JalandharPunjab

ਥਾਣਾ ਫਿਲੌਰ ਦੀ ਪੁਲਿਸ ਵੱਲੋ ਲੋੜੀੰਦੇ ਕਤਲ, ਲੜਾਈ ਝਗੜਾ, ‘ਤੇ ਚੋਰ ਗਿਰੋਹ ਦੇ 2 ਮੈਬਰ ਅੜਿੱਕੇ

*ਦੋਸੀਆ ਪਾਸੋ ਇੱਕ ਪਿਸਟਲ ਯੂਐਸਏ ਮਾਡਲ 1.02 ਜਿੰਦਾ ਰੋਦ 7.62 ਬੀਆਰ ਬ੍ਰਾਮਦ*
ਜਲੰਧਰ *ਗਲੋਬਲ ਆਜਤੱਕ*
ਥਾਣਾ ਫਿਲੌਰ ਦੀ ਪੁਲਿਸ ਵੱਲੋ ਕਤਲ, ਲੜਾਈ ਝਗੜਾ ਅਤੇ ਚੋਰ ਗਿਰੋਹ ਦੇ 2 ਮੈਬਰ ਗ੍ਰਿਫਤਾਰ ਕਰਕੇ ਦੋਸੀਆ ਪਾਸੋ ਇੱਕ ਪਿਸਟਲ ਯੂਐਸਏ ਮਾਡਲ  1.2 ਜਿੰਦਾ ਰੋਦ 7.62 ਬੀਆਰ,   ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ। ਐੱਸਐੱਸਪੀ ਦਿਹਾਤੀ  ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਕੰਵਲਪ੍ਰੀਤ ਸਿੰਘ ਚਾਹਲ , ਪੀਪੀਐਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਤੇ ਹਰਨੀਲ ਕੁਮਾਰ ਪੀਪੀਐਸ ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਵੱਲੋ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਵੱਲੋ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜੋ ਵੱਖ-ਵੱਖ ਧਰਾਵਾ ਹੇਠ ਕੁੱਲ 22 ਮੁਕੱਦਮਿਆ ਦੇ ਦੋਸ਼ੀ ਵਿਜੇ ਕੁਮਾਰ ਪੁੱਤਰ ਜੋਜੀ ਮਸੀਹ ਵਾਸੀ ਉੱਚੀ ਘਾਟੀ ਫਿਲੌਰ ਅਤੇ ਉਸ ਦੇ ਸਾਥੀ ਸੰਦੀਪ ਕਾਲੀ ਪੁੱਤਰ ਰਾਧੇ ਸ਼ਾਮ ਵਾਸੀ ਖੱਡ ਮੁਹੱਲਾ ਫਿਲੌਰ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਇੱਕ ਪਿਸਟਲ ਅਤੇ ਦੋ ਰੌਂਦ ਜਿੰਦਾ ਸਮੇਤ ਕੀਤਾ ਕਾਬੂ। ਇਸ ਸਬੰਧੀ ਜਾਣਕਾਰੀ ਦਿੰਦੇ ਸਵਪਨ ਸ਼ਰਮਾਂ ਆਈਪੀਐਸ ਸੀਨੀਅਰ ਕਪਤਾਨ ਪੁਲਿਸ, ਜਲੰਧਰ ਦਿਹਾਤੀ ਨੇ ਦੱਸਿਆ ਕਿ ਐਸਆਈ ਗੋਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਮੁਕੱਦਮਾ ਨੰਬਰ 110 ਜੁਰਮ 307/160/324/148/149,
ਭ/ਦ ਥਾਣਾ ਫਿਲੌਰ ਵਿੱਚ ਮੁੱਖ ਦੋਸ਼ੀ ਵਿਜੇ ਕੁਮਾਰ ਪੁੱਤਰ ਜੋਜੀ ਮਸੀਹ ਵਾਸੀ ਉੱਚੀ ਘਾਟੀ ਫਿਲੌਰ ਨੂੰ ਲੋੜੀਂਦਾ   ਸੀ, ਜੋ ਮੁਕੱਦਮਾ ਹਜਾ ਵਿੱਚ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ ਸਮੇਤ ਦੋ ਜਿੰਦਾ ਰੋਦ ਦੋਸ਼ੀ ਪਾਸੋ ਬ੍ਰਾਮਦ ਕੀਤੇ ਗਏ। ਦੋਸ਼ੀ ਵਿਜੇ ਕੁਮਾਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੰਦੀਪ ਕਾਲੀ ਪੁੱਤਰ ਰਾਧੇ ਸ਼ਾਮ ਵਾਸੀ ਖੱਡ ਮੁਹੱਲਾ ਫਿਲੌਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਵੀ ਉਸ ਦੇ ਨਾਲ ਗਿਰੋਹ ਵਿੱਚ ਸ਼ਾਮਲ ਹੈ। ਸੰਦੀਪ ਕਾਹਲੀ ਨਾਲ ਮਿਲ ਕੇ ਉਸ ਨੂੰ ਕਾਫ਼ੀ ਲੁੱਟਾਂ ਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਪੁਲੀਸ ਨੇ ਸੰਦੀਪ ਕਾਲੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਪਾਸੋਂ ਪੁਲਿਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਨ੍ਹਾਂ ਦੇ ਹੋਰ ਨੈੱਟਵਰਕ ਨੂੰ ਬ੍ਰੇਕ ਕੀਤਾ ਜਾਵੇਗਾ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!