JalandharPolice actionPunjab

ਥਾਣਾ ਲਾਬੜਾ ਦੀ ਪੁਲਿਸ ਵੱਲੋਂ 1 ਨਸ਼ਾ ਤਸਕਰ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ

ਜਲੰਧਰ ਦਿਹਾਤੀ ਥਾਣਾ ਲਾਬੜਾ ਦੀ ਪੁਲਿਸ ਵੱਲੋਂ 1 ਨਸ਼ਾ ਤਸਕਰ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਗ੍ਰਿਫਤਾਰ
ਜਲੰਧਰ ਗਲੋਬਲ ਆਜਤੱਕ
ਸਵਰਨਦੀਪ ਸਿੰਘ,ਪੀਪੀਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨੁਸਰਾਂ, ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸਰਬਜੀਤ ਸਿੰਘ ਬਾਹੀਆ ਪੀਪੀਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ), ਜਲੰਧਰ ਦਿਹਾਤੀ ਅਤੇ ਸੁਰਿੰਦਰਪਾਲ ਧੋਗੜੀ, ਪੀਪੀਐਸ, ਉੱਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ 1 ਨਸ਼ਾ ਤਸਕਰ ਨੂੰ 50 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੁਰਿੰਦਰਪਾਲ ਧੋਗੜੀ, ਪੀਪੀਐਸ, ਉੱਪ ਪੁਲਿਸ ਕਪਤਾਨ, ਸਬ-ਡਵੀਜ਼ਨ ਕਰਤਾਰਪੁਰ ਜਲੰਧਰ ਦਿਹਾਤੀ ਨੇ ਦੱਸਿਆ ਕਿ ਐਸਆਈ ਜੀਤ ਸਿੰਘ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਦੇ ਨਸ਼ਿਆਂ ਦੀ ਰੋਕਥਾਮ ਸਬੰਧੀ ਲਾਂਬੜਾ ਤੋਂ ਵਡਾਲਾ ਸਾਈਡ ਨੂੰ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਪਿੰਡ ਬਾਜੜਾ ਵੱਲ ਨੂੰ ਮੁੜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ।ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਅਪਣੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਲਿਫਾਫੇ ਨੂੰ ਸੁੱਟ ਦਿੱਤਾ ਅਤੇ ਯੱਕਦਮ ਪਿੱਛੇ ਨੂੰ ਮੁੜ ਪਿਆ। ਜਿਸਨੂੰ ਐਸਆਈ ਜੀਤ ਸਿੰਘ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁਛਿਆ ਜਿਸਨੇ ਆਪਣਾ ਨਾਮ ਹਰਪ੍ਰੀਤ ਲਾਲ ਉਰਫ ਹੈਪੀ ਪੁੱਤਰ ਮਹਿੰਗਾ ਰਾਮ ਵਾਸੀ ਪਿੰਡ ਮਲਕੋ ਥਾਣਾ ਲਾਂਬੜਾ ਜਿਲਾ ਜਲੰਧਰ ਦੱਸਿਆ। ਜਿਸ ਵੱਲੋਂ ਸੁੱਟੇ ਗਏ ਲਿਫਾਫੇ ਨੂੰ ਚੈੱਕ ਕਰਨ ਤੇ ਉਸ ਵਿੱਚੋਂ 50 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ। ਜਿਸ ਤੇ ਹਰਪ੍ਰੀਤ ਉਕਤ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਮੁਕੱਦਮਾ ਨੰਬਰ 94 ਮਿਤੀ 19-11-2022 ਜੁਰਮ 22-61-85- ਐਨਡੀਪੀਐਸ ਐਕਟ ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :- 50 ਨਸ਼ੀਲੀਆਂ ਗੋਲੀਆਂ। ਦੋਸ਼ੀ ਖਿਲਾਫ਼ ਹੋਰ ਦਰਜ ਮੁਕੱਦਮਾ ਨੰਬਰ 22 ਮਿਤੀ 27,02.2003 ਜੁਰਮ 379, 411, ਆਈਪੀਸੀ ਥਾਣਾ ਡਵੀਜਨ ਨੰ 7 ਜਲੰਧਰ।
ਮੁਕੱਦਮਾ ਨੰਬਰ 05 ਮਿਤੀ 4-2-2003 ਜੁਰਮ 38- ਆਈਪੀਸੀ ਥਾਣਾ ਲਾਂਬੜਾ ਜਲੰਧਰ।
ਮੁਕੱਦਮਾ ਨੰਬਰ 216 ਮਿਤੀ 15.09.13 ਜੁਰਮ ਐਨਡੀਪੀਐਸ ਐਕਟ ਥਾਣਾ ਲਾਂਬੜਾ ਜਲੰਧਰ।
ਮੁਕੱਦਮਾ ਨੰਬਰ 118 ਮਿਤੀ 25.11.14 ਜੁਰਮ 22- ਐਨਡੀਪੀਐਸ ਐਕਟ ਥਾਣਾ ਲਾਂਬੜਾ ਜਲੰਧਰ।
ਮੁਕੱਦਮਾ ਨੰਬਰ 112 ਮਿਤੀ 10.12.15 ਜੁਰਮ 61- ਆਬਕਾਰੀ ਐਕਟ ਥਾਣਾ ਲਾਂਬੜਾ ਜਲੰਧਰ
ਮੁਕੱਦਮਾ ਨੰਬਰ 56 ਮਿਤੀ 17.04.15 ਜੁਰਮ 15,18,21,2- ਐਨਡੀਪੀਐਸ ਐਕਟ ਥਾਣਾ ਮਕਸੂਦਾ ਜਲੰਧਰ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!