JalandharPunjab

ਡੁਪਲੀਕੇਟ ਕਿਤਾਬਾਂ ਛਪਵਾ ਕੇ ਵੇਚਦਾ ਸੀ ਕਾਲੇ ਧਨ ਨਾਲ ਬਣੀ ਨਾਜਾਇਜ਼ ਇਮਾਰਤ, ਕਿਰਨ ਬੁੱਕ ਡਿਪੂ ਦਾ ਮਾਲਕ ਗ੍ਰਿਫਤਾਰ

ਡੁਪਲੀਕੇਟ ਕਿਤਾਬਾਂ ਛਪਵਾ ਕੇ ਵੇਚਦਾ ਸੀ ਕਾਲੇ ਧਨ ਨਾਲ ਬਣੀ ਨਾਜਾਇਜ਼ ਇਮਾਰਤ, ਕਿਰਨ ਬੁੱਕ ਡਿਪੂ ਦਾ ਮਾਲਕ ਗ੍ਰਿਫਤਾਰ*
ਜਲੰਧਰ *ਗਲੋਬਲ ਆਜਤੱਕ ਬਿਊਰੋ*
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਨੋਇਡਾ ਦੀ ਪੀਐਮ ਪਬਲਿਸ਼ਿੰਗ ਕੰਪਨੀ ਦੇ ਮਾਲਕ ਦੀ ਸ਼ਿਕਾਇਤ ‘ਤੇ ਮਾਈ ਹੀਰਾ ਗੇਟ ਤੇ ਕਿਰਨ ਬੁੱਕ ਡਿਪੂ ‘ਚ ਛਾਪੇਮਾਰੀ ਕਰਕੇ ਕੰਪਨੀ ਦੀਆਂ ਜਾਅਲੀ ਕਿਤਾਬਾਂ ਸਮੇਤ ਦੁਕਾਨ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਪੀਐੱਮ ਪਬਲਿਸ਼ ਕੰਪਨੀ ਨੋਇਡਾ ਦੇ
ਮਾਲਕ ਸੁਮਿਤ ਮਾਂਗੋ ਡੋਗਰਾ ਨੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ 6 ‘ਤੇ 8 ਕਲਾਸ ਦੀਆਂ ਕਿਤਾਬਾਂ ਛਾਪ ਕੇ ਵੇਚਦੇ ਹਨ, ਜਿਸ ਦਾ ਉਨ੍ਹਾਂ ਕੋਲ ਲਾਈਸੰਸ ਹੈ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਿਰਨ ਬੁੱਕ ਡਿਪੂ ਮਾਈ ਹੀਰਾਂ ਗੇਟ ਦੇ ਮਾਲਿਕ ਕਿਰਨ ਆਨੰਦ ਉਨ੍ਹਾਂ ਦੀਆਂ ਕਿਤਾਬਾਂ ਦੀ ਫੋਟੋਸਟੇਟ ਕਰਕੇ ਗਾਹਕਾਂ ਨੂੰ ਵੇਚ ਕੇ ਉਨ੍ਹਾਂ ਦੀ ਕੰਪਨੀ ਨੂੰ ਵਿੱਤੀ ਘਾਟਾ ਪਾ ਰਹੇ ਹਨ।
ਪੁਲਿਸ ਕਮਿਸ਼ਨਰ ਨੇ ਥਾਣਾ ਤਿੰਨ ਦੇ ਮੁਖੀ ਇੰਸਪੈਕਟਰ ਪਰਮਦੀਨ ਖਾਨ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ।
ਪੁਲਿਸ ਨੇ ਸਵੇਰੇ ਕੰਪਨੀ ਦੇ ਮਾਲਕ  ਸੁਮਿਤ ਮਾਂਗੋ ਡੋਗਰਾ ਨਾਲ ਛਾਪਾ ਮਾਰ ਕੇ ਉਥੋਂ ਕਿਤਾਬਾਂ ਦੀ ਫੋਟੋਸਟੇਟ   ਬਰਾਮਦ ਕਰ ਲਈਆਂ ਅਤੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ। ਇੰਸਪੈਕਟਰ ਪਦਮਦੀਨ ਖ਼ਾਨ ਨੇ ਦੱਸਿਆ ਕਿ ਕਿਰਨ ਆਨੰਦ ਖ਼ਿਲਾਫ਼ ਧਾਰਾ 63/65/420 ਤਹਿਤ ਮਾਮਲਾ ਦਰਜ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!