
*ਡਵੀਜ਼ਨਲ ਕਮਿਸ਼ਨਰ ਵੀ.ਕੇ. ਮੀਨਾ ਸਮੇਤ ਚਾਰ ਸੀਨੀਅਰ ਆਈਏ ਅਧਿਕਾਰੀਆਂ ਦੀ ਪ੍ਰਮੁੱਖ ਸਕੱਤਰ ਵੱਜੋਂ ਤਰੱਕੀ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
1997 ਬੈਚ ਦੇ ਸੀਨੀਅਰ ਆਈਏਐਸ ਅਧਿਕਾਰੀ ਵੀਕੇ. ਮੀਨਾ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਦੇ ਸੁਪਰ ਟਾਈਮ ਸਕੇਲ ਦੇ ਪਹਿਲੇ ਰੈਂਕ ਵਿੱਚ ਪ੍ਰਮੁੱਖ ਸਕੱਤਰ ਵਜੋਂ ਤਰੱਕੀ ਦਿੱਤੀ ਗਈ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਚਾਰ ਆਈਏਐਸ ਅਧਿਕਾਰੀਆਂ ਨੂੰ ਪ੍ਰਮੁੱਖ ਸਕੱਤਰ ਦੇ ਅਹੁਦੇ ‘ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਰਾਹੁਲ ਭੰਡਾਰੀ, ਕ੍ਰਿਸ਼ਨ ਕੁਮਾਰ, ਵੀਰੇਂਦਰ ਕੁਮਾਰ ਮੀਨਾ ਅਤੇ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਸ਼ਾਮਲ ਹਨ। ਤਰੱਕੀ ਦੇ ਹੁਕਮਾਂ ਅਨੁਸਾਰ ਇਹ ਅਧਿਕਾਰੀ ਪਹਿਲੇ ਉਪਰਲੇ ਸੁਪਰ ਟਾਈਮ ਸਕੇਲ ਵਿੱਚ ਆਪਣੀ ਮੌਜੂਦਾ ਤਾਇਨਾਤੀ ‘ਤੇ ਕੰਮ ਕਰਦੇ ਰਹਿਣਗੇ।



