ActionJalandharPunjab

ਥਾਣਾ ਨੂਰਮਹਿਲ ਪੁਲਿਸ ਵਲੋਂ 1ਨਸ਼ਾ ਤਸਕਰ ਕੋਲੋਂ 300 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ ‘ਤੇ ਡਰੱਗ ਮਨੀ ਬ੍ਰਾਮਦ

300 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ ‘ਤੇ 10,500/-ਰੁਪਏ ਡਰੱਗ ਮਨੀ ਬ੍ਰਾਮਦ
ਗਲੋਬਲ ਆਜਤੱਕ ਜਲੰਧਰ
ਥਾਣਾ ਨੂਰਮਹਿਲ ਪੁਲਿਸ ਵਲੋਂ ਇੱਕ ਨਸ਼ਾ ਤਸਕਰ ਪਾਸੋਂ 300 ਨਸ਼ੀਲੀਆਂ ਗੋਲੀਆਂ ਖੁੱਲੀਆਂ, 5 ਗ੍ਰਾਮ ਹੈਰੋਇੰਨ ਅਤੇ 10,500/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ। ਸਵਪਨ ਸ਼ਰਮਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾ ਪਰ ਕੰਵਲਪ੍ਰੀਤ ਸਿੰਘ ਚਾਹਲ ਪੀਪੀਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ ਸਬ-ਡਵੀਜ਼ਨ ਨਕੋਦਰ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਇੰਸ, ਹਰਦੀਪ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਟੀਮ ਵਲੋਂ ਇੱਕ ਨਸ਼ਾਂ ਤਸਕਰ ਨੂੰ ਕਾਬੂ ਕਰਕੇ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਖੁੱਲੀਆ, 5 ਗ੍ਰਾਮ ਹੈਰੋਇੰਨ ਅਤੇ 10,500/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬ੍ਰਾਮਦ ਕਰ ਵਿੱਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਮੱਲ ਪੀਪੀਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਨੇ ਦੱਸਿਆ ਕਿ ਐੱਸਆਈ ਪਰਮਜੀਤ ਸਿੰਘ ਥਾਣਾ ਨੂਰਮਹਿਲ ਸਮੇਤ ਪੁਲਿਸ ਪਾਰਟੀ ਨੇ ਰਵਿਦਾਸ ਚੌਂਕ ਨੂਰਮਹਿਲ ਮੌਜੂਦ ਸੀ ਜੋ ਗੁਰਦੇਵ ਚੰਦ ਉਰਫ ਗੇਬਾ ਪੁੱਤਰ ਲੇਟ ਮੀਤ ਰਾਮ ਵਾਸੀ ਰੰਘੜਾ ਮੁਹੱਲਾ ਨੂਰਮਹਿਲ ਜੋ ਨਸ਼ਾ ਤਸਕਰੀ ਕਰਨ ਦਾ ਆਦੀ ਹੈ ਜੋ ਆਪਣੇ ਭਰਾ ਅਮਰਜੀਤ ਉਰਫ ਘੁੱਗੀ ਦੇ ਘਰ ਰੰਘੜਾ ਮੁਹੱਲਾ ਨੂਰਮਹਿਲ ਰਹਿੰਦਾ ਹੈ। ਜਦੋਂ ਪੁਲਿਸ ਪਾਰਟੀ ਨੇ ਅਮਰਜੀਤ ਉਰਫ ਘੁੱਗੀ ਪੁੱਤਰ ਲੇਟ ਮੀਤ ਰਾਮ ਦੇ ਘਰ ਰੰਘੜਾ ਮੁਹੱਲਾ ਨੂਰਮਹਿਲ ਰੇਡ ਕੀਤਾ ਤਾਂ ਉਸਦੇ ਘਰ ਇੱਕ ਵਿਅਕਤੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜੇ ਲਿਫਾਫਾ ਮੋਮੀ ਸਮੇਤ ਪੌੜੀਆਂ ਰਾਹੀ ਭੱਜਣ ਲੱਗਾ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਉਸ ਨੇ ਆਪਣਾ ਨਾਮ ਗੁਰਦੇਵ ਚੰਦ ਉਰਫ ਗੇਬਾ ਪੁੱਤਰ ਲੇਟ ਮੀਤ ਰਾਮ ਵਾਸੀ ਰੰਘੜਾ ਮੁਹੱਲਾ ਨੂਰਮਹਿਲ ਨੂੰ ਕਾਬੂ ਕਰਕੇ ਉਸ ਕੋਲੋਂ 300 ਨਸ਼ੀਲੀਆਂ ਗੋਲੀਆਂ ਖੁੱਲੀਆ, 5 ਗ੍ਰਾਮ ਹੈਰੋਇੰਨ ਅਤੇ 10,500/- ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 58 ਮਿਤੀ 04/07/2022 ਅ/ਧ -21-ਬੀ,- 22-ਬੀ-61-85-ਐਂਨਡੀਪੀਐਂਸ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਥਾਣਾ ਇਨਚਾਰਜ ਨੇ ਕਿਹਾ ਕੀ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ ਰਿਮਾਡ ਲਿਆ ਜਾਵੇਗਾ ਤੇ ਉਸ ਦੇ ਨੈੱਟਵਰਕ ਨੂੰ ਤੋੜਿਆ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!