ActionJalandharPunjab

ਥਾਣਾ ਰਾਮਾਮੰਡੀ ਦੀ ਪੁਲਿਸ ਨੇ ਭਗੋੜੇ ਮੁਲਜ਼ਿਮ ‘ਤੇ, 310 ਗ੍ਰਾਮ ਗਾਜ਼ੇ ਸਮੇਤ ਨਸ਼ਾ ਤੱਸਕਰ ਕਾਬੂ ਕੀਤਾ

310 ਗ੍ਰਾਮ ਗਾਜ਼ੇ ਸਮੇਤ ਨਸ਼ਾ ਤੱਸਕਰ ਤੇ 1 ਭਗੌੜਾ ਪੁਲਿਸ ਨੇ ਕੀਤਾ ਕਾਬੂ
ਜਲੰਧਰ ਗਲੋਬਲ ਆਜਤੱਕ
ਪੁਲਿਸ ਕਮਿਸ਼ਨਰ ਜਲੰਧਰ ਗੁਰਸ਼ਰਨ ਸਿੰਘ ਸੰਧੂ, ਆਈਪੀਐੱਸ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਵਧੀਕ ਡਿਪਟੀ ਕਮਿਸ਼ਨਰ ਜਲੰਧਰ ਜੋਨ -1- ਬਲਵਿੰਦਰ ਸਿੰਘ ਪੀਪੀਐਸ ‘ਤੇ ਏਸੀਪੀ ਸੈਂਟਰਲ ਅਸਵਨੀ ਕੁਮਾਰ ਪੀਪੀਐਸ ਵੱਲੋਂ ਸਮੇਂ-ਸਮੇਂ ਸਿਰ ਮਿਲ ਰਹੀਆ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ, ਭਗੋੜੇ, ‘ਤੇ ਨਸ਼ਾ ਤਸਕਰਾਂ ਖ਼ਿਲਾਫ਼ ਚੱਲੇ ਆ ਰਹੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਚਲਾਈ ਹੋਈ ਮੁਹਿੰਮ ਤਹਿਤ ਥਾਣਾ ਰਾਮਾਮੰਡੀ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੂੰ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਇਸੇ ਤਰਾ ਮਿਤੀ 8-8-2022 ਨੂੰ ਥਾਣਾ ਮੁਖੀ ਨਵਦੀਪ ਸਿੰਘ, ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ਏਐਸਆਈ ਰਘੁਬੀਰ ਕੁਮਾਰ ਸਮੇਤ ਸਾਥੀ ਕਰਮਚਾਰੀਆ ਦੁਆਰਾ ਮੁਕੱਦਮਾ ਨੰਬਰ 238 ਮਿਤੀ 3-10-2015 ਅ/ਧ 406, 420, ਭ/ਦ ਥਾਣਾ ਰਾਮਾਮੰਡੀ ਜਲੰਧਰ ਦੇ ਵਿੱਚ ਪੀਉ ਦੋਸ਼ੀ ਸੰਦੀਪ ਕੁਮਾਰ ਪੁੱਤਰ ਹਰਭਜਨ ਸਿੰਘ ਵਾਸੀ ਪੱਤੜ ਕਲਾ ਥਾਣਾ ਕਰਤਾਰ ਪੁਰ ਜਿਲਾ ਜਲੰਧਰ ਨੂੰ ਅਦਾਲਤ ਵਿੱਚੋ ਗੈਰਹਾਜਰ ਹੋਣ ਕਰਕੇ ਮਿਤੀ 4-6-2022 ਨੂੰ ਭਗੋੜਾ ਕਰਾਰ ਦਿਤਾ ਗਿਆ ਸੀ। ਜਿਸਨੂੰ ਪੀਉ ਸਟਾਫ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ।ਇਸਨੂੰ ਪੀਉ ਸਟਾਫ ਨੇ ਇਸਦੇ ਘਰ ਤੋ ਲਿਆ ਕੇ ਪੇਸ਼ ਕੀਤਾ ਗਿਆ ਸੀ।ਜਿਸਨੂੰ ਮਿਤੀ 8-8-2022 ਨੂੰ ਹੀ ਜੁਡੀਸ਼ੀਅਲ ਹਿਰਾਸਤ ਪਰ ਜੇਲ ਭੇਜ ਦਿੱਤਾ ਗਿਆ। ਇਸੇ ਤਰਾ ਮਿਤੀ 8-8-2022 ਨੂੰ ਇੰਸਪੈਕਟਰ ਨਵਦੀਪ ਸਿੰਘ, ਥਾਣਾ ਰਾਮਾਮੰਡੀ ਜਲੰਧਰ ਦੀ ਨਿਗਰਾਨੀ ਹੇਠ ਥਾਣਾ ਰਾਮਾਮੰਡੀ ਜਲੰਧਰ ਦੇ ਐਸਆਈ ਅਰੁਣ ਕੁਮਾਰ ਨੂੰ ਇਤਲਾਹ ਮਿਲੀ ਕਿ ਥਾਣਾ ਦੇ ਏਐਸਆਈ ਰੂਪ ਲਾਲ ਸਮੇਤ ਸਾਥੀ ਕਰਮਚਾਰੀ ਨੇ ਦੋਰਾਨੇ ਗਸ਼ਤ ਕਿਸ਼ਨਪੁਰਾ ਵੱਲ ਨੂੰ ਜਾ ਰਹੇ ਸੀ ,ਤੇ ਜਦੋਂ ਕਾਜੀ ਮੰਡੀ ਚੋਕ ਪਹੁੰਚੇ ਤਾਂ ਕਾਜੀ ਮੰਡੀ ਵੱਲੋਂ ਇਕ ਨੌਜਵਾਨ ਜਿਸਨੇ ਆਪਣੇ ਹੱਥ ਵਿੱਚ ਵਜਨਦਾਰ ਚਿੱਟੇ ਰੰਗ ਦਾ ਲਿਫਾਫਾ ਫੜਿਆ ਹੋਇਆ ਹੈ ‘ਤੇ ਪੁਲਿਸ ਨੂੰ ਦੇਖ ਕੇ ਆਪਣੀ ਮੌਜੂਦਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ‘ਤੇ ਆਪਣੀ ਤਲਾਸ਼ੀ ਦੇਣ ਤੋ ਆਨਾ-ਕਾਨੀ ਕਰ ਰਿਹਾ ਹੈ ਤਾਂ ਐਸਆਈ ਅਰੁਣ ਕੁਮਾਰ ਸਮੇਤ ਪੁਲਿਸ ਪਾਰਟੀ ਮੌਕਾ ਪਰ ਪੁੱਜ ਕੇ ਕਾਬੂ ਵਿਅਕਤੀ ਢੋਲਾ ਰਾਮ ਪੁੱਤਰ ਰਤੀ ਰਾਮ ਵਾਸੀ ਨੇੜੇ ਬਾਬਾ ਰਾਮ ਦੇਵ ਦਾ ਮੰਦਿਰ ਮੁਹੱਲਾ ਭੀਮ ਨਗਰ ਕਾਜੀ ਮੰਡੀ ਜਲੰਧਰ ਦੇ ਹੱਥ ਵਿੱਚ ਫੜੇ ਚਿੱਟੇ ਲਿਫਾਫੇ ਨੂੰ ਚੈੱਕ ਕਰਨ ‘ਤੇ ਛੋਟੋ-ਛੋਟੇ ਪਾਰਦਰਸ਼ੀ ਲ਼ਿਫਾਫਿਆ ਵਿੱਚ ਪੈਕ ਕੀਤੇ ਹੋਏ ਕੁੱਲ 55 ਪਾਰਦਰਸੀ ਪੈਕਟ ਗਾਂਜਾ ਬ੍ਰਾਮਦ ਕੀਤੇ ਜਿਸਦਾ ਵਜਨ ਕਰਨ ‘ਤੇ 310 ਗ੍ਰਾਮ ਹੋਇਆ ਤੇ ਮੁੱਕਦਮਾ ਨੰਬਰ 222 ਮਿਤੀ 8-8-22 ਅ/ਧ 20 ਐਨਡੀਪੀਐਸ ਐਕਟ ਥਾਣਾ ਰਾਮਾਮੰਡੀ ਜਲੰਧਰ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ। ਇਸਦੇ ਖਿਲਾਫ ਪਹਿਲਾ ਵੀ ਗਾਂਜਾ ਵੇਚਣ ਦੇ ਮੁੱਕਦਮੇ ਦਰਜ ਹੋਏ ਹਨ। ਜਿਸਨੂੰ ਅਦਾਲਤ ‘ਚ ਪੇੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਸ ਦੇ ਨੈੱਟਵਰਕ ਨੂੰ ਤੋੜਿਆ ਜਾਵੇਗਾ ਤੇ ਇਸਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ।

 

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!