JalandharPunjab

ਥਾਣਾ 8 ਪੁਲਿਸ ਨੇ ਚੋਰੀ ਦੇ 1 ਮੋਟਰਸਾਈਕਲ ‘ਤੇ 2 ਮੋਬਾਇਲ ਸਮੇਤ 2 ਕੀਤੇ ਕਾਬੂ

ਚੋਰੀ ਦੇ 1 ਮੋਟਰਸਾਈਕਲ ‘ਤੇ 2 ਮੋਬਾਇਲ ਸਮੇਤ 2 ਕੀਤੇ ਗ੍ਰਿਫ਼ਤਾਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੁਲਿਸ ਕਮਿਸ਼ਨਰ ਜਲੰਧਰ ਨੌਨਿਹਾਲ ਸਿੰਘ ਆਈਪੀਐਸ ਵੱਲੋਂ ਚੋਰੀਆਂ ਅਤੇ ਖੋਹਾ ਕਰਨ ਵਾਲਿਆਂ ਨੂੰ ਕਾਬੂ ਕਰਨ ਸਬੰਧੀ ਚਲਾਈ ਮੁਹਿੰਮ ਦੇ ਮੱਦੇਨਜਰ ਸੁਹੇਲ ਅਮੀਰ ਆਈਪੀਐਸ, ਸਿਟੀ-1 ਕਮਿਸ਼ਨਰ ਜਲੰਧਰ ਅਤੇ ਸੁਖਜਿੰਦਰ ਸਿੰਘ ਏਸੀਪੀ ਨਾਰਥ ਕਮਿਸ਼ਨਰੇਟ ਜਲੰਧਰ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਰੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 8 ਜਲੰਧਰ ਦੀ ਅਗਵਾਈ ਹੇਠ ਏਐਸਆਈ ਮਦਨ ਸਿੰਘ ਇੰਚਾਰਜ ਚੌਕੀ ਫੋਕਲ ਪੁਆਇੰਟ ਸਮੇਤ ਪੁਲਿਸ ਪਾਰਟੀ ਬ੍ਰਾਏ ਚੈਕਿੰਗ ਫੋਕਲ ਪੁਆਇੰਟ ਮੌਜੂਦ ਸੀ, ਇਸੇ ਦੌਰਾਨ ਚੈਕਿੰਗ ਸ਼ੱਕੀ ਵਿਅਕਤੀਆ ਸੁਖਪਾਲ ਪੁੱਤਰ ਵਰਿੰਦਰ ਵਾਸੀ ਪਿੰਡ ਨਸਰਤ ਨਗਰ ਥਾਣਾ ਡਕੀਆਂ ਜਿਲ੍ਹਾ ਰਾਮਪੁਰ ਯੂਪੀ ਹਾਲ ਵਾਸੀ ਆਦਰਸ ਨਗਰ ਜਲੰਧਰ ਅਤੇ ਵਿਕਾਸ ਖੱਤਰੀ ਉਰਫ ਅਕਾਸ਼ ਪੁੱਤਰ ਨਰਾਇਣ ਖੱਤਰੀ ਵਾਸੀ ਪਿੰਡ ਸਿਮਲਟਾਰੀ ਥਾਣਾ ਨਮਤਾ ਜਿਲਾ ਗੁਲਮੀ ਨੇਪਾਲ ਹਾਲ ਵਾਸੀ ਸੁਭਮ ਪੱਠਿਆ ਦੇ ਟਾਲ ਨੇੜੇ ਦੇਵੀ ਤਲਾਬ ਮੰਦਿਰ ਲੱਛਮੀਪੁਰਾ ਜਲੰਧਰ ਨੂੰ ਚੋਰੀ ਦੇ ਮੋਟਰ ਸਾਈਕਲ ਬਿਨਾ ਨੰਬਰੀ ਮਾਰਕਾ ਸਪਲੈਡਰ ‘ਤੇ 2 ਮੋਬਾਈਲ ਸਮੇਤ ਕਾਬੂ ਕਰਕੇ ਮੁੱਕਦਮਾ ਨੰਬਰ 231 ਮਿਤੀ 12.10.2021 ਅ/ਧ 379, 379-B, ਭ-ਦ ਥਾਣਾ ਡਵੀਜ਼ਨ ਨੰਬਰ 8 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ‘ਤੇ ਦੋਰਾਨੇ ਤਫਤੀਸ਼ ਦੋਸ਼ੀਆਨ ਉੱਕਤਾ ਪਾਸੋ ਇਹਨਾ ਦੁਆਂਰਾ ਪ੍ਰਵਾਸੀ ਮਜਦੂਰ ਖੋਏ ਹੋਏ 2 ਮੋਬਾਇਲ ਫੋਨ ਬਰਾਮਦ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆਂ ਹੈ ਦੋਸ਼ੀਆਂ ਪਾਸੋਂ ਪੁੱਛਗਿਛ ਕਰਕੇ ਮੁੱਕਦਮਾ ਹਜਾ ਵਿਚ ਹੋਰ ਬ੍ਰਾਮਦਗੀ ਕੀਤੀ ਜਾਵੇਗੀ। ਇਨ੍ਹਾਂ ‘ਤੇ ਹੋਰ ਬਣਦੀ ਕਾਰਵਾਈ ਕੀਤੀ ਜਾਵੇਗੀ।

 

Related Articles

Leave a Reply

Your email address will not be published. Required fields are marked *

Back to top button
error: Content is protected !!