
*10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਤਸਕਰ ਕਾਬੂ*
ਜਲੰਧਰ *ਗਲੋਬਲ ਆਜਤੱਕ*
ਥਾਣਾ ਨੰਬਰ 7 ਦੀ ਪੁਲਿਸ ਨੇ 10 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 2 ਮੁਲਜ਼ਮਾਂ ਨੂੰ ਕਾਬੂ ਕੀਤਾ। ਜਾਣਕਾਰੀ ਦਿੰਦਿਆਂ ਥਾਣਾ ਨੰ-7 ਦੇ ਇੰਚਾਰਜ ਰਾਜੇਸ਼ ਠਾਕੁਰ ਨੇ ਦੱਸਿਆ ਕਿ ਏਐਸਆਈ ਹੀਰਾਲਾਲ ਗਸ਼ਤ ਦੌਰਾਨ ਗੜ੍ਹਾ ਦੇ ਟੀ-ਪੁਆਇੰਟ ‘ਤੇ ਮੌਜੂਦ ਸੀ, ਉਦੋਂ ਹੀ ਉਨ੍ਹਾਂ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਕੁਲਦੀਪ ਸਿੰਘ ਪੁੱਤਰ ਬਲਵਿੰਦਰ ਕੁਮਾਰ ‘ਤੇ ਸੋਨੂੰ ਕੁਮਾਰ ਪੁੱਤਰ ਝੰਬੂਲਾਲ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਪਿੰਡ ਸੁਭਾਨਾ ਤੋਂ ਅਰਬਨ ਅਸਟੇਟ ਫੇਜ਼ 2 ਜਲੰਧਰ ਵੱਲ ਸੈਂਟਰੋ ਗੱਡੀ ਨੰਬਰ ਪੀਬੀ-10-ਬੀਆਰ-6644 ਵਿੱਚ ਸ਼ਰਾਬ ਵੇਚਣ ਲਈ ਆ ਰਹੇ ਹਨ, ਜਿਸ ‘ਤੇ ਐਸਆਈ ਹੀਰਾਲਾਲ ਨੇ ਨਾਕੇ ਤੇ ਕਾਰ ਨੂੰ ਰੁਕਨ ਦਾ ਇਸ਼ਾਰਾ ਕਿਤਾ ਤਾ ਕਾਰ ਦੇ ਚਾਲਕ ਤੋਂ ਪੂਛ ਕੀਤੀ ਤਾਂ ਕੋਈ ਢੁੱਕਵਾਂ ਜਵਾਬ ਨਾ ਦੇ ਸਕਿਆ, ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਚੋਂ ਇੰਪੀਰੀਅਲ ਬਲੂ ਦੇ 5 ਪੇਟੀਆਂ, ਕੈਸ਼ ਵਿਸਕੀ ਦੀਆਂ 5 ਪੇਟੀਆਂ ਸ਼ਰਾਬ ਸਮੇਤ ਕਾਬੂ ਕਰ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਬਲਵਿੰਦਰ ਕੁਮਾਰ ਅਤੇ ਸੋਨੂੰ ਕੁਮਾਰ ਪੁੱਤਰ ਝੰਬੂਲਾਲ ਵਾਸੀ ਰੇਰੂ ਪਿੰਡ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



