AgricultureJalandharPunjab

ਝੋਨੇ ਦੀਆਂ ਸਿਫਾਰਿਸ਼ਸ਼ੁਦਾ ਅਤੇ ਤਸਦੀਕ ਸ਼ੁਦਾ ਬੀਜਾਂ ਦੀ ਹੀ ਵਿਕਰੀ ਹੀ ਕੀਤੀ ਜਾਵੇ—ਡਾ ਸੁਰਿੰਦਰ ਸਿੰਘ

*ਝੋਨੇ ਦੀਆਂ ਸਿਫਾਰਿਸ਼ਸ਼ੁਦਾ ਅਤੇ ਤਸਦੀਕ ਸ਼ੁਦਾ ਬੀਜਾਂ ਦੀ ਹੀ ਵਿਕਰੀ ਹੀ ਕੀਤੀ ਜਾਵ*
ਜਲੰਧਰ *ਗਲੋਬਲ ਆਜਤੱਕ*
ਮੁੱਖ ਖੇਤੀਬਾੜੀ ਅਫਸਰ ਜਲੰਧਰ ਡਾ. ਸੁਰਿੰਦਰ ਸਿੰਘ ਵੱਲੋਂ ਜਿਲ੍ਹੇ ਦੇ ਸਮੂਹ ਬੀਜ ਵਿਕਰੇਤਾਵਾਂ ਨੂੰ ਝੋਨੇ ਦੇ ਬੀਜ ਦੀ ਵਿਕਰੀ ਵੱਲ ਉਚੇਚਾ ਧਿਆਨ ਦੇਣ ਦੀ ਹਦਾਇਤ ਕਰਦੇ ਹੋਏ ਕਿਹਾ ਹੈ ਕਿ ਸਿਰਫ ਤਸਦੀਕਸ਼ੁਦਾ ਅਤੇ ਪ੍ਰਮਾਨਿਤ ਕਿਸਮਾਂ ਦਾ ਬੀਜ ਹੀ ਕਿਸਾਨਾਂ ਨੂੰ ਨਿਰਧਾਰਿਤ ਰੇਟ ਤੇ ਸਮੇਤ ਬਿੱਲ ਦਿੱਤਾ ਜਾਵੇ।ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਝੋਨੇ ਆਦਿ ਦੇ ਬੀਜ ਦੀ ਖ੍ਰੀਦ ਭਰੋਸੇਯੋਗ ਅਤੇ ਲਾਇਸੈਂਸ ਸ਼ੁਦਾ ਬੀਜ ਵਿਕਰੇਤਾਵਾਂ ਪਾਸੋਂ ਅਤੇ ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਹੀ ਪ੍ਰਾਪਤ ਕਰਨ ਦੇ ਉਪਰਾਲੇ ਕਰਨ। ਡਾ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਸਮੂਹ ਡੀਲਰ ਸਾਹਿਬਾਨ ਆਪਣੇ ਪਾਸ ਰੱਖੇ ਸਟਾਕ ਦਾ ਵੇਰਵਾ ਵੀ ਕਿਸਾਨਾ ਲਈ ਸਟਾਕ ਬੋਰਡ ਰਾਂਹੀ ਜਰੂਰ ਦਰਸਾਉਣ। ਡਾ. ਸਿੰਘ ਨੇ ਕਿਸਾਨਾ ਨੂੰ ਬੇਨਤੀ ਕੀਤੀ ਹੈ ਕਿ ਉਹ ਸਿਰਫ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਕਿਸਮਾਂ ਦਾ ਬੀਜ ਭਰੋਸੇਯੋਗ ਅਦਾਰੇ ਪਾਸੋ ਖ੍ਰੀਦ ਕਰਨ ਅਤੇ ਬਿੱਲ ਵੀ ਜਰੂਰ ਪ੍ਰਾਪਤ ਕਰਨ ਅਤੇ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਪੂਸਾ-44 ਅਤੇ ਹੋਰ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ ਬਿਲਕੁੱਲ ਨਾ ਖ੍ਰੀਦੀਆ ਜਾਵੇ। ਉਹਨਾ ਨੇ ਕਿਹਾ ਹੈ ਕਿ ਇਸ ਦੇ ਸਬੰਧ ਵਿੱਚ ਕਿਸਾਨ ਵੀਰ ਲੋੜ ਪੈਣ ਤੇ ਆਪਣੀ ਲਿਖਤੀ ਸ਼ਿਕਾਇਤ ਵੀ ਸਬੰਧਤ ਬਲਾਕ ਖੇਤੀਬਾੜੀ ਅਫਸਰ ਜਾਂ ਖੇਤੀਬਾੜੀ ਵਿਕਾਸ ਅਫਸਰ ਪਾਸ ਜਰੂਰ ਕਰਨ। ਡਾ. ਸਿੰਘ ਨੇ ਕਿਸਾਨਾ ਉਤੇ ਬੀਜ ਵਿਕਰੇਤਾਵਾਂ ਨੂੰ ਝੋਨੇ ਦੀ ਪੂਸਾ-44 ਕਿਸਾਮਨ ਪਰਤੀ ਸੁਚੇਤ ਕਰਦਿਆਂ ਕਿਹਾ ਹੈ ਇਹ ਕਿਸਮ ਪੱਕਣ ਨੂੰ ਵਧੇਰੇ ਸਮਾਂ ਲੈਂਦੀ ਹੈ ਅਤੇ ਇਸ ਕਿਸਮ ਦਾ ਪਰਾਲ ਵੀ ਬਹੁਤ ਜਿਆਦਾ ਹੁੰਦਾ ਹੈ ਅਤੇ ਪੰਜਾਬ ਸਰਾਰ ਦੇ ਸਬ ਸੁਆਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ ਅਨੁਸਾਰ ਝੋਨੇ ਦੀ ਲਵਾਈ ਇਸ ਕਾਨੂੰਨ ਕਰਕੇ ਅਤੇ ਇਸ ਪੂਸਾ-44 ਕਿਸਮ ਦੇ ਬੀਜ ਦੇ ਦੇਰੀ ਨਾਲ ਪੱਕਣ ਕਰਕੇ ਹਾੜੀ ਅਧੀਨ ਕਣਕ ਦੀ ਬਿਜਾਈ ਵੀ ਲੇਟ ਹੋ ਸਕਦੀ ਹੈ। ਉਹਨਾਂ ਇਸ ਮੌਕੇ ਸਮੂਹ ਬੀਜ ਵਿਕਰੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਡ ਐਕਟ ਅਨੁਸਾਰ ਬੀਜਾਂ ਦੀ ਵਿਕਰੀ ਯਕੀਨੀ ਬਣਾਉਣ ਅਤੇ ਸਟੋਰ ਸਟਾਕ ਰਜਿਸਟਰ ਮੈਨਟੇਨ ਕਰਦੇ ਹੋਏ ਹੀ ਬੀਜਾਂ ਦਾ ਵਿਉਪਾਰ ਕਰਨ। ਉਹਨਾ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਬੀਜ ਖਾਦ ਦਵਾਇਆਂ ਦੀ ਵਿਕਰੀ ਸਬੰਧੀ ਬਿੱਲ ਜਾਰੀ ਕਰਦੇ ਹੋਏ ਐਕਟ ਅਨੁਸਾਰ ਕਿਸਾਨਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹਾ ਜਲੰਧਰ ਦੇ ਸਮੂਹ ਖੇਤੀਬਾੜੀ ਅਫਸਰਾਂ ਅਤੇ ਖੇਤੀਬਾੜੀ ਵਿਕਾਸ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੀਜ ਵਿਕਰੇਤਾਵਾਂ ਨੂੰ ਝੋਨੇ ਦੀ ਬੀਜ ਦੀ ਵਿਕਰੀ ਬੀਜ ਕੰਟਰੋਲ ਆਰਡਰ ਅਨੁਸਾਰ ਕਰਨ ਲਈ ਸੁਨੇਹੇ ਪਹੁੰਚਾਉਣ ਅਤੇ ਚੈਕਿੰਗ ਕਰਦੇ ਹੋਏ ਰਿਪੋਰਟ ਕਰਨ ਤਾਂ ਜੋ ਕਿ ਗਲਤ ਬੀਜ ਵੇਚਣ ਵਾਲੇ ਡੀਲਰਾਂ ਦੇ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ। ਡਾ. ਸਿੰਘ ਨੇ ਕਿਸਾਨ ਵੀਰਾਂ ਨੂੰ ਪੰਜਾਬ ਸਰਕਾਰ ਦੀ ਪਾਣੀ ਬਚਾਉ ਪੰਜਾਬ ਬਚਾਉ ਦੀ ਮੁਹਿੰਮ ਅਧੀਨ ਆਪਣਾ ਯੋਗਦਾਨ ਪਾਉਣ ਲਈ ਪ੍ਰੇਦਿਆਂ ਬੇਨਤੀ ਕੀਤੀ ਹੈ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਜਰੂਰ ਲਿਆਉਣ ਉਹਨਾ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਸਰਕਾਰ ਵੱਲੋਂ ਕੀਤੀ ਘੋਸ਼ਨਾ ਅਨੁਸਾਰ ਮਿਤੀ 20 ਮਈ ਤੋਂ ਆਰੰਭ ਕੀਤੀ ਜਾ ਸਕਦੀ ਹੈ, ਇਸ ਵਿਧੀ ਨਾਲ ਝੋਨੇ ਦੀ ਕਾਸ਼ਤ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!