Punjab

ਥਾਣਾ 2 ਦੀ ਪੁਲਿਸ ਨੇ ਦਿਖਾਈ ਫੁਰਤੀ ਸਕਿਓਰਿਟੀ ਗਾਰਡ ਦਾ ਕਤਲ 2 ਘੰਟਿਆਂ ‘ਚ ਮੁਜਰਿਮ ਕੀਤਾ ਗ੍ਰਿਫ਼ਤਾਰ

ਪੁਲਿਸ ਨੇ ਸਕਿਓਰਿਟੀ ਗਾਰਡ ਦੇ ਕਾਤਲ ਕਬਾੜੀਏ ਨੂੰ ਕੀਤਾ ਗ੍ਰਿਫ਼ਤਾਰ
ਜਲੰਧਰ(ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਥਾਣਾ ਨੰ 2 ‘ਚ ਪੈਂਦੇ ਮੰਡ ਕੰਪਲੈਕਸ ‘ਚ ਸ਼ਨਿੱਚਰਵਾਰ ਤੜਕੇ 3 ਵਜੇ ਦੇ ਕਰੀਬ ਸਕਿਓਰਿਟੀ ਗਾਰਡ ਦਾ ਕਤਲ ਕਰ ਦਿੱਤਾ ਗਿਆ। ਜਿਸ ਵੇਲੇ ਸਕਿਉਰਿਟੀ ਗਾਰਡ ਦਾ ਕਤਲ ਕੀਤਾ ਗਿਆ, ਉਸ ਵੇਲੇ ਉਹ ਆਪਣੇ ਇੱਕ ਸਾਥੀ ਨਾਲ ਇੱਕ ਦੁਕਾਨ ਦੇ ਬਾਹਰ ਸੌਂ ਰਿਹਾ ਸੀ ਜਿੱਥੇ ਉਸ ਨੂੰ ਉਠਾ ਕੇ ਲਿਜਾਇਆ ਗਿਆ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਸ ਨੇ ਉਕਤ ਕਤਲ ਦੇ ਮਾਮਲੇ ਨੂੰ 2 ਘੰਟਿਆਂ ‘ਚ ਹੀ ਸੁਲਝਾਉਂਦੇ ਹੋਏ ਕਾਤਲ ਜੋ ਕਿ ਕਬਾੜੀਆ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਰਜਿੰਦਰ ਉਰਫ ਕਾਲਾ ਵਾਸੀ ਪਾਰਸ ਅਸਟੇਟ ਜੋ ਕਿ ਕਾਫੀ ਸਮੇਂ ਤੋਂ ਇਕ ਪੈਲੇਸ ਵਿਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ, ‘ਤੇ ਰਾਤ ਵੇਲੇ ਉਹ ਮੰਡ ਕੰਪਲੈਕਸ ਵਿਚ ਸਥਿਤ ਇਕ ਦਫ਼ਤਰ ਦੇ ਬਾਹਰ ਹੀ ਸੌਂ ਜਾਂਦਾ ਸੀ।

ਸ਼ੁੱਕਰਵਾਰ ਰਾਤ ਆਪਣੇ ਸਾਥੀ ਨਾਲ ਸ਼ਰਾਬ ਪੀ ਕੇ ਦੁਕਾਨ ਦੇ ਬਾਹਰ ਸੌਂ ਰਿਹਾ ਸੀ ਕਿ ਇੱਕ ਨੌਜਵਾਨ ਆਇਆ ਅਤੇ ਉਸ ਨੂੰ ਉਠਾ ਕੇ ਆਪਣੇ ਨਾਲ ਲੈ ਗਿਆ। ਅੱਗੇ ਜਾ ਕੇ ਉਸ ਦੇ ਸਿਰ ਵਿਚ ਇੰਟਰਲਾਕ ਟਾਇਰ ਅਤੇ ਲੱਕੜੀ ਦੇ ਦਸਤੇ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਉਹ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਬਰਜਿੰਦਰ ਸਿੰਘ ਥਾਣਾ 2 ਦੇ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਪੁਲਿਸ ਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਜਾਂਚ ਦੌਰਾਨ ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਮ੍ਰਿਤਕ ਦੇ ਭਤੀਜੇ ਦੀਪਕ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੇ ਚਾਚੇ ਦਾ ਇਕ ਨੌਜਵਾਨ ਨੇ ਜੋ ਕਿ ਕਬਾੜ ਦਾ ਕੰਮ ਕਰਦਾ ਹੈ, ਨਾਲ ਦੋ ਮਹੀਨੇ ਪਹਿਲਾਂ ਲੜਾਈ ਹੋਈ ਸੀ। ਜਿਸ ਦਾ ਆਪਸ ਵਿੱਚ ਰਾਜ਼ੀਨਾਮਾ ਵੀ ਹੋ ਗਿਆ ਸੀ, ਪਰ ਉਸ ਨੌਜਵਾਨ ਨੇ ਆਪਣੇ ਮਨ ਚ ਖੁੰਦਕ ਰੱਖੀ ਹੋਈ ਸੀ। ਉਸ ਨੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਹੋ ਸਕਦਾ ਹੈ। ਇਸ ਤੋਂ ਬਾਅਦ ਪੁਲਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਕਬਾਡ਼ੀਏ ਰਾਜੂ ਵਾਸੀ ਲਸੂੜੀ ਮੁਹੱਲਾ ਬਸਤੀ ਦਾਨਸ਼ਮੰਦਾਂ ਨੂੰ ਹਿਰਾਸਤ ਵਿੱਚ ਲੈ ਕੇ ਜਦ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਰਾਜਿੰਦਰ ਕੁਮਾਰ ਉਰਫ ਕਾਲਾ ਦਾ ਕਤਲ ਕਬੂਲ ਕਰ ਲਿਆ ਜਿਸ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!