
83 ਨਸ਼ੀਲੀਆਂ ਗੋਲੀਆ ਬਰਾਮਦ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਜਲੰਧਰ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅੰਸਰਾ ਨੂੰ ਫੜਨ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੁਰਮੀਤ ਸਿੰਘ, ਪੀਪੀਐਸ, ਡੀਸੀਪੀ ਇਨਵੈਸਟੀਗੇਸ਼ਨ, ਅਸ਼ਵਨੀ ਕੁਮਾਰ, ਪੀਪੀਐਸ, ਏਡੀਸੀਪੀ-2 ਜਲੰਧਰ, ਏਸੀਪੀ, ਸਬ- ਡਵੀਜ਼ਨ ਕੈਂਟ ਜਲੰਧਰ ਅਤੇ ਇੰਸਪੈਕਟਰ ਅਜਾਇਬ ਸਿੰਘ, ਮੁੱਖ ਅਫਸਰ ਥਾਣਾ ਕੈਂਟ ਜਲੰਧਰ ਦੀ ਨਿਗਰਾਨੀ ਹੇਠ ਏਐਸਆਈ ਰਾਮ ਕਿਸ਼ਨ ਸਮੇਤ ਪੁਲਿਸ ਪਾਰਟੀ ਗਸ਼ਤ ਬਾ ਚੈਕਿੰਗ ਸ਼ੱਕੀ ‘ਤੇ ਭੈੜੇ ਅਨਸਰਾਂ ਦੇ ਸਬੰਧ ਵਿੱਚ ਰੇਲਵੇ ਸਟੇਸ਼ਨ ਕੈਂਟ ਜਲੰਧਰ, ਰੇਲਵੇ ਸਟੇਸ਼ਨ ਵੱਲੋਂ ਇਕ ਨੋਜਵਾਨ ਪੈਦਲ ਆ ਰਿਹਾ ਸੀ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਖੱਬੀ ਜੇਬਾ ਵਿੱਚੋ ਮੋਮੀ ਲਿਫਾਵਾ ਝਾੜੀਆ ਵਿੱਚ ਸੁੱਟ ਦਿੱਤਾ। ਜਿਸ ਨੂੰ ਏਐਸਆਈ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ। ਜਿਸ ਨੂੰ ਪੁੱਛਣ ‘ਤੇ ਆਪਣਾ ਨਾਮ ਦੀਪਕ ਯਾਦਵ, ਪੁੱਤਰ ਲੇਟ ਸਿਕੰਦਰ ਯਾਦਵ, ਵਾਸੀ ਮੁਹੱਲਾ ਜੋਗਿੰਦਰ ਨਗਰ, ਨੇੜੇ ਜਗੀਰੇ ਦੀ ਚੱਕੀ, ਭੀੜੀ ਗਲੀ, ਨੇੜੇ ਹੱਡੀਆ ਵਾਲੇ ਡਾਕਟਰ ਦੇ ਸਾਹਮਣੇ ਰਾਮਾ ਮੰਡੀ ਜਲੰਧਰ ਦੱਸਿਆ। ਸੁੱਟੇ ਹੋਏ ਮੋਮੀ ਲਿਫਾਫਾ ਚੈਕ ਕੀਤਾ ਤਾਂ ਉਸ ਵਿੱਚੋਂ 83 ਨਸ਼ੀਲੀਆਂ ਗੋਲੀਆ ਬਾਮਦ ਹੋਈਆ। ਜਿਸ ‘ਤੇ ਮੁਕੱਦਮਾ ਨੰਬਰ 81 ਮਿਤੀ 16.07.2021 ਅ/ਧ 22/61/85 ਐੱਨਡੀਪੀਐੱਸ ਐਕਟ ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਅਰੋਪੀ ਦੀਪਕ ਯਾਦਵ ਜੁਰਮ ਕਰਨ ਦਾ ਆਦੀ ਹੈ। ਜਿਸ ‘ਤੇ ਪਹਿਲਾ ਵੀ ਮੁਕੱਦਮਾ ਨੰਬਰ 70 ਮਿਤੀ 14.06.2021 ਅ/ਧ 380 ਭ/ਦ, ਥਾਣਾ ਕੈਂਟ ਜਲੰਧਰ ਦਰਜ ਰਜਿਸਟਰ ਹੈ। ਮੁਜਰਮ ਅਦਾਲਤ ‘ਚ ਪੇਸ਼ ਕਰਕੇ ਉਸ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।



