JalandharPunjab

ਡਿਪਟੀ ਕਮਿਸ਼ਨਰ ਵੱਲੋਂ ਅਸੰਗਠਿਤ ਖੇਤਰ ਦੇ ਕਿਰਤੀਆਂ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ

60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਘੱਟੋ-ਘੱਟ 3000 ਰੁਪਏ ਪ੍ਰਤੀ ਮਹੀਨਾ ਮਿਲੇਗੀ ਪੈਨਸ਼ਨ
ਨੇੜਲੇ ਸੀਐਸਸੀ ਸੈਂਟਰ ਤੋਂ ਇਲਾਵਾ https://maandhan.in/shramyogi ’ਤੇ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ
ਜਲੰਧਰ ਗਲੋਬਲ ਆਜਤੱਕ
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਅੱਜ ਅਸੰਗਠਿਤ ਖੇਤਰ ਦੇ ਕਿਰਤੀਆਂ ਨੂੰ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ (ਪੀਐਮਐਸਵਾਈਐਮ) ਯੋਜਨਾ ਦਾ ਲਾਭ ਲੈਣ ਲਈ ਇਸ ਸਕੀਮ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਦਾ ਉਦੇਸ਼ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਬੁਢਾਪਾ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਸਵੈ-ਇੱਛਤ ਅਤੇ ਯੋਗਦਾਨੀ ਪੈਨਸ਼ਨ ਸਕੀਮ ਹੈ, ਜਿਸ ਤਹਿਤ ਕਿਰਤੀ ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਹੀਨਾਵਾਰ ਬੱਚਤ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ ਧਨ ਯੋਜਨਾ ਖਾਤੇ ਵਿੱਚ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿੰਨੇ ਰੁਪਏ ਪੈਨਸ਼ਨ ਧਾਰਕ ਖਾਤੇ ਵਿੱਚ ਜਮ੍ਹਾ ਕਰਵਾਏਗਾ, ਓਨੀ ਹੀ ਰਕਮ ਸਰਕਾਰ ਵੱਲੋਂ ਪੈਨਸ਼ਨ ਧਾਰਕ ਦੇ ਉਕਤ ਖਾਤੇ ਵਿੱਚ ਜਮ੍ਹਾ ਕਰਵਾਈ ਜਾਵੇਗੀ।
ਜਸਪ੍ਰੀਤ ਸਿੰਘ ਨੇ ਅੱਗੇ ਦੱਸਿਆ ਕਿ ਸਕੀਮ ਤਹਿਤ ਹਰੇਕ ਗਾਹਕ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਮਹੀਨਾਵਾਰ ਘੱਟੋ-ਘੱਟ 3000 ਰੁਪਏ ਪੈਨਸ਼ਨ ਮਿਲੇਗੀ । ਉਨ੍ਹਾਂ ਦੱਸਿਆ ਕਿ ਅਸੰਗਠਿਤ ਖੇਤਰ ਦੇ ਕਿਰਤੀ ਜਿਵੇਂ ਕਿ ਖੇਤੀਬਾੜੀ ਕਿਰਤੀ, ਛੋਟੇ ਕਿਸਾਨ, ਉਸਾਰੀ ਕਿਰਤੀ, ਮਿਡ-ਡੇ ਮੀਲ ਵਰਕਰ, ਸਟ੍ਰੀਟ ਵੈਂਡਰ, ਆਂਗਣਵਾੜੀ ਵਰਕਰ, ਪਸ਼ੂ ਪਾਲਕ, ਆਸ਼ਾ ਵਰਕਰ, ਆਟੋ ਮੋਬਾਇਲ ਵਰਕਰ, ਮਾਲੀ, ਹੈਲਥ ਵਰਕਰ, ਮੱਛੀ ਪਾਲਕ, ਦੁਕਾਨਾਂ ’ਤੇ ਕੰਮ ਕਰਦੇ ਕਿਰਤੀ ਅਤੇ ਮਨਰੇਗਾ ਤਹਿਤ ਕੰਮ ਕਰਦੇ ਜਿਨ੍ਹਾਂ ਮਜ਼ਦੂਰਾਂ ਦੀ ਕਮਾਈ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਘੱਟ ਹੈ, ਇਸ ਯੋਜਨਾ ਤਹਿਤ ਪੈਨਸ਼ਨ ਦਾ ਲਾਭ ਲੈਣ ਦੇ ਯੋਗ ਹਨ। 18 ਤੋਂ 40 ਸਾਲ ਦੀ ਉਮਰ ਦੇ ਉਕਤ ਵਰਗ ਨਾਲ ਸਬੰਧਤ ਕਿਰਤੀ ਇਸ ਸਕੀਮ ਤਹਿਤ ਰਜਿਸਟਰਡ ਹੋ ਕੇ ਪੈਨਸ਼ਨ ਦਾ ਲਾਭ ਲੈ ਸਕਦੇ ਹਨ।
ਸਕੀਮ ਨੂੰ ਕਿਰਤੀ ਵਰਗ ਲਈ ਲਾਹੇਵੰਦ ਕਰਾਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਕਿਰਤੀਆਂ ਨੂੰ ਇਸ ਪੈਨਸ਼ਨ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਆਪਣਾ ਬੁਢਾਪਾ ਸੁਰੱਖਿਅਤ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਸੰਗਠਿਤ ਖੇਤਰ ਦੇ ਕਿਰਤੀ ਆਪਣੇ ਨੇੜਲੇ ਕਿਸੇ ਵੀ ਕਾਮਨ ਸਰਵਿਸ ਸੈਂਟਰ (ਸੀਐਸਸੀ) ਵਿਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਜਿਸ ਲਈ ਉਨ੍ਹਾਂ ਪਾਸ ਆਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਹੋਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਰਤੀ ਆਪਣੇ ਮੋਬਾਇਲ ਫੋਨ ਤੋਂ https://maandhan.in/shramyogi ’ਤੇ ਆਨਲਾਈਨ ਵੀ ਆਪਣੀ ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!