
ਥਾਣਾ ਨੰਬਰ 3 ਦੇ ਇਲਾਕੇ ‘ਚ ਚੱਲ ਰਿਹਾ ਮੋਨੁ ਨਾਮਕ ਵਿਯਾਕਤਿ ਦਾ ਧੜੱਲੇ ਨਾਲ ਪਰਚੀ,ਦਡ਼ਾ, ਸੱਟਾ
ਲਾਟਰੀ ਵਾਲੇ ਨਹੀਂ ਕਰਦੇ ਪ੍ਰਸ਼ਾਸਨ ਦੀ ਪਰਵਾਹ*
ਜਲੰਧਰ *ਗਲੋਬਲ ਆਜਤੱਕ*
ਜਲੰਧਰ ਦੇ ਥਾਣਾ ਨੰਬਰ 3 ਦੇ ਇਲਾਕੇ ਚ ਚੱਲ ਰਿਹਾ ਧੜੱਲੇ ਨਾਲ ਦੋ ਨੰਬਰ ‘ਚ ਲਾਟਰੀ ਸਟਾਲ ਫਗਵਾੜਾ ਗੇਟ ਦੇ ਏਰੀਏ ਵਿੱਚ ਜੋ ਦੁਕਾਨ ਤੇ ਲਾਟਰੀ ਸਟਾਲ ਹੈ ਉਹ ਰਿਹਾਇਸ਼ੀ ਇਲਾਕੇ ਵਿੱਚ ਹੈ, ਜਿਸ ਇਲਾਕੇ ਵਿੱਚ ਲਾਟਰੀ ਦੀ ਦੁਕਾਨ ਹੈ ਉਹ ਦੇ ਨਜ਼ਦੀਕ ਜੋਤੀ ਕਲੀਨਿਕ ਹੈ ਇਹ ਲਾਟਰੀ ਸਟਾਲ ਦੋ ਨੰਬਰ ਚ ਚਲਾਏ ਜਾ ਰਹੇ ਹਨ ਜਦਕਿ ਸ਼ਹਿਰ ਦੇ ਵਿੱਚ ਸਾਰੇ ਲਾਟਰੀ ਸਟਾਲ ਬੰਦ ਪਏ ਹੋਏ ਨੇ ਪਰ ਇਹ ਲਾਟਰੀ ਸਟਾਲ ਚਲਾਉਣ ਵਾਲੇ ਲੋਕਾਂ ਨੂੰ ਆਪਣੀਆਂ ਜੇਬਾਂ ਗਰਮ ਕਰ ਕੇ ਗਰੀਬ ਦਾ ਘਰ ਨਹੀਂ ਚੱਲਣ ਦਿੱਤਾ ਜਾਂਦਾ ਜੋ ਲੋਕ ਲਾਟਰੀ ਪਾਉਂਦੇ ਹਨ ਉਹ ਦਿਹਾੜੀ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕੰਮ ਕਰਦੇ ਹਨ ਪਰ ਇਹ ਲੋਕ ਲਾਟਰੀਆਂ ਪੁਆ ਕੇ ਉਨ੍ਹਾਂ ਦਾ ਘਰ ਬਰਬਾਦ ਕਰਕੇ ਆਪਣਾ ਘਰ ਆਬਾਦ ਕਰਦੇ ਹਨ।
ਲਾਟਰੀ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਸਾਥੋਂ ਮਹੀਨਾ ਹਫ਼ਤਾ ਲੈ ਕੇ ਜਾਂਦੀ ਹੈ। ਪੁਲਿਸ ਦਾ ਸਾਨੂੰ ਕੋਈ ਡਰ ਨਹੀਂ ਜ਼ਿਆਦਾ-ਜ਼ਿਆਦਾ ਇੱਕ ਪਰਚਾ ਪੈ ਜਾਵੇਗਾ।
ਜਦੋਂ ਪੱਤਰਕਾਰ ਵੱਲੋਂ ਉੱਥੇ ਜਾ ਕੇ ਕਵਰੇਜ ਕੀਤੀ ਗਈ ਤਾਂ ਉੱਥੇ ਪੱਤਰਕਾਰਾਂ ਨਾਲ ਵੀ ਬਦਤਮੀਜ਼ੀ ਕੀਤੀ ਗਈ
ਇਸ ਨੇ ਕਵਰੇਜ ਕਰਦੇ ਹੋਏ ਪੱਤਰਕਾਰ ਨੂੰ ਬਾਹਰ ਖਡ਼੍ਹੇ ਇਸ ਨੇ ਆਪਣੇ ਕਰਿੰਦਿਆਂ ਕੋਲੋਂ ਧੱਕਾ ਮਾਰਕੇ ਦੁਕਾਨ ਅੰਦਰ ਧੱਕਾ ਦੇ ਦਿੱਤਾ ਤੇ ਬਾਹਰ ਦਰਵਾਜ਼ੇ ਨੂੰ ਕੁੰਡੀ ਲਗਾ ਦਿੱਤੀ ਪੱਤਰਕਾਰ ਨੇ ਕਿਸੇ ਨਾ ਕਿਸੇ ਤਰ੍ਹਾਂ ਉੱਥੋਂ ਬਾਹਰ ਆ ਕੇ ਜਦੋਂ ਇਸ ਦੀ ਸ਼ਿਕਾਇਤ ਥਾਣੇ ਵਿਚ ਦੇਣ ਦੀ ਗੱਲ ਇਸ ਦੇ ਕਰਿੰਦਿਆਂ ਨਾਲ ਕੀਤੀ ਤਾਂ ਉਨ੍ਹਾਂ ਨੇ ਪੱਤਰਕਾਰ ਦਾ ਉੱਥੇ ਮੋਬਾਇਲ ਵੀ ਖੋਹ ਲਿਆ ਅਤੇ ਪੱਤਰਕਾਰ ਦੇ ਉੱਤੇ ਹੱਥ ਵੀ ਚੁੱਕਿਆ



