
*ਥਾਣਾ ਸਦਰ-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 1ਦੋਸ਼ੀ ਕੀਤਾ ਕਾਬੂ ‘ਤੇ 1 ਫਰਾਰ*
ਜਲੰਧਰ *ਗਲੋਬਲ ਆਜਤੱਕ*
ਥਾਣਾ ਸਦਰ-1 ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਧੀਰ ਕੁਮਾਰ ਡਾਬਰ, ਉਸ ਦੇ ਭਰਾ ਅਜੈ ਕੁਮਾਰ ਪੁੱਤਰ ਰਮੇਸ਼ ਕੁਮਾਰ ਡਾਬਰ ਵਾਸੀ ਜਵਾਲਾ ਨਗਰ ਜਲੰਧਰ ਦੇ ਮਕਾਨ ਨੰਬਰ 46 ਮਕਸੂਦਾਂ ਵਜੋਂ ਹੋਈ ਹੈ। ਏਸੀਪੀ ਸੁਖਜਿੰਦਰ ਸਿੰਘ, ਐਸਐਚਓ ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਏਐਸਆਈ ਸਤਵਿੰਦਰ ਸਿੰਘ ਦੀ ਇਤਲਾਹ ‘ਤੇ ਆਬਕਾਰੀ ਇੰਸਪੈਕਟਰ ਰਮਨ ਭਗਤ, ਸੁਧੀਰ ਡਾਬਰ ਉਰਫ਼ ਸੋਨੂੰ, ਜਿਸ ਦੀ ਉਮਰ 50 ਸਾਲ ਹੈ, ਅਜੈ ਕੁਮਾਰ ਜੋ ਨਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਦੇ ਮਕਾਨ ਨੰਬਰ 46’ਚ ਛਾਪੇਮਾਰੀ ਕਰਕੇ ਸੁਧੀਰ ਡਾਬਰ ਉਰਫ਼ ਸੋਨੂ ਤੋਂ ਨਾਜਾਇਜ਼ ਸ਼ਰਾਬ ਦੀਆਂ 5 ਪੇਟੀਆਂ ਕਾਬੂ ਕੀਤੀਆਂ। ਜਦ ਕਿ ਉਸਦਾ ਭਰਾ ਅਜੇ ਕੁਮਾਰ ਫ਼ਰਾਰ ਹੋਣ ਵਿਚ ਸਫਲ ਹੋ ਗਿਆ। ਨਾਜਾਇਜ਼ ਸ਼ਰਾਬ ਵੇਚਣ ਵੇਲੇ ਵਰਤੇ ਜਾਂਦੇ ਵਾਹਨਾਂ ਉਹ ਐਕਟਿਵਾ ਨੰਬਰ-ਪੀਬੀ-08-ਐਫਏ-7619 ਅਤੇ ਕਾਰ ਇੰਡੀਗੋ ਨੰਬਰ- ਪੀਬੀ-08-ਸੀਟੀ-3116 ਵੀ ਕਬਜ਼ੇ ਵਿੱਚ ਲੈ ਲਈ ਹੈ। ਸੁਧੀਰ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਜਦਕਿ ਉਸਦਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਦੋਵਾਂ ਦੇ ਕਬਜ਼ੇ ‘ਚੋਂ 5 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਦੋਸ਼ੀਆਂ ਖਿਲਾਫ ਨਾਜਾਇਜ਼ ਸ਼ਰਾਬ ਵੇਚਣ ‘ਤੇ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।



