JalandharPunjab

ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਪ੍ਰਬੰਧਨ ਵਿੱਚ ਬਿਹਤਰੀਨ ਭੁਮਿਕਾ ਨਿਭਾਉਣ ਵਾਲੇ 37 ਅਧਿਕਾਰੀ, ਕਰਮਚਾਰੀਆਂ ਦਾ ਸਨਮਾਨ

ਸਨਮਾਨਿਤ ਅਧਿਕਾਰੀ, ਕਰਮਚਾਰੀਆਂ ਵੱਲੋਂ ਆਕਸੀਜਨ ਪਲਾਂਟਾਂ ਅਤੇ ਕੰਟਰੋਲ ਰੂਮਜ਼ ਵਿੱਚ ਨਿਭਾਈ ਗਈ ਡਿਊਟੀ

ਇਸ ਕਦਮ ਦਾ ਉਦੇਸ਼ ਸਿਹਤ ਸੰਕਟ ਨਾਲ ਨਜਿੱਠਣ ਲਈ ਹਰੇਕ ਕਰਮਚਾਰੀ ਵੱਲੋਂ ਨਿਭਾਈਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਫੈਲੇ ਵਾਇਰਸ ਦੀ ਰੋਕਥਾਮ ਲਈ ਕੋਵਿਡ-19 ਰਾਹਤ ਕਾਰਜਾਂ ਦੌਰਾਨ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਵਾਲੇ 37 ਅਧਿਕਾਰੀ, ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਕਾਰੀ, ਕਰਮਚਾਰੀਆਂ ਵੱਲੋਂ ਪੀਕ ਪੀਰੀਅਡ ਦੌਰਾਨ ਹਸਪਤਾਲਾਂ ਨੂੰ ਸੁਚਾਰੂ ਅਤੇ ਨਿਰਵਿਘਨ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਆਕਸੀਜਨ ਪਲਾਂਟਾਂ ‘ਤੇ ਕੰਟਰੋਲ ਰੂਮਾਂ ਵਿਖੇ ਵੱਖ-ਵੱਖ ਡਿਊਟੀਆਂ ਨਿਭਾਈਆਂ ਗਈਆਂ।

ਡਿਪਟੀ ਕਮਿਸ਼ਨਰ ਨੇ ਪ੍ਰਸ਼ੰਸਾ ਪੱਤਰ ਸੌਂਪਦੇ ਹੋਏ ਕੋਵਿਡ-19 ਮਹਾਂਮਾਰੀ ਦੀਆਂ ਦੋਵੇਂ ਲਹਿਰਾਂ ਨਾਲ ਨਜਿੱਠਣ ਲਈ ਇਨ੍ਹਾਂ ਮੂਹਰਲੀ ਕਤਾਰ ਦੇ ਯੋਧਿਆਂ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਸੰਕਟ ਦੌਰਾਨ ਸਮੂਹ ਸਰਕਾਰੀ ਵਿਭਾਗਾਂ ਵੱਲੋਂ ਨਿਭਾਈ ਗਈ ਮਹੱਤਵਪੂਰਨ ਭੁਮਿਕਾ ਨੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਵੱਡੀ ਮਦਦ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀਡੀਐਫ, ਸੌਮਾ ਸ਼ੇਖਰ ਵੀ ਮੌਜੂਦ ਸਨ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਅਹਿਮ ਭੁਮਿਕਾ ਅਦਾ ਕਰਨ ਵਾਲੇ ਹਰੇਕ ਅਧਿਕਾਰੀ, ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣਾ ਜ਼ਿਲ੍ਹਾ ਪ੍ਰਸ਼ਾਸਨ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਲੋੜੀਂਦੀ ਆਕਸੀਜਨ ਉਪਲਬਧਤਾ, ਬੈੱਡਾਂ ਦੀ ਉਪਲਬਧਤਾ ਅਤੇ ਪੀੜਤ ਲੋਕਾਂ ਦੀ ਮਦਦ ਨੂੰ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਗਈ।


ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤੇ ਗਏ ਅਧਿਕਾਰੀ, ਕਰਮਚਾਰੀਆਂ ਵਿੱਚ ਪੀਏ ਟੂ ਡੀਸੀ ਅਮਿਤ ਸ਼ਰਮਾ, ਹਰਮਿੰਦਰ ਸਿੰਘ ਜੂਨੀਅਰ ਸਹਾਇਕ, ਰਾਕੇਸ਼ ਸ਼ਰਮਾ ਸੀਨੀਅਰ ਸਹਾਇਕ, ਜਤਿੰਦਰ ਕੁਮਾਰ ਕਲਰਕ, ਜਗਜੀਤ ਸਿੰਘ ਕਲਰਕ, ਇੰਦਰਪਾਲ ਸਿੰਘ ਕਲਰਕ, ਵਿਵੇਕ ਸੋਨੀ ਕਲਰਕ, ਮਨਦੀਪ ਸਿੰਘ ਕਲਰਕ, ਅੰਮ੍ਰਿਤਪਾਲ ਸਿੰਘ, ਵਿਜੇ ਕੁਮਾਰ, ਜਗਰਾਜ ਚੋਪੜਾ, ਰਜਿੰਦਰ ਕੁਮਾਰ, ਸੰਤੋਸ਼ ਕੁਮਾਰ, ਅਮਰਪ੍ਰੀਤ ਸਿੰਘ, ਰਜਿੰਦਰ ਸਿੰਘ, ਸੂਰਜ ਕਲੇਰ, ਰਾਹੁਲ ਬੱਸੀ, ਸੰਨੀ, ਮਨਜਿੰਦਰ ਸਿੰਘ, ਕੇਤਨ ਸ਼ੋਰੀ, ਰੋਹਿਤ ਕੁਮਾਰ, ਤਰਸੇਮ ਲਾਲ, ਭਰਤ ਲਹੋਰਾ, ਗੁਰਤੇਜ ਸਿੰਘ, ਅਮਨਦੀਪ ਸਿੰਘ, ਭੁਵਨ, ਸੁਖਦੀਪ ਸਿੰਘ ਹੁੰਦਲ, ਰੋਹਿਤ ਪਾਲ, ਕੰਵਲ ਕਿਸ਼ੋਰ ਸੇਤੀਆ, ਮਨਜੀਤ ਸਿੰਘ ਚਾਵਲਾ, ਚਰਨਜੀਤ ਸਿੰਘ, ਪਰਮਜੀਤ ਸਿੰਘ, ਅਨਿਲ ਕੁਮਾਰ, ਵਿਜੇ ਕੁਮਾਰ, ਵਿਸ਼ਾਲ ਸ਼ਰਮਾ, ਭੁਪਿੰਦਰ ਸਿੰਘ ਅਤੇ ਹਰੀਸ਼ ਕੁਮਾਰ ਸ਼ਾਮਲ ਹਨ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!