Latest News

ਜੌਹਲ ਹਸਪਤਾਲ ‘ਚ ਹੋਏ ਝਗੜੇ ਕਾਰਨ ਸਾਬਕਾ ਫ਼ੌਜੀਆਂ ਨੇ ਕੀਤੀ ਸੜਕ ਜਾਮ

ਸਾਬਕਾ ਫ਼ੌਜੀਆਂ ਨੇ ਜੌਹਲ ਹਾਸਪਿਟਲ ‘ਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਧਰਨਾ ਪ੍ਰਦਰਸ਼ਨ
ਜਲੰਧਰ ਗਲੋਬਲ ਆਜਤੱਕ
ਜੋਹਲ ਹਸਪਤਾਲ ਜਲੰਧਰ ਵੱਲੋਂ ਸਾਥੀ ਸਾਬਕਾ ਫੌਜੀ ਦੀ ਐਕਸੀਡੈਂਟ ਕਾਰਨ ਮੌਤ ਹੋਣ ਤੇ ਮਦਦ ਲਈ ਹਸਪਤਾਲ ਗਏ ਸਾਬਕਾ ਫ਼ੌਜੀਆਂ ਨੂੰ ਮੋਟਰਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹਸਪਤਾਲ ਦੇ ਸਟਾਫ ਵੱਲੋਂ ਉਹਨਾਂ ਦੀ ਭਾਰੀ ਕੁਟਮਾਰ ਕੀਤੀ ਗਈ ਅਤੇ ਧੂ ਖਿੱਚ ਕੇ ਅੰਦਰ ਵਾੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਭ ਮਾਮਲੇ ਦੀ ਵੀਡੀਓ ਸੋਸ਼ਿਲ ਮੀਡੀਆ ‘ਤੇ ਵੀ ਵਾਇਰਲ ਹੋ ਚੁੱਕੀ ਹੈ, ਜਿਸ ਵਿਚ ਜੋਹਲ ਹਸਪਤਾਲ ਜਲੰਧਰ ਦੇ ਮਾਲਕ ਬਲਜੀਤ ਸਿੰਘ ਜੌਹਲ ਦੇ ਪਿਤਾ ਦਿਲਬਾਗ ਸਿੰਘ ਜੌਹਲ ਪੁੱਤਰ ਮੋਹਣ ਸਿੰਘ ਨਿਵਾਸੀ ਜੌਹਲ ਹਸਪਤ਼ਾਲ ਜਲੰਧਰ ਸਾਬਕਾ ਫੌਜੀ ਦੇ ਸਿਰ ਵਿਚ ਰਾੜ ਮਾਰ ਰਿਹਾ ਹੈ ਅਤੇ 20-25 ਹਸਪਤਾਲ ਦੇ ਸਟਾਫ ਨਾਲ ਲਲਕਾਰਾ ਮਾਰ ਰਿਹਾ ਹੈ ਕੇ ਸੁੱਟ ਲਵੋ ਇਹਨਾਂ ਨੂੰ ਜਾਣ ਨਾ ਦਿਉ !!
ਫੌਜੀਆਂ ਦੇ ਸਿਰਾਂ ਤੋਂ ਖਾਣ ਵਾਲੇ ਇਹ ਹਸਪਤਾਲ ਸਾਬਕਾ ਫੌਜੀਆਂ ਨਾਲ ਹੀ ਇਹੋ ਜਿਹਾ ਵਿਵਹਾਰ ਕਰ ਰਹੇ ਹਨ। ਹੁਣ ਫੈਸਲਾ ਸਾਬਕਾ ਫੌਜੀਆਂ ਨੇ ਲੈਣਾ ਹੈ ਕੇ ਇਜ਼ਤ ਨਾਲ ਰਹਿਣਾ ਹੈ ਕੇ ਇਹੋ ਜਿਹੇ ਕੁੱਤੇ ਬਿੱਲਿਆਂ ਤੋਂ ਬੇਇਜਤੀ ਕਰਵਾਉਣੀ ਹੈ।
ਇਹ ਜੋਹਲ ਮਲਟੀਸਪੈਸਲਿਟੀ ਹਸਪਤਾਲ ਜਲੰਧਰ ਪਹਿਲਾਂ ਵੀ ਗੁੰਡਾਗਰਦੀ ਨੂੰ ਲੈ ਕੇ ਬਦਨਾਮ ਹੈ, ਲੋੜ ਇਹੋ ਜਿਹੇ ਗੰਦੇ ਲੋਕਾਂ ਨੂੰ ਨੱਥ ਪਾਉਣ ਦੀ।
ਆਉ ਸਾਰੇ ਰਲ ਮਿਲ ਕੇ ਜੋਹਲ ਮਲਟੀਸਪੈਸਲਿਟੀ ਹਸਪਤਾਲ ਜਲੰਧਰ ਦੇ ਮਾਲਕ ਡਾਕਟਰ ਬਲਜੀਤ ਸਿੰਘ ਦੇ ਪਿਤਾ ਦਿਲਬਾਗ ਸਿੰਘ ਜੌਹਲ ਤੇ ਇਰਾਦਾ ਕਤਲ ਦਾ ਪਰਚਾ ਦਰਜ ਕਰਵਾਕੇ ਉਸਨੂੰ ਇਰਾਦਾ ਕਤਲ ਲਈ ਬਣਦੀ ਸਜ਼ਾ ਉਮਰ ਕੈਦ ‘ਚ ਦਿਵਾਈਏ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!