
ਡਿਪਟੀ ਕਮਿਸ਼ਨਰ ਵਲੋਂ ਵਿਦਿਅਕ ਸੰਸਥਾਵਾਂ ’ਚ ਵਿਸ਼ੇਸ਼ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਦੇ ਆਦੇਸ਼
ਕਿਹਾ, ਸਾਰੇ ਸਕੂਲ ਅਤੇ ਕਾਲਜ ਯੋਗ ਨੌਜਵਾਨਾਂ ਦੀ ਪਹਿਚਾਣ ਕਰਕੇ ਵੋਟਰ ਸੂਚੀ ’ਚ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ
20 ਤੇ 21 ਨਵੰਬਰ ਨੂੰ ਸਮੂਹ ਪੋਲਿੰਗ ਬੂਥਾਂ ’ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪਾਂ ਦੌਰਾਨ ਬੀਐਲਓਜ਼ ਨੂੰ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਕਰਨ ਦੀਆਂ ਵੀ ਹਦਾਇਤਾਂ ਜਾਰੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਲੋਕਤੰਤਰੀ ਪ੍ਰਕਿਰਿਆ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਜ਼ਿਲੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਹਦਾਇਤ ਕੀਤੀ ਕਿ ਉਨਾਂ ਦੀਆਂ ਸੰਸਥਾਵਾਂ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਦੌਰਾਨ ਵੱਧ ਤੋਂ ਵੱਧ ਨੌਜਵਾਨਾਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਇਸ ਸਬੰਧੀ ਜਾਰੀ ਸ਼ਡਿਊਲ ਅਨੁਸਾਰ ਜ਼ਿਲੇ ਦੇ 54 ਕਾਲਜਾਂ ਵਿੱਚ ਇਹ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ 17 ਨਵੰਬਰ ਤੋਂ ਕੀਤੀ ਜਾ ਚੁੱਕੀ ਹੈ।
ਉਨਾਂ ਦੱਸਿਆ ਕਿ 20 ਨਵੰਬਰ ਨੂੰ ਪੀਟੀਐਮ ਆਰੀਆ ਕਾਲਜ ਨੂਰਮਹਿਲ, ਪੀਐਸਆਈ ਆਫ ਸਾਇੰਸ ਐਂਡ ਟੈਕਨਾਲੋਜੀ, ਨਕੋਦਰ, ਗੌਰਮਿੰਟ ਆਈਟੀਆਈ ਨਕੋਦਰ, ਸਤਿਅਮ ਕਾਲਜ ਨਕੋਦਰ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ ਜਦਕਿ 22 ਨਵੰਬਰ ਨੂੰ ਭਗਤ ਨਰਸਿੰਗ ਕਾਲਜ ਮੁੱਧ, ਸੰਤ ਅਵਤਾਰ ਸਿੰਘ ਕਾਲਜ ਸੀਚੇਵਾਲ, ਮਾਤਾ ਸਾਹਿਬ ਕੌਰ ਕਾਲਜ ਫਾਰ ਵੂਮੈਨ ਦਾਦੂਵਾਲ, ਈਪੀਐਸ ਕਾਲਜ ਨਰਸਿੰਗ ਮਲਸੀਆਂ, 23 ਨਵੰਬਰ ਨੂੰ ਮਾਤਾ ਗੁਜਰੀ ਕਾਲਜ, ਕਰਤਾਰਪੁਰ, ਐਸਜੀਐਸਐਮ ਜਨਤਾ ਕਾਲਜ ਕਰਤਾਰਪੁਰ, ਡਾ. ਬੀਆਰ ਅੰਬੇਦਕਰ ਐਨਆਈਟੀ ਜਲੰਧਰ, ਸਰਕਾਰੀ ਆਈਟੀਆਈ ਕਰਤਾਰਪੁਰ, 24 ਨਵੰਬਰ ਨੂੰ ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ, ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨਾਲੋਜੀ ਇੰਸਟੀਚਿਊਟ ਕਪੂਰਥਲਾ ਰੋਡ, ਐਮਜੀਐਨ ਕਾਲਜ ਆਫ ਐਜੂਕੇਸ਼ਨ,ਜਲੰਧਰ, ਪੈਰਾਡਾਈਜ਼ ਕਾਲਜ ਆਫ ਐਜੂਕੇਸ਼ਨ ਜਲੰਧਰ, ਐਚਐਮਵੀ ਕਾਲਜ ਜਲੰਧਰ ਅਤੇ ਏਪੀਜੇ ਕਾਲਜ ਜਲੰਧਰ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾਣਗੇ।
ਉਨਾਂ ਦੱਸਿਆ ਕਿ ਇਸੇ ਤਰਾਂ 25 ਨਵੰਬਰ ਨੂੰ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ, ਜਲੰਧਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਲਾਡੋਵਾਲੀ ਰੋਡ, ਜਲੰਧਰ, 26 ਨਵੰਬਰ ਨੂੰ ਖਾਲਸਾ ਕਾਲਜ ਲਾਅ ਜਲੰਧਰ, ਖਾਲਸਾ ਕਾਲਜ,ਜਲੰਧਰ, ਏਪੀਜੇ ਕਾਲਜ ਫਾਈਨ ਆਰਟਸ ਜਲੰਧਰ, ਟਰਿੰਟੀ ਕਾਲਜ ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਲੱਧੇਵਾਲੀ ਰੋਡ, ਜਲੰਧਰ, ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਗੌਰਮਿੰਟ ਆਈਟੀਆਈ ਲੜਕੀਆਂ ਲਾਜਪਤ ਨਗਰ ਜਲੰਧਰ, ਮਿਤੀ 27 ਨਵੰਬਰ ਨੂੰ ਲਾਇਲਪੁਰ ਖਾਲਸਾ ਕਾਲਜ ਲੜਕੇ ਜਲੰਧਰ, ਪੋਲੀਟੈਕਨਿਕ ਕਾਲਜ ਲੜਕੀਆਂ ਲਾਡੋਵਾਲੀ ਰੋਡ,ਜਲੰਧਰ, ਕੇਐਮਵੀ ਕਾਲਜ ਜਲੰਧਰ, ਮੇਹਰ ਚੰਦ ਟੈਕਨੀਕਲ ਇੰਸਟੀਚਿਊਟ ਜਲੰਧਰ, ਡੀਏਵੀ ਕਾਲਜ, ਜਲੰਧਰ, ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੌਜੀ, ਜਲੰਧਰ, ਦੁਆਬਾ ਕਾਲਜ ਜਲੰਧਰ, ਮੇਹਰ ਚੰਦ ਬਹੁ ਤਕਨੀਕੀ ਕਾਲਜ,ਜਲੰਧਰ, 29 ਨਵੰਬਰ ਨੂੰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ, ਗੁਰੂ ਨਾਨਕ ਪੋਲੀਟੈਕਨਿਕ ਕਾਲਜ ਕਠਾਰ, ਜਨਤਾ ਕਾਲਜ ਭੋਗਪੁਰ, ਗੌਰਮਿੰਟ ਆਈਟੀਆਈ ਭੋਗਪੁਰ ਅਤੇ 30 ਨਵੰਬਰ 2021 ਨੂੰ ਜੀਜੀਐਸ ਗੌਰਮਿੰਟ ਕਾਲਜ ਜੰਡਿਆਲਾ, ਇਨੋਸੈਂਟ ਹਾਰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ, ਬਨਾਰਸੀ ਦਾਸ ਆਰੀਆ ਕਾਲਜ ਹਕੀਕਤ ਰੋਡ, ਜਲੰਧਰ ਕੈਂਟ, ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਜਲੰਧਰ, ਸਰਕਾਰੀ ਕਾਲਜ ਸ਼ਾਹਕੋਟ ਅਤੇ ਗੌਰਮਿੰਟ ਆਈਟੀਆਈ ਸ਼ਾਹਕੋਟ ਵਿਖੇ ਵੋਟਰ ਰਜਿਸਟਰੇਸ਼ਨ ਕੈਂਪ ਲਗਾਏ ਜਾ ਰਹੇ ਹਨ। ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਡਿਪਟੀ ਕਮਿਸ਼ਨਰ ਵਲੋਂ ਵਿਦਿਅਕ ਸੰਸਥਾਵਾਂ ਨਾਲ ਤਾਲਮੇਲ ਰੱਖਣ ਲਈ ਕਰਮਚਾਰੀਆਂ ਨੂੰ ਵੀ ਤਾਇਨਾਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਥੋਰੀ ਨੇ ਅੱਗੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜ਼ਿਲਾ ਵਾਸੀਆਂ ਲਈ ਵੋਟਰ ਸੂਚੀਆਂ ਵਿੱਚ ਆਪਣੇ ਨਾਵਾਂ
ਵੈਰੀਫਿਕੇਸ਼ਨ, ਨਵੀਂ ਵੋਟ ਬਣਾਉਣ, ਵੋਟਰ ਦਾ ਵੇਰਵਾ ਅਤੇ ਵੋਟਰ ਸ਼ਨਾਖਤੀ ਕਾਰਡ ਵਿੱਚ ਦਰੁਸਤੀ ਲਈ ਆਉਣ ਵਾਲੀਆਂ ਵਿਧਾਨਸਭਾ ਚੋਣਾਂ-2022 ਨੂੰ ਮੁੱਖ ਰੱਖਦਿਆਂ ਇਕ ਵਾਰ ਫਿਰ 20 ਅਤੇ 21 ਨਵੰਬਰ 2021 ਨੂੰ ਜ਼ਿਲੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਜ਼ਿਲੇ ਦੇ ਸਾਰੇ 1974 ਪੋਲਿੰਗ ਬੂਥਾਂ ’ਤੇ ਸਬੰਧਿਤ ਬੀਐਲਓਜ਼ ਵਲੋਂ ਨਿੱਜੀ ਤੌਰ ’ਤੇ ਬੈਠ ਕੇ ਵੋਟਰਾਂ ਵਲੋਂ ਦਾਅਵੇ ਅਤੇ ਇਤਰਾਜ਼ਾਂ ਨੂੰ ਪ੍ਰਾਪਤ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਫਿਲੌਰ ਵਿੱਚ 242 ਪੋਲਿੰਗ ਬੂਥ ਹਨ ਅਤੇ ਇਸੇ ਤਰਾਂ ਨਕੋਦਰ 252, ਸ਼ਾਹਕੋਟ 250, ਕਰਤਾਰਪੁਰ 228, ਜਲੰਧਰ ਪੱਛਮੀ 183, ਜਲੰਧਰ ਸੈਂਟਰਲ 190, ਜਲੰਧਰ ਉਤਰੀ 196, ਜਲੰਧਰ ਕੈਂਟ 216 ਅਤੇ ਵਿਧਾਨਸਭਾ ਹਲਕਾ ਆਦਮਪੁਰ ਵਿਖੇ 217 ਪੋਲਿੰਗ ਬੂਥ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਥੋਰੀ ਨੇ ਦੱਸਿਆ ਕਿ ਇਨਾਂ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਅਮਲਾ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਬੰਧਿਤ ਵਿਧਾਨਸਭਾ ਹਲਕੇ ਦੇ ਈਆਰਓ ਅਤੇ ਏਈਆਰਓਜ਼ ਵਲੋਂ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਚੱਲ ਰਹੀ ਪ੍ਰਕਿਰਿਆ ਸਬੰਧੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਹ ਕੰਮ ਪਹਿਲ ਦੇ ਅਧਾਰ ’ਤੇ ਕਰਵਾਇਆ ਜਾ ਰਿਹਾ ਹੈ ਅਤੇ ਨੌਜਵਾਨਾਂ ਦੀ ਘੱਟ ਰਜਿਸਟਰੇਸ਼ਨ ਵਾਲੇ ਈਆਰਓਜ਼ ਪਾਸੋਂ ਵਿਸਥਾਰ ਵਿੱਚ ਸਪਸ਼ਟੀਕਰਨ ਮੰਗਿਆ ਜਾਵੇਗਾ।
ਡਿਪਟੀ ਕਮਿਸ਼ਨਰ ਥੋਰੀ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰ ਬਣਨ ਲਈ ਇਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਨਾਂ ਕਿਹਾ ਕਿ ਇਹ ਕੈਂਪ ਦੇਸ਼ ਵਿੱਚ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਦੁਆਰਾ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਯੋਗ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿਕਰਯੋਗ ਹੈ ਕਿ ਕੋਈ ਵੀ ਯੋਗ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਐਨਵੀਐਸਪੀ ’ਤੇ ਰਜਿਸਟਰਡ ਕਰਵਾ ਸਕਦਾ ਹੈ।



