ActionJalandharPunjab

ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਸਿਵਲ ਹਸਪਤਾਲ ’ਚ ਸਫਾਈ ਮੁਹਿੰਮ ਸ਼ੁਰੂ

ਜੇਸੀਬੀ ਰਾਹੀਂ ਨਿਰਮਾਣ ਸਮੱਗਰੀ ਦਾ ਮਲਬਾ 'ਤੇ ਹੋਰ ਕੂੜਾ-ਕਰਕਟ ਚੁਕਵਾਇਆ

*ਹਸਪਤਾਲ ’ਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਦਿਵਾਇਆ ਭਰੋਸਾ*
ਜਲੰਧਰ *ਗਲੋਬਲ ਆਜਤੱਕ*
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਸਿਵਲ ਹਸਪਤਾਲ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੌਰਾਨ ਹਸਪਤਾਲ ਦੀ ਇਮਾਰਤ ਦੇ ਆਸ-ਪਾਸ ਪਿਆ ਨਿਰਮਾਣ ਸਮੱਗਰੀ ਦਾ ਮਲਬਾ ਅਤੇ ਹੋਰ ਕੂੜਾ-ਕਰਕਟ ਜੇਸੀਬੀ ਨਾਲ ਚੁਕਵਾਇਆ ਗਿਆ।
ਇਸ ਕੰਮ ਲਈ ਨਗਰ ਨਿਗਮ, ਜਲੰਧਰ ਵੱਲੋਂ ਕਰਮਚਾਰੀਆਂ ਸਮੇਤ ਜੇਸੀਬੀ ਮਸ਼ੀਨ ਅਤੇ ਟਿੱਪਰ ਆਦਿ ਮੁਹੱਈਆ ਕਰਵਾਏ ਗਏ, ਜਿਨ੍ਹਾਂ ਰਾਹੀਂ ਸਿਵਲ ਹਸਪਤਾਲ ਕੰਪਲੈਕਸ ਵਿੱਚੋਂ ਨਿਰਮਾਣ ਸਮੱਗਰੀ ਦੇ ਮਲਬੇ ਅਤੇ ਹੋਰ ਵਿਅਰਥ ਪਦਾਰਥਾਂ ਨੂੰ ਹਟਾਉਣ ਦਾ ਕੰਮ ਆਰੰਭਿਆ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਸੀ, ਜਿਸ ਦੌਰਾਨ ਹਸਪਤਾਲ ਪ੍ਰਬੰਧਨ ਵੱਲੋਂ ਉਨ੍ਹਾਂ ਨੂੰ ਹਸਪਤਾਲ ਦੀ ਸਫਾਈ ਵਿਵਸਥਾ ਤੋਂ ਜਾਣੂ ਕਰਵਾਇਆ ਗਿਆ ਸੀ। ਘਨਸ਼ਿਆਮ ਥੋਰੀ ਦੱਸਿਆ ਕਿ ਹਸਪਤਾਲ ਕੰਪਲੈਕਸ ਦੀ ਸਾਫ-ਸਫਾਈ ਲਈ ਉਨ੍ਹਾਂ ਵੱਲੋਂ ਤੁਰੰਤ ਨਗਰ ਨਿਗਮ ਜਲੰਧਰ ਨਾਲ ਰਾਬਤਾ ਕੀਤਾ ਗਿਆ, ਜਿਨ੍ਹਾਂ ਵੱਲੋਂ ਅੱਜ ਜੇਸੀਬੀ ਮਸ਼ੀਨ, ਟਿੱਪਰ ਸਮੇਤ ਸਫਾਈ ਲਈ ਕਰਮਚਾਰੀ ਉਪਲਬਧ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਕੰਪਲੈਕਸ ਦੀ ਸਾਫ-ਸਫਾਈ ਦਾ ਕੰਮ ਦੋ-ਤਿੰਨ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਸਾਫ-ਸੁਥਰਾ ਮਾਹੌਲ ਮਿਲੇਗਾ ਸਗੋਂ ਹਸਪਤਾਲ ਦੀ ਦਿੱਖ ਵੀ ਸੰਵਰੇਗੀ।
ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿੱਚ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਵਿਧਾ ਲਈ ਸਿਵਲ ਹਸਪਤਾਲ ਵਿੱਚ ਹੋਰ ਸਹੂਲਤਾਂ ਤੋਂ ਇਲਾਵਾ ਸਫਾਈ ਵਿਵਸਥਾ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!