JalandharPunjab

ਤਹਿਸੀਲ ਕੰਪਲੈਕਸ ਨਕੋਦਰ ਦੇ ਅਹਾਤੇ ’ਚ ਖਾਲੀ ਪਏ ਬੂਥਾਂ ਦੀ ਨਿਲਾਮੀ 4 ਅਪ੍ਰੈਲ ਨੂੰ

*ਤਹਿਸੀਲ ਕੰਪਲੈਕਸ ਨਕੋਦਰ ਦੇ ਅਹਾਤੇ ’ਚ ਖਾਲੀ ਪਏ ਬੂਥਾਂ ਦੀ ਨਿਲਾਮੀ 4 ਅਪ੍ਰੈਲ ਨੂੰ*
ਜਲੰਧਰ *ਗਲੋਬਲ ਆਜਤੱਕ*(ਅਮਰਜੀਤ ਸਿੰਘ ਲਵਲਾ)
ਤਹਿਸੀਲ ਕੰਪਲੈਕਸ ਨਕੋਦਰ ਦੇ ਅਹਾਤੇ ਵਿੱਚ ਖਾਲੀ ਪਏ ਬੂਥਾਂ ਦੀ ਨਿਲਾਮੀ ਦੋ ਸਾਲਾਂ ਵਾਸਤੇ 1-04-2022 ਤੋਂ 31-03-2024 ਤੱਕ ਦੇ ਸਮੇਂ ਲਈ 4 ਅਪ੍ਰੈਲ 2022 ਨੂੰ ਦੁਪਹਿਰ 12 ਵਜੇ ਤਹਿਸੀਲਦਾਰ ਨਕੋਦਰ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ।
ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਨਕੋਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਚਿਹਰੀ ਕੰਪਾਊਂਡ ਦੇ ਖਾਲੀ ਪਏ ਬੂਥਾਂ ਦੀ ਨਿਲਾਮੀ ਕਚਿਹਰੀ ਕੰਪਾਊਂਡ ਰੂਲਜ਼ 2003 ਮੁਤਾਬਕ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਸ ਬੋਲੀ ਸਬੰਧੀ ਆਮ ਚਾਹਵਾਨ ਵਿਅਕਤੀ ਆਪਣੀਆਂ ਦਰਖਾਸਤਾਂ 31 ਮਾਰਚ 2022 ਤੱਕ ਆਪਣੇ ਆਈਡੀ ਪਰੂਫ਼ ਸਮੇਤ ਰਜਿਸਟਰੇਸ਼ਨ ਕਲਰਕ ਤਹਿਸੀਲ ਦਫ਼ਤਰ ਨਕੋਦਰ ਪਾਸ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਬੂਥਾਂ ਦਾ ਵੇਰਵਾ ਅਤੇ ਬੋਲੀ ਦੀਆਂ ਸ਼ਰਤਾਂ ਕਿਸੇ ਵੀ ਕੰਮ ਵਾਲੇ ਦਿਨ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਸ ਦਫ਼ਤਰ ਅਤੇ ਤਹਿਸੀਲ ਦਫ਼ਤਰ ਨਕੋਦਰ ਦੇ ਨੋਟਿਸ ਬੋਰਡ ਤੋਂ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਦਰਖਾਸਤ ਜਮ੍ਹਾ ਕਰਵਾਉਣ ਜਾਂ ਬੋਲੀ ਵਾਲੇ ਦਿਨ ਜਨਤਕ ਛੁੱਟੀ ਦਾ ਐਲਾਨ ਹੋ ਜਾਂਦਾ ਹੈ ਤਾਂ ਬੋਲੀ ਅਗਲੇ ਕੰਮ ਵਾਲੇ ਦਿਨ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਕੋਈ ਕਾਰਨ ਦੱਸੇ ਬੋਲੀ ਰੱਦ ਕੀਤੀ ਜਾ ਸਕਦੀ ਹੈ। ਬੋਲੀ ਸਬੰਧੀ ਕੋਈ ਕੋਰੀਜੰਡਮ, ਸੋਧ ਹੋਈ ਤਾਂ ਇਸ ਸਬੰਧੀ ਵੱਖਰੇ ਤੌਰ ‘ਤੇ ਇਸ਼ਤਿਹਾਰ ਨੋਟਿਸ ਬੋਰਡ ‘ਤੇ ਚਿਪਕਾ ਦਿੱਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!