HealthJalandharPunjab

ਡਿਪਟੀ ਡਾਇਰੈਕਟ ਡੈਂਟਲ ਡਾ. ਸੁਰਿੰਦਰ ਮੱਲ ਵੱਲੋਂ ਸਿਵਲ ਹਸਪਤਾਲ ਵਿੱਖੇ ਡੈਂਟਲ ਚੈਕਅਪ ਕੈਂਪ ਦੀ ਅਚਨਚੇਤ ਚੈਕਿੰਗ

ਕੈਂਪ ਦੌਰਾਨ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਿਆ ਜਾਇਜ
ਜਲੰਧਰ (ਗਲੋਬਲ ਆਜਤੱਕ ਅਮਰਜੀਤ ਸਿੰਘ ਲਵਲਾ)
ਡਿਪਟੀ ਡਾਇਰੈਕਟਰ ਡੈਂਟਲ ਸਿਹਤ ‘ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਸੁਰਿੰਦਰ ਮੱਲ ਵੱਲੋਂ ਸਿਵਲ ਹਸਪਤਾਲ ਵਿਖੇ ਡੈਂਟਲ ਚੈਕਅਪ ਕੈਂਪ ਦੌਰਾਨ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕੰਮਕਾਜ ਦਾ ਜਾਇਜਾ ਲਿਆ। ਡਾ. ਸੁਰਿੰਦਰ ਮੱਲ ਵੱਲੋਂ ਚੈਕਿੰਗ ਦੌਰਾਨ ਕੈਂਪ ਵਿੱਚ ਮਰੀਜਾਂ ਦੀ ਡੈਂਟਲ ਜਾਂਚ ਅਤੇ ਕੰਮਕਾਜ ‘ਤੇ ਸੰਤੁਸ਼ਟੀ ਪ੍ਰਗਟ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋ ਹਦਾਇਤ ਕਰਦਿਆਂ ਕਿਹਾ ਗਿਆ ਕਿ ਗਰਭਵਤੀ ਔਰਤਾਂ ਅਤੇ ਬਜੁਰਗਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ ਅਤੇ ਪਹਿਲ ਦੇ ਆਧਾਰ ‘ਤੇ ਚੈਕ ਕੀਤਾ ਜਾਵੇ।

ਡਾ. ਬਲਜੀਤ ਕੌਰ ਰੂਬੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਵਲ ਹਸਪਤਾਲ ਵਿਖੇ ਪੰਦਰਵਾੜੇ ਦੌਰਾਨ ਡੈਂਟਲ ਚੈਕਅਪ ਕੈਂਪ ਵਿੱਚ 650 ਮਰੀਜਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 45 ਮਰੀਜਾਂ ਦੇ ਦੰਦਾ ਦੇ ਡੈਂਚਰ (ਪੀੜ) ਲਗਾਉਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 96 ਮਰੀਜਾਂ ਦੇ ਐਕਸਟ੍ਰੇਸ਼ਨ, 47 ਮਰੀਜਾਂ ਦੇ ਸਰਜੀਕਲ ਪ੍ਰੋਸੀਜਰ, 104 ਮਰੀਜਾਂ ਦੇ ਟੈਂਪਰੇਰੀ ਐਕਸਟ੍ਰੇਸ਼ਨ, 53 ਮਰੀਜਾਂ ਦੇ ਪਰਮਾਨੈਂਟ ਫਿਲਿੰਗ ਅਤੇ 42 ਮਰੀਜਾਂ ਦੇ ਸਕੇਲਿੰਗ ਕੀਤੀਆਂ ਗਈਆਂ ਹਨ।

ਡਾ. ਬਲਜੀਤ ਕੌਰ ਰੂਬੀ ਵੱਲੋਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਡੈਂਟਲ ਚੈਕਅਪ ਪੰਦਰਵਾੜੇ ਦੌਰਾਨ ਲੋੜਵੰਦ ਮਰੀਜਾਂ ਨੂੰ 160 ਫ੍ਰੀ ਡੈਂਚਰ ਲਗਾਉਣ ਦਾ ਕੰਮ ਚੱਲ ਰਿਹਾ ਹੈ। ਪੰਦਰਵਾੜੇ ਦੌਰਾਨ ਹੁਣ ਤੱਕ ਜਿਲ੍ਹੇ ‘ਚ 3328 ਮਰੀਜਾਂ ਵੱਲੋਂ ਇਸ ਪੰਦਰਵਾੜੇ ਦਾ ਲਾਭ ਲਿਆ ਗਿਆ ਹੈ। ਜਿਨ੍ਹਾਂ ਵਿੱਚੋਂ 759 ਮਰੀਜਾਂ ਦੇ ਐਕਸਟ੍ਰੇਸ਼ਨ, 165 ਮਰੀਜਾਂ ਦੇ ਸਰਜੀਕਲ ਪ੍ਰੋਸੀਜਰ, 387 ਮਰੀਜਾਂ ਦੇ ਟੈਂਪਰੇਰੀ ਐਕਸਟ੍ਰੇਸ਼ਨ, 415 ਮਰੀਜਾਂ ਦੇ ਪਰਮਾਨੈਂਟ ਫਿਲਿੰਗ ਅਤੇ 211 ਮਰੀਜਾਂ ਦੇ ਸਕੇਲਿੰਗ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੇ 1189 ਸਕੂਲੀ ਬੱਚਿਆਂ ਦਾ ਫ੍ਰੀ ਡੈਂਟਲ ਚੈਕਅਪ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਸਮੇਂ-ਸਮੇਂ ‘ਤੇ ਮਰੀਜਾਂ ਨੂੰ, ਗਰਭਵਤੀ ਔਰਤਾਂ ਨੂੰ ਦੰਦਾਂ ਦੀ ਸਹੀ ਦੇਖਭਾਲ ਕਰਨ ਬਾਰੇ ਵੀ ਜਾਗਰੂਕੀ ਕੀਤਾ ਜਾ ਰਿਹਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!