
ਜੇਪੀ ਨੱਡਾ, ਮਨੋਹਰ ਲਾਲ ਖੱਟਰ ‘ਤੇ ਵੀਕੇ ਸਿੰਘ ਪੰਜਾਬ ਵਿੱਚ ਕਰਨਗੇ 10 ਜਨਤਕ ਮੀਟਿੰਗਾਂ
ਚੰਡੀਗੜ੍ਹ/ਜਲੰਧਰ (ਅਮਰਜੀਤ ਸਿੰਘ ਲਵਲਾ)
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੀਕੇ ਸਿੰਘ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ 12 ਫਰਵਰੀ ਨੂੰ ਕੁੱਲ 10 ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਚੋਣ ਸੰਚਾਲਨ ਕਮੇਟੀ ਦੇ ਕਨਵੀਨਰ ਜੀਵਨ ਗੁਪਤਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ 4 ਅਤੇ ਮਨੋਹਰ ਲਾਲ ਖੱਟਰ ‘ਤੇ ਵੀਕੇ ਸਿੰਘ ਤਿੰਨ-ਤਿੰਨ ਜਨਤਕ ਮੀਟਿੰਗਾਂ ਕਰਨਗੇ।
ਜੀਵਨ ਗੁਪਤਾ ਨੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ, 12 ਫਰਵਰੀ ਨੂੰ ਬਲਾਚੌਰ ਵਿੱਚ ਸਵੇਰੇ 11-15 ਵਜੇ, ਰੋਪੜ ਵਿੱਚ ਦੋਪਹਰ12-45 ਵਜੇ, ਰਾਜਪੁਰਾ ਵਿੱਚ 3-15 ਵਜੇ ਅਤੇ ਘਨੌਰ ਵਿੱਚ ਸ਼ਾਮ 4-45 ਵਜੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ।
ਜੀਵਨ ਗੁਪਤਾ ਨੇ ਦੱਸਿਆ ਕਿ ਇਸੇ ਤਰ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 12 ਫਰਵਰੀ ਨੂੰ ਸਵੇਰੇ 11-15 ਵਜੇ ਵਿਧਾਨ ਸਭਾ ਹਲਕਾ ਲੁਧਿਆਣਾ ਦੇ ਪਿੰਡ ਗਿੱਲ, 12-15 ਵਜੇ ਜਗਰਾਉਂ ਅਤੇ ਦੁਪਹਿਰ 3 ਵਜੇ ਕਪੂਰਥਲਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨਗੇ। ਜੀਵਨ ਗੁਪਤਾ ਨੇ ਦੱਸਿਆ ਕਿ ਇਸੇ ਤਰ੍ਹਾਂ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਵੀਕੇ ਸਿੰਘ ਅੰਮ੍ਰਿਤਸਰ ਵਿੱਚ ਸਵੇਰੇ 11-30 ਵਜੇ ਉੱਤਰੀ ਵਿਧਾਨ ਸਭਾ ਹਲਕੇ ਵਿੱਚ, ਦੁਪਹਿਰ 12-30 ਵਜੇ ਅੰਮ੍ਰਿਤਸਰ ਪੂਰਬੀ ਵਿੱਚ ਅਤੇ ਬਾਅਦ ਦੁਪਹਿਰ 3-15 ਵਜੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ।



