JalandharPunjab

ਥਾਣਾ ਗੁਰਾਇਆ ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ

*10 ਗ੍ਰਾਮ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ*
ਜਲੰਧਰ (ਲਵਲਾ)*ਗਲੋਬਲ ਆਜਤੱਕ*
ਸਵਪਨ ਸ਼ਰਮਾ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੰਵਲਪ੍ਰੀਤ ਸਿੰਘ ਪੁਲਿਸ ਕਪਤਾਨ ਇੰਵੈਸਟੀਗੇਸ਼ਨ ਜਲੰਧਰ ਦਿਹਾਤੀ, ਹਰਨੀਲ ਸਿੰਘ, ਪੀਪੀਐਸ ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਫਿਲੋਰ ਦੀ ਅਗਵਾਈ ਹੇਠ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਸਬ ਇੰਸਪੈਕਟਰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਵੱਲੋਂ 1 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹਰਨੀਲ ਸਿੰਘ, ਪੀਪੀਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਨੇ ਦੱਸਿਆ ਕਿ ਮਿਤੀ 12-05-2022 ਨੂੰ ਕੰਵਰਜੀਤ ਸਿੰਘ ਬੱਲ ਮੁੱਖ ਅਫਸਰ ਥਾਣਾ ਗੁਰਾਇਆ ਜਲੰਧਰ ਦਿਹਾਤੀ ਦੀ ਪੁਲਿਸ ਪਾਰਟੀ ਦੇ ਸਬ ਇੰਸਪੈਕਟਰ ਜਗਦੀਸ਼ ਰਾਜ ਥਾਣਾ ਗੁਰਾਇਆ ਜਲੰਧਰ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੌਰਾਨ ਨਾਕਾਬੰਦੀ ਦੇ ਸੰਬੰਧ ਵਿੱਚ ਪੁੱਲ ਨਹਿਰ ਤਨੈਹਰਾ ਖੁੱਲ ਗੁਰਾਇਆ ਵਿਖੇ ਮੌਜੂਦ ਸੀ ਕਿ ਨਹਿਰ ਸੂਆ ਦੀ ਪਟੜੀ ਪੱਕੀ ਸੜਕ ਜੋ ਸਰਕਾਰੀ ਹਸਪਤਾਲ ਦੀ ਤਰਫੋਂ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿਛਾਹ ਨੂੰ ਮੁੜਨ ਲੱਗਾ।
ਜਿਸ ਨੂੰ ਸਬ ਇੰਸਪੈਕਟਰ ਜਗਦੀਸ਼ ਰਾਜ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਸ਼ਿੰਦਰਪਾਲ ਉਰਫ ਸ਼ਿੰਦੀ ਪੁੱਤਰ ਰੱਖਾ ਰਾਮ ਵਾਸੀ ਮੁਹੱਲਾ ਲਾਂਗੜ੍ਹੀਆ ਗੁਰਾਇਆ, ਥਾਣਾ ਗੁਰਾਇਆ ਦੱਸਿਆ।
ਜਿਸ ਦੇ ਸੱਜੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਮੋਮੀ ਲਿਫਾਫੇ ਵਿੱਚੋਂ ਹੈਰੋਇਨ ਬ੍ਰਾਮਦ ਹੋਈ ਜਿਸ ਦਾ ਕੰਪਿਊਟਰ ਕੰਡਾ ਨਾਲ ਵਜਨ ਕਰਨ ‘ਤੇ 10 ਗ੍ਰਾਮ ਹੈਰੋਇਨ ਹੋਈ। ਜਿਸ ‘ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 58 ਮਿਤੀ 12-05-2022 ਜੁਰਮ 21-ਬੀ-61-85 ਐਨਡੀਪੀਐਸ ਐਕਟ ਥਾਣਾ ਗੁਰਾਇਆ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿੱਚ ਲਿਆਦੀ। ਦੋਸ਼ੀ ਉਕਤ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੋਸ਼ੀ ਸ਼ਿੰਦਰਪਾਲ ਉਰਫ ਸ਼ਿੰਦੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ ਐਕਟ  ਤਹਿਤ 7 ਮੁਕੱਦਮੇ ਦਰਜ ਰਜਿਸਟਰ ਹਨ। ਪੀਪੀਐਸ ਉਪ ਪੁਲਿਸ ਕਪਤਾਨ, ਹਰਨੀਲ ਸਿੰਘ ਨੇ ਦੱਸਿਆ ਕਿ ਇਸ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ‘ਤੇ ਇਸ ਦੇ ਨੈੱਟਵਰਕ ਨੂੰ ਬਰੇਕ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!