JalandharPunjab

ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਵਿਖੇ ਸੇਵਾ ਕੇਂਦਰਾਂ ਵਿੱਚ ਪੈਂਡੈਂਸੀ ਨੂੰ ਘੱਟ ਕਰਨ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 30 ਅਧਿਕਾਰੀਆਂ-ਕਰਮਚਾਰੀਆਂ ਦਾ ਕੀਤਾ ਸਨਮਾਨ

ਜ਼ੀਰੋ ਪੈਂਡੈਂਸੀ ਨੂੰ ਸਫ਼ਲਤਾਪੂਰਵਕ ਕਾਇਮ ਰੱਖ ਰਿਹੈ ਜਲੰਧਰ, ਸਮੂਹਿਕ ਯਤਨਾਂ ਸਦਕਾ ਇਹ ਸਥਾਨ ਹਾਸਲ ਹੋਇਆ
ਜਲੰਧਰ, 7 ਅਗਸਤ (ਅਮਰਜੀਤ ਸਿੰਘ ਲਵਲਾ)
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸੇਵਾ ਕੇਂਦਰਾਂ ਵਿੱਚ ਪੈਂਡੈਂਸੀ ਨੂੰ ਘੱਟ ਕਰਨ ਅਤੇ ਪੰਜਾਬ ਵਿੱਚ ਸੇਵਾ ਕੇਂਦਰਾਂ ਵਿੱਚ ਸਭ ਤੋਂ ਘੱਟ ਪੈਂਡੈਂਸੀ ਦੇ ਮਾਮਲੇ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਣ ਲਈ 30 ਅਧਿਕਾਰੀਆਂ-ਕਰਮਚਾਰੀਆਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਜਲੰਧਰ ਨੇ ਆਪਣੇ ਜ਼ੀਰੋ ਪੈਂਡੈਂਸੀ ਸਟੇਟਸ ਨੂੰ ਕਾਇਮ ਰੱਖਿਆ ਹੈ, ਜੋ ਕਿ ਸੂਬੇ ਵਿੱਚ ਸਭ ਤੋਂ ਘੱਟ ਹੈ।
ਡਿਪਟੀ ਕਮਿਸ਼ਨਰ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਕਿਹਾ ਕਿ ਇਹ ਸਿਰਫ਼ ਟੀਮ ਵਰਕ ਹੈ, ਜਿਸ ਸਦਕਾ ਇਹ ਸਥਾਨ ਹਾਸਲ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਸਥਾਨ ਨੂੰ ਕਾਇਮ ਰੱਖਣ ਲਈ ਨਵੇਂ ਜੋਸ਼ ਅਤੇ ਜਨੂੰਨ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਲਈ ਅਧਿਕਾਰੀਆਂ-ਕਰਮਚਾਰੀਆਂ ਨੂੰ ਵਧੇਰੇ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ।
ਪ੍ਰਸ਼ੰਸਾ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ ਵਿੱਚ ਸੁਪਰਡੰਟ ਐਮਸੀਜੇ ਕਮਲ ਰੂਪ, ਜੂਨੀਅਰ ਸਹਾਇਕ ਐਮਸੀਜੇ ਸਤਨਾਮ ਸਿੰਘ, ਏਐਸਆਈ ਜਸਵੰਤ ਲਾਲ, ਏਐਸਆਈ ਮਨਜਿੰਦਰ ਸਿੰਘ, ਕਾਂਸਟੇਬਲ ਅਮਨਪ੍ਰੀਤ ਸਿੰਘ, ਸਿਵਲ ਸਰਜਨ ਦਫ਼ਤਰ ਤੋਂ ਸੰਜੀਵ ਚੌਚਨ ਅਤੇ ਰਿਤੂ ਸ਼ਰਮਾ, ਡੀਸੀ ਦਫ਼ਤਰ ਦੀ ਐਲਏ ਸ਼ਾਖਾ ਤੋਂ ਅੰਮ੍ਰਿਤਪਾਲ ਸਿੰਘ, ਰਜਿੰਦਰ ਕੁਮਾਰ, ਜਗਰਾਜ ਚੋਪੜਾ, ਮਨਦੀਪ ਸਿੰਘ, ਸਿਹਤ ਵਿਭਾਗ ਤੋਂ ਅਮਰਜੀਤ ਸਿੰਘ ਅਤੇ ਸਤਿੰਦਰ ਸਿੰਘ, ਪ੍ਰਮੋਦ ਕੁਮਾਰ, ਰਾਕੇਸ਼ ਕੁਮਾਰ ਕਲਰਕ ਐਸਐਮਓ ਨਕੋਦਰ, ਜਸਪ੍ਰੀਤ ਸਿੰਘ, ਜ਼ਿਲ੍ਹਾ ਟ੍ਰੇਨਰ ਸੇਵਾ ਕੇਂਦਰ, ਲਵਜੋਤ ਚੰਦਰ ਕੰਪਿਊਟਰ ਆਪ੍ਰੇਟਰ, ਨਰੇਸ਼ ਕੁਮਾਰ ਸੀਨੀਅਰ ਸਹਾਇਕ ਤਹਿਸੀਲ-2, ਬਲਵੰਤ ਸਿੰਘ ਜੂਨੀਅਰ ਸਹਾਇਕ ਤਹਿਸੀਲ -2, ਨਿਧੀ ਕਲਰਕ ਡੀਐਸਐਸਓ ਜਲੰਧਰ, ਵਰਿੰਦਰ ਕੁਮਾਰ ਡੀਐਸਐਸਓ, ਹਿਮਾਂਸ਼ੂ ਅਰੋੜਾ ਕਲਰਕ ਈਓਐਮਸੀ ਨਕੋਦਰ, ਐਸਐਮਓ ਸ਼ਾਹਕੋਟ ਦਫ਼ਤਰ ਤੋਂ ਗਣੇਸ਼ ਕੁਮਾਰ, ਮੁਖਤਿਆਰ ਸਿੰਘ ਜੂਨੀਅਰ ਸਹਾਇਕ ਸ਼ਾਹਕੋਟ ਐਸਡੀਐਮ, ਪਵਨ ਕੁਮਾਰ ਬਲਾਕ ਲੇਖਾਕਾਰ ਪੀਐਚਸੀ ਮਹਿਤਪੁਰ, ਸੀਮਾ ਰਾਣੀ ਕੰਪਿਟਰ ਕਲਰਕ ਸੀਐਚਸੀ ਆਦਮਪੁਰ, ਜਸਵੰਤ ਰਾਏ ਜੂਨੀਅਰ ਸਹਾਇਕ ਤਹਿਸੀਲਦਾਰ ਫਿਲੌਰ, ਹਨੀ ਬਾਂਸਲ ਕਲਰਕ ਸਬ ਤਹਿਸੀਲ ਕਰਤਾਰਪੁਰ, ਅੰਗਰੇਜ਼ ਸਿੰਘ ਰੀਡਰ ਤਹਿਸੀਲ-1 ਅਤੇ ਨਰਿੰਦਰ ਸਿੰਘ ਰੀਡਰ ਤਹਿਸੀਲ ਸ਼ਾਹਕੋਟ ਸ਼ਾਮਲ ਹਨ।
ਸਨਮਾਨ ਹਾਸਲ ਕਰਨ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਉਨ੍ਹਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਧੰਨਵਾਦ ਕੀਤਾ ਅਤੇ ਪੰਜਾਬ ਵਿੱਚ ਸਭ ਤੋਂ ਘੱਟ ਪੈਂਡੈਂਸੀ ਦੇ ਮਾਮਲੇ ਵਿੱਚ ਚੋਟੀ ਦਾ ਸਥਾਨ ਬਰਕਰਾਰ ਰੱਖਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

Related Articles

Leave a Reply

Your email address will not be published. Required fields are marked *

Back to top button
error: Content is protected !!