JalandharPunjab

ਥਾਣਾ ਭਾਰਗੋ ਕੈਂਪ ਪੁਲਿਸ ਨੇ 50 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕੀਤੇ ਕਾਬੂ

50 ਗ੍ਰਾਮ ਹੈਰੋਇਨ ਸਮੇਤ 2 ਨਸ਼ਾ ਤਸਕਰ ਕਾਬੂ ਕਰਨ ‘ਚ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਗਲੋਬਲ ਆਜਤੱਕ ਜਲੰਧਰ
ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਆਈਪੀਐੱਸ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਜਗਮੋਹਨ ਸਿੰਘ ਡਿਪਟੀ ਕਮਿਸ਼ਨਰ ਆਫ ਪੁਲਿਸ ਜਲੰਧਰ ਸਿਟੀ ਪੀਪੀਐਸ ਹਰਪਾਲ ਸਿੰਘ ਪੀਪੀਐਸ ਏਡੀਸੀਪੀ-2, ਕਰਨ ਸਿੰਘ ਸੰਧੂ ਪੀਪੀਐੱਸ, ਏਸੀਪੀ-ਪੱਛਮ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਗਗਨਦੀਪ ਸਿੰਘ ਸ਼ੇਖੋਂ ਮੁੱਖ ਅਫਸਰ ਥਾਣਾ ਭਾਰਗੋ ਕੈਂਪ ਜਲੰਧਰ ਦੀ ਅਗਵਾਈ ਹੇਠ ਐਸਆਈ ਜਰਨੈਲ ਸਿੰਘ ਵਲੋ ਸਮੇਤ ਪੁਲਿਸ ਪਾਰਟੀ ਦੋਰਾਨੇ ਨਾਕਾਬੰਦੀ ਨਾਖਾ ਵਾਲਾ ਬਾਗ, ਉਦੇ ਨਗਰ ਚੌਕ ਜਲੰਧਰ ਤੋਂ ਮੋਟਰ ਸਾਈਕਲ ਨੰਬਰੀ ਪੀਬੀ-07 ਜ਼ੈੱਡ-9652 ਰੰਗ ਕਾਲਾ ‘ਤੇ ਨੀਲੇ ਤੇ ਸਵਾਰ ਨੋਜਵਾਨ ਰਾਜੇਸ਼ ਸ਼ਰਮਾ ਪੁੱਤਰ ਜਗਦੀਸ਼ ਚੰਦ ਵਾਸੀ ਪਿੰਡ ਡੰਗਾਰਾ ਤਹਿਸੀਲ ਘੁਮਾਹਰਨੀ ਜ਼ਿਲ੍ਹਾ ਬਿਲਾਸਪੁਰ ਹਿਮਾਚਲ ਪ੍ਰਦੇਸ਼ ਅਤੇ ਹਰਦੀਪ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਆਲਮਪੁਰ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾ ਕੋਲੋਂ 50 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਦੋਸ਼ੀ- ਰਾਜੇਸ਼ ਸ਼ਰਮਾ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਹਰਦੀਪ ਸਿੰਘ ਕੋਲੋਂ 20 ਗ੍ਰਾਮ, ਕੁੱਲ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕਦਮਾ ਨੰਬਰ 115 ਮਿਤੀ 1-7 2022 ਅ/ਧ-21-61-85 ਐੱਨਡੀਪੀਐੱਸ ਐਕਟ ਥਾਣਾ ਭਾਰਗੋ ਕੈਂਪ ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿਚ ਲਿਆਦੀ।
ਹਰਦੀਪ ਸਿੰਘ ਦੇ ਖਿਲਾਫ ਹੋਰ ਦਰਜ ਮੁਕੱਦਮਾ-1 ਨੰਬਰ 11 ਮਿਤੀ 30-4-2022 ਅ/ਧ 21 ਬੀ/61/ 85-ਐੱਨਡੀਪੀਐੱਸ ਐਕਟ ਥਾਣਾ ਢਿੱਲਵਾ ਕਪੂਰਥਲਾ ਦਰਜ ਹੈ।
ਦੋਨਾਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਿੱਥੋ ਲੈ ਕੇ ਆਉਦੇ ਹਨ ਤੇ ਅੱਗੋਂ ਕਿਸਨੂੰ ਵੇਚਦੇ ਹਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!