JalandharPunjab

ਥਾਣਾ ਨੂਰਮਹਿਲ ਦੀ ਪੁਲਿਸ ਵਲੋਂ 1 ਨਸ਼ਾ ਤਸਕਰ ਪਾਸੋਂ 2 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ

*ਨੂਰਮਹਿਲ ਪੁਲਿਸ ਵਲੋਂ 1 ਨਸ਼ਾ ਤਸਕਰ ਪਾਸੋਂ 2 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ*
ਨੂਰਮਹਿਲ/ਜਲੰਧਰ *ਗਲੋਬਲ ਆਜਤੱਕ*
ਥਾਣਾ ਨੂਰਮਹਿਲ ਦੀ ਪੁਲਿਸ ਵਲੋਂ ਇਕ ਨਸ਼ਾ ਤਸਕਰ ਪਾਸੋਂ 2 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ ਕਰਕੇ ਅਤੇ ਵੱਡੀ ਸਫਲਤਾ ਹਾਸਲ ਕੀਤੀ। ਸਵਪਨ ਸ਼ਰਮਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਤੇ ਕੰਵਲਪ੍ਰੀਤ ਸਿੰਘ ਚਾਹਲ ਪੀਪੀਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸਬ-ਇੰਸਪੈਕਟਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਟੀਮ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਨਕੋਦਰ ਨੇ ਦੱਸਿਆ ਕਿ ਏਐੱਸਆਈ ਮੋਹਣ ਲਾਲ ਥਾਣਾ ਨੂਰਮਹਿਲ ਨੂੰ ਗੁਪਤ ਸੂਚਨਾ ਮਿਲੀ ਕਿ ਰਵਿੰਦਰ ਚੌਧਰੀ ਪੁੱਤਰ ਮਸੂਦਨ ਚੌਧਰੀ ਵਾਸੀ ਮੋਰਾਘਾਟ ਥਾਣਾ ਧੰਨਪੁਰਾ ਤਹਿਸੀਲ ਸਿਮਰੀ ਬਖਤਿਆਰਪੁਰ ਜਿਲ੍ਹਾ ਸਹਾਰਸਾ ਬਿਹਾਰ ਹਾਲ ਵਾਸੀ ਨੇੜੇ ਰੇਲਵੇ ਫਾਟਕ ਨੂਰਮਹਿਲ ਥਾਣਾ ਨੂਰਮਹਿਲ ਆਪਣੀ ਝੁੱਗੀ ਵਿੱਚ ਭਾਰੀ ਮਾਤਰਾ ਵਿੱਚ ਗਾਂਜਾ ਰੱਖ ਕੇ ਗਾਂਹਕਾ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਏਐੱਸਆਈ ਮੋਹਣ ਲਾਲ ਥਾਣਾ ਨੂਰਮਹਿਲ ਵਲੋਂ ਰਵਿੰਦਰ ਚੌਧਰੀ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ ਕੀਤਾ ਗਿਆ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 33- ਅ/ਧ 20-61 85 ਐੱਨਡੀਪੀਐੱਸ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਥਾਣਾ ਇੰਚਾਰਜ ਨੇ ਕਿਹਾ ਕਿ ਮੁਜਰਮ ਨੂੰ ਅਦਾਲਤ ਚ ਪੇਸ਼ ਕਰਕੇ ਇਸ ਦਾ ਰਿਮਾਂਡ ਲਿਆ ਜਾਵੇਗਾ ਅਤੇ ਇਸ ਦੇ ਨੈੱਟਵਰਕ ਨੂੰ ਵੀ ਬਰੇਕ ਕੀਤਾ ਜਾਏਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!