
*ਟੀਮ ਮੈਂਬਰਾਂ ਨੂੰ ਭਵਿੱਖ ’ਚ ਵੀ ਇਸੇ ਜੋਸ਼ ਤੇ ਲਗਨ ਨਾਲ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨਿਭਾਉਣ ਲਈ ਕੀਤਾ ਉਤਸ਼ਾਹਿਤ*
ਜਲੰਧਰ *ਗਲੋਬਲ ਆਜਤੱਕ*
ਵਿਧਾਨ ਸਭਾ ਚੋਣਾਂ-2022 ਦੌਰਾਨ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਨਿਭਾਈ ਅਹਿਮ ਭੂਮਿਕਾ ਨੂੰ ਮਾਨਤਾ ਦੇਣ ਦੀ ਲੜੀ ਤਹਿਤ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਜਲੰਧਰ ਵਿਖੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ 44 ਹੋਰ ਅਧਿਕਾਰੀ, ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀ, ਕਰਮਚਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਨਿਰਵਿਘਨ, ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਇਸ ਵਿਸ਼ਾਲ ਕਾਰਜ ਨੂੰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਸਦਕਾ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬਾਇਓ-ਮੈਡੀਕਲ ਵੇਸਟ ਦੇ ਸੁਚੱਜੇ ਨਿਪਟਾਰੇ ਸਮੇਤ ਕੋਵਿਡ ਸਬੰਧੀ ਢੁੱਕਵੇਂ ਵਿਵਹਾਰ ਦੇ ਪਾਲਣਾ ਨੂੰ ਯਕੀਨੀ ਬਣਾਉਂਦੇ ਹੋਏ ਨਿਰਵਿਘਨ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਕਰੀਬ 20,000 ਸਿਵਲ ਅਤੇ ਪੁਲਿਸ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਅਧਿਕਾਰੀਆਂ, ਕਰਮਚਾਰੀਆਂ ਨੂੰ ਭਵਿੱਖ ਵਿੱਚ ਵੀ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਪ੍ਰਤੀ ਇਸੇ ਜੋਸ਼ ਅਤੇ ਲਗਨ ਨੂੰ ਬਰਕਰਾਰ ਰੱਖਣ ਦਾ ਸੱਦਾ ਦਿੱਤਾ।
ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀ, ਕਰਮਚਾਰੀਆਂ ਵਿੱਚ ਡੀਏਓ, ਦਫ਼ਤਰ ਐਕਸੀਅਨ ਪ੍ਰੋਵੀਨਸ਼ੀਅਲ ਡਵੀਜ਼ਨ ਪੀਡਬਲਯੂਡੀ ਜਲੰਧਰ ਕੈਂਟ ਧਰਮ ਰਾਜ ਸਿੰਘ, ਮੈਨੇਜਰ ਐਲਆਈਸੀ ਡਵੀਜ਼ਨ ਜਲੰਧਰ ਰਮੇਸ਼ ਕੁਮਾਰ, ਐਸਡੀਓ ਪ੍ਰਦੀਪ ਅਰੋੜਾ, ਪਵਨ ਕੁਮਾਰ, ਸੈਲੇਸ਼ ਜੈਨ ਤੇ ਤਰੁਣ ਸੋਨੀ, ਏਸੀਐਫਏ ਕੁਲਜੀਤ ਕੁਮਾਰ, ਸੰਦੀਪ ਮਨੂਜਾ ਤੇ ਹਰਜੋਤ ਕੌਰ, ਸੈਕਸ਼ਨ ਅਫ਼ਸਰ ਰੋਜ਼ੀ, ਸਹਾਇਕ ਇੰਸਪੈਕਟਰ ਸੰਜੇ ਅਟਵਾਲ, ਮੈਨੇਜਰ ਬੈਂਕ ਆਫ ਇੰਡੀਆ ਜਲੰਧਰ, ਜਤਿਨ ਭਾਰਗਵ ਤੇ ਅਨਿਲ ਕੁਮਾਰ, ਮੈਨੇਜਰ ਬੈਂਕ ਆਫ ਬੜੋਦਾ ਜਲੰਧਰ, ਸੰਦੀਪ ਅਰੋੜਾ ਤੇ ਰੁਪੇਸ਼ ਕੁਮਾਰ, ਮੈਨੇਜਰ ਐਲਆਈਸੀ ਜਲੰਧਰ ਗੁਲਸ਼ਨ ਕੁਮਾਰ, ਸਾਹਿਲ ਮਿਡਾ ਤੇ ਕਮਲ ਕਿਸ਼ੋਰ, ਪ੍ਰਸ਼ਾਸਕੀ ਅਫ਼ਸਰ ਐਲਆਈਸੀ ਸੰਜੇ ਸ਼ਰਮਾ, ਮੈਨੇਜਰ ਅਮਨਦੀਪ ਸਿੰਘ ਕ੍ਰੈਡਿਟ ਬੈਂਕ ਆਫ ਇੰਡੀਆ, ਇਨਟਰਨਲ ਓਡਿਟ, ਦਫ਼ਤਰ ਡਿਪਟੀ ਚੀਫ਼ ਓਡੀਟਰ ਪੀਐਸਪੀਸੀਐਲ ਉਤਰੀ ਜ਼ੋਨ ਜਲੰਧਰ ਤੋਂ ਬ੍ਰਿਜ ਕਿਸ਼ੋਰ ਸ਼ਰਮਾ ਤੇ ਹਰਵਿੰਦਰ ਸਿੰਘ ਬੇਦੀ, ਰੈਵੇਨਿਊ ਅਕਾਊਂਟੈਂਟ ਵਿਪਨ ਕੁਮਾਰ ਤੇ ਪਰਮਜੀਤ ਕੌਰ, ਕੈਸ਼ੀਅਰ ਯੋਗੇਸ਼ ਕੁਮਾਰ, ਜੇਟੀਓ ਅੰਕੁਰ ਗੁਪਤਾ ਤੇ ਅਨਿਲ ਕੁਮਾਰ, ਯੂਡੀਸੀ ਗੁਲਸ਼ਨ ਵਰਮਾ, ਸੀ.ਫ ਸੁਨਪ੍ਰੀਤ ਸਿੰਘ ਤੇ ਗਜੇਂਦਰ ਸਿੰਘ, ਐਸਐਲਏ ਅਸ਼ੋਕ ਕੁਮਾਰ ਤੇ ਵਿਨੇ ਕੁਮਾਰ, ਜੇਏ ਨਿਰੰਜਨ ਦਾਸ, ਸਟੈਨੋਗ੍ਰਾਫਰ ਹੇਮੰਤ ਕੁਮਾਰ, ਕਲਰਕ ਜਗਮੀਤ ਸਿੰਘ, ਅੰਮ੍ਰਿਤਪਾਲ ਸਿੰਘ, ਆਸ਼ੂਤੋਸ਼ ਅਤੇ ਦਫ਼ਤਰੀ ਸਟਾਫ਼ ਵਿੱਚ ਸੁਭਾਸ਼ ਕੁਮਾਰ, ਵਿਸ਼ੂ, ਅਜੇ ਕੁਮਾਰ, ਰਵਿੰਦਰ ਕੁਮਾਰ, ਸਚਦੇਵ ਪ੍ਰਭਾਤ, ਸੰਜੀਵ ਕੁਮਾਰ ਤੇ ਸੰਜੇ ਕੁਮਾਰ ਸ਼ਾਮਲ ਹਨ।
ਸਨਮਾਨਿਤ ਅਧਿਕਾਰੀ, ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਵਚਨਬੱਧਤਾ ਦੁਹਰਾਈ।



