JalandharProtestPunjab

ਥਾਣਾ ਰਾਮਾ ਮੰਡੀ ਦੇ ਮੁਖੀ ਨੂੰ ਬਦਸਲੂਕੀ ਕਾਰਨ ਕੀਤਾ ਲਾਈਨ ਹਾਜ਼ਰ

ਥਾਣਾ ਰਾਮਾ ਮੰਡੀ ਦੇ ਮੁਖੀ ਨੂੰ ਬਦਸਲੂਕੀ ਕਾਰਨ ਕੀਤਾ ਲਾਈਨ ਹਾਜ਼ਰ                                                ਜਲੰਧਰ (ਅਮਰਜੀਤ ਸਿੰਘ ਲਵਲਾ)                    ਮੰਗਲਵਾਰ ਨੂੰ ਵਾਰਡ ਨੰਬਰ 16 ਦੇ ਕਾਂਗਰਸੀ ਕੌਂਸਲਰ ਮਨਮੋਹਣ ਸਿੰਘ ਰਾਜੂ ਨੇ ਥਾਣਾ ਰਾਮਾ ਮੰਡੀ ਦੇ ਮੁਖੀ ਕਮਲਜੀਤ ਸਿੰਘ ਤੇ ਬਦਸਲੂਕੀ ਦੇ ਦੋਸ਼ ਲਾ ਦਿੱਤੇ। ਕੌਂਸਲਰ ਰਾਜੂ ਨੇ ਹਮਾਇਤੀਆਂ ਸਮੇਤ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਦੋਸ਼ ਸੀ ਕਿ ਥਾਣਾ ਮੁਖੀ ਕਮਲਜੀਤ ਸਿੰਘ ਉਨ੍ਹਾਂ ਦੇ ਪੁੱਤਰ ਨੂੰ ਡੰਡਾ ਲੈ ਕੇ ਮਾਰਨ ਲਈ ਦੌੜੇ। ਧਰਨਾ ਲਾਉਣ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਮੌਕੇ ‘ਤੇ ਪਹੁੰਚੇ। ਦੇਰ ਰਾਤ ਨੂੰ ਥਾਣਾ ਮੁਖੀ ਕਮਲਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਏਸੀਪੀ ਕਾਹਲੋਂ ਨੇ ਦੱਸਿਆ ਕਿ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਨ ਤੋਂ ਬਾਅਦ ਜਾਂਚ ਬਿਠਾਈ ਜਾਵੇਗੀ।

ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਚੁੱਕ ਲਿਆ ਸੀ। ਉਨ੍ਹਾਂ ਕੋਲ ਉਕਤ ਨੌਜਵਾਨ ਦੇ ਪਰਿਵਾਰ ਆਏ ‘ਤੇ ਸਾਰੀ ਗੱਲ ਦੱਸੀ। ਉਨ੍ਹਾਂ ਨੇ ਥਾਣਾ ਮੁਖੀ ਨੂੰ ਫੋਨ ਕੀਤਾ ਪਰ ਥਾਣਾ ਮੁਖੀ ਨੇ ਫੋਨ ਚੁੱਕਿਆ ਨਹੀਂ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਨਾਲ ਥਾਣਾ ਰਾਮਾ ਮੰਡੀ ਪਹੁੰਚੇ ‘ਤੇ ਉਥੇ ਐਸਐਚਓ ਨਹੀਂ ਸਨ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਐਸਐਚਓ ਉੱਪਰ ਕਮਰੇ ‘ਚ ਬੈਠੇ ਹੋਏ ਹਨ। ਉਨ੍ਹਾਂ ਨਾਲ ਸਾਦੇ ਕੱਪੜਿਆਂ ‘ਚ ਇਕ ਪੁਲਿਸ ਮੁਲਾਜ਼ਮ ‘ਤੇ ਉਸ ਦਾ ਭਰਾ ਬੈਠੇ ਸਨ। ਉਨ੍ਹਾਂ ਦੋਸ਼ ਲਾਏ ਕਿ ਥਾਣਾ ਮੁਖੀ ਨੇ ਉਨ੍ਹਾਂ ਨੂੰ ਦੇਖਦੇ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪੁੱਤਰ ਨੇ ਥਾਣਾ ਮੁਖੀ ਨੂੰ ਕਿਹਾ ਕਿ ਜਿਨ੍ਹਾਂ ਨਾਲ ਉਹ ਬਦਸਲੂਕੀ ਕਰ ਰਿਹਾ ਹੈ, ਉਹ ਮੌਜੂਦਾ ਕੌਂਸਲਰ ਹਨ। ਇਹ ਸੁਣ ਕੇ ਥਾਣਾ ਮੁਖੀ ਡੰਡਾ ਲੈ ਕੇ ਉਨ੍ਹਾਂ ਦੇ ਪੁੱਤਰ ਸ਼ੁਭਮ ਦੇ ਪਿੱਛੇ ਭੱਜਿਆ ‘ਤੇ ਉਸ ਨੂੰ ਇੱਕ ਕਮਰੇ ‘ਚ ਬੰਦ ਕਰ ਦਿੱਤਾ। ਸ਼ੁਭਮ ਵੱਲੋਂ ਥਾਣੇ ਅੰਦਰ ਲਾਈਵ ਹੋਣ ਤੋਂ ਬਾਅਦ ਕੌਂਸਲਰ ਹਮਾਇਤੀ ਇਕੱਠੇ ਹੋ ਗਏ ‘ਤੇ ਧਰਨਾ ਲਾ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Content is protected !!