JalandharPunjab

ਥਾਣਾ ਮਕਸੂਦਾਂ ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ

ਹੈਰੋਇਨ ਸਮੇਤ ਨੌਜਵਾਨ ਕੀਤਾ ਕਾਬੂ
ਜਲੰਧਰ (ਅਮਰਜੀਤ ਸਿੰਘ ਲਵਲਾ)
ਥਾਣਾ ਮਕਸੂਦਾਂ ਦੀ ਪੁਲਸ ਨੇ ਹੈਰੋਇਨ ਸਮੇਤ ਨੌਜਵਾਨ ਨਸ਼ਾ ਤਸਕਰ ਨੂੰ ਕਾਬੂ ਕੀਤਾ।
ਥਾਣਾ ਮਕਸੂਦਾਂ ਦੇ ਮੁਖੀ ਕੰਵਲਜੀਤ ਸਿੰਘ ਬੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਥਾਣੇਦਾਰ ਮੇਜਰ ਸਿੰਘ ਥਾਣੇਦਾਰ ਸੰਤੋਖ ਸਿੰਘ ਸਮੇਤ ਪੁਲਸ ਪਾਰਟੀ ਵੱਲੋਂ ਦੇਰ ਰਾਤ ਨਸ਼ਾ ਤਸਕਰ ਨੂੰ ਇਕ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਅਤੁੱਲ ਵਾਸੀ ਪੋਸਟ ਥਾਣਾ ਸ਼ਾਹਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਮਕਾਨ ਨੰਬਰ ਸੱਤ ਸੌ ਚੌਰਾਸੀ ਨੇਡ਼ੇ ਪਾਣੀ ਵਾਲੀ ਟੈਂਕੀ, ਹੱਡਾਰੋੜੀ ਬੁਲੰਦਪੁਰ ਜਲੰਧਰ ਵਜੋਂ ਹੋਈ ਹੈ ਥਾਣਾ ਮੁਖੀ ਦਾ ਕਹਿਣਾ ਹੈ ਕਿ ਕਾਬੂ ਕੀਤੇ ਗਏ ਨਸ਼ਾ ਤਸਕਰ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਚ ਪੇਸ਼ ਕਰਕੇ ਉਸ ਕੋਲੋਂ ਹੋਰ ਗੰਭੀਰਤਾ ਨਾਲ ਪੁੱਛਗਿੱਛ ਲਈ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਪੁੱਛਗਿੱਛ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!