HealthJalandharPunjab

ਡਾਕਟਰਾਂ ਨੇ ਆਪ ਸਰਕਾਰ ਖਿਲਾਫ ਖੋਲਿਆ ਮੋਰਚਾ, ਮੁੱਖ ਮੰਤਰੀ ਨੂੰ ਦਿੱਤਾ ਅਲਟੀਮੇਟਮ

ਸਾਰੀਆਂ ਡਾਕਟਰੀ ਸੰਸਥਾਵਾਂ ਨੂੰ ਮਿਲਾ ਕੇ ਬਣਾਈ ਗਲੋਬਲ ਹੀਲਰ ਆਰਗੇਨਾਈਜੇਸ਼ਨ ਦੀ ਨਵੀਂ ਸੰਸਥਾ

ਫਰੀਦਕੋਟ ‘ਚ ਹੋਏ ਦੁਰਵਿਹਾਰ ਦੀ ਜਾਂਚ ਲਈ ਦਿੱਤਾ 15 ਅਗਸਤ ਤੱਕ ਦਾ ਸਮਾਂ
ਜਲੰਧਰ ਗਲੋਬਲ ਆਜਤੱਕ
ਪੰਜਾਬ ਦੇ ਡਾਕਟਰਾਂ ਨੇ ਸੂਬਾ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪੰਜਾਬ ਪ੍ਰੈਸ ਕਲੱਬ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਨੇ ਕਿਹਾ ਕਿ ਸੂਬੇ ਵਿੱਚ ਸਰਕਾਰ ਬੀਮਾਰ ਹੋ ਗਈ ਹੈ, ਜਿਸ ਦੇ ਇਲਾਜ ਦੀ ਸਖ਼ਤ ਜਰੂਰਤ ਹੈ। ਡਾਕਟਰਾਂ ਨੇ ਸਰਕਾਰ ਦੇ ਇਲਾਜ ਲਈ ਸਾਰੀਆਂ ਡਾਕਟਰੀ ਸੰਸਥਾਵਾਂ ਨੂੰ ਮਿਲਾ ਕੇ ਗਲੋਬਲ ਹੀਲਰ ਆਰਗੇਨਾਈਜੇਸ਼ਨ ਨਾਂ ਦੀ ਇੱਕ ਨਵੀਂ ਸੰਸਥਾ ਬਣਾਈ ਹੈ। ਗਲੋਬਲ ਹੀਲਰ ਆਰਗੇਨਾਈਜੇਸ਼ਨ ਦੀ ਇਸ ਕਾਨਫਰੰਸ ਵਿੱਚ ਕਈ ਵੱਡੀਆਂ ਸੰਸਥਾਵਾਂ ਦੇ ਅਹੁਦੇਦਾਰ ਪਹੁੰਚੇ ਹੋਏ ਸਨ। ਡਾਕਟਰਾਂ ਨੇ ਕਿਹਾ ਕਿ ਫਰੀਦਕੋਟ ਵਿੱਚ ਹੋਏ ਦੁਰਵਿਹਾਰ ਦੀ ਜਾਂਚ ਲਈ ਸਰਕਾਰ ਨੂੰ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਡਾਕਟਰਾਂ ਨੇ ਪੰਜਾਬ ਸਰਕਾਰ ਦੇ ਮੁਹੱਲਾ ਕਲੀਨਿਕਾਂ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਇਹ ਸਭ ਲੋਕਾਂ ਨੂੰ ਗੁੰਮਰਾਹ ਕਰਨ ਲਈ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵੀ ਵੱਡਾ ਘਪਲਾ ਹੋਇਆ ਹੈ। ਮੁਹੱਲਾ ਕਲੀਨਿਕ ਜ਼ਿਆਦਾਤਰ ਉਨ੍ਹਾਂ ਖਾਲੀ ਇਮਾਰਤਾਂ ਵਿੱਚ ਖੋਲ੍ਹੇ ਜਾ ਰਹੇ ਹਨ ਜਿੱਥੇ ਬਾਦਲ ਸਰਕਾਰ ਵੇਲੇ ਸੁਵਿਧਾ ਕੇਂਦਰ ਖੋਲ੍ਹੇ ਗਏ ਸਨ।
ਡਾਕਟਰਾਂ ਦੀ ਨਵੀਂ ਸੰਸਥਾ ਗਲੋਬਲ ਹੀਲਰ ਆਰਗੇਨਾਈਜੇਸ਼ਨ ਨੇ ਵੀ ਪੰਜਾਬ ਸਰਕਾਰ ਤੋਂ ਮੌਜੂਦਾ ਸਿਹਤ ਮੰਤਰੀ ਨੂੰ ਬਦਲ ਕੇ ਡਾਕਟਰੀ ਖੇਤਰ ਦੀ ਜਾਣਕਾਰੀ ਰੱਖਣ ਵਾਲੇ ਵਿਧਾਇਕ ਨੂੰ ਸਿਹਤ ਮੰਤਰੀ ਲਗਾਉਣ ਸੁਚੱਜਾ ਤਰੀਕਾ ਹੈ। ਕਿਸੇ ਅਜਿਹੇ ਵਿਅਕਤੀ ਨੂੰ ਕੋਈ ਚਾਰਜ ਨਹੀਂ ਦਿੱਤਾ ਜਾਣਾ ਚਾਹੀਦਾ, ਜਿਸਨੂੰ ਡਾਕਟਰੀ ਪੇਸ਼ੇ ਬਾਰੇ ਕੋਈ ਜਾਣਕਾਰੀ ਨਾ ਹੋਵੇ।
ਇਸ ਮੌਕੇ ਪੰਜਾਬ ਮੈਡੀਕਲ ਕੌਂਸਲ ਦੇ ਡਾ. ਏਕੇ. ਸੇਖੋਂ, ਹਸਪਤਾਲ ਬੋਰਡ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਅਤੇ ਸਾਰਕ ਮੈਡੀਕਲ ਐਸੋਸੀਏਸ਼ਨ ਦੇ ਕਨਵੀਨਰ ਡਾ. ਪਰਮਜੀਤ ਸਿੰਘ ਬਖਸ਼ੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਕੌਮੀ ਮੀਤ ਪ੍ਰਧਾਨ ਡਾ. ਨਵਜੋਤ ਦਹੀਆ, ਪੰਜਾਬ ਤੋਂ ਡਾ. ਮਨੋਜ ਸੋਬਤੀ ਅਤੇ ਡਾ. ਪਰਮਜੀਤ ਸਿੰਘ ਮਾਨ, ਡਾ. ਦਲਜੀਤ ਗਿੱਲ, ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਦੇ ਮੁਖੀ ਡਾ. ਗਗਨਦੀਪ, ਡਾ. ਮੁਮਤਾਜ਼ ਬਾਲੀ, ਪੀਸੀਐਮਏ ਦੇ ਸਾਬਕਾ ਮੀਤ ਪ੍ਰਧਾਨ ਅਤੇ ਡਾ. ਮਨਜੀਤ ਸਿੰਘ, ਸਿਹਤ ਵਿਭਾਗ ਦੇ ਸਾਬਕਾ ਡਾਇਰੈਕਟਰ ਮੌਜੂਦ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!