
ਦਾਲ ਵਪਾਰੀ ਦੇ ਨੌਕਰ ਨੇ ਸਾਜਿਸ਼ ਨਾਲ ਮਾਲਕਾਂ ਦੇ ਨਾਲ ਮਾਰੀ ਠੱਗੀ ਪੁਲਿਸ ਨੇ ਮੁਲਜ਼ਮਾਂ ਨੂੰ ਕੀਤੇ ਕਾਬੂ
ਪੁਲਿਸ ਨੇ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਥਾਣਾ 3 ਦੀ ਪੁਲਿਸ ਨੇ ਇਕ ਮੁਲਜ਼ਮ ਦਾ ਪਰਦਾਫਾਸ਼ ਕੀਤਾ ਹੈ। ਜੋ ਆਪਣੇ ਮਾਲਕਾਂ ਤੋਂ ਲੱਖਾਂ ਰੁਪਏ ਦੀ ਰਾਸ਼ੀ ਵਸੂਲ ਕਰਨਾ ਚਾਹੁੰਦਾ ਸੀ। 2 ਲੱਖ 28 ਹਜ਼ਾਰ ਰੁਪਏ ਬੈਂਕ ਵਿੱਚ ਜਮ੍ਹਾ ਕਰਨੇ ਸਨ। ਦੋ ਸਾਥੀਆਂ ਨਾਲ ਡਰਾਮਾ ਰਚਦਿਆਂ ਉਨ੍ਹਾਂ ਨੇ ਰੁਪਏ ਲੁੱਟ ਲਿੱਤੇ। ਪੁਲਿਸ ਨੇ ਕੇਸ ਦਰਜ ਕਰਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਜਿਸ ਦੀ ਪਹਿਚਾਣ ਵਿਸ਼ਾਲ, ਪੁੱਤਰ ਬਿੱਟੂ ਨਿਵਾਸੀ ਕਿਸ਼ਨਪੁਰਾ, ਸ਼ੁਭਮ, ਪੁੱਤਰ ਅਨੰਤ ਰਾਮ, ਕਰਨ, ਉਰਫ ਮੋਨੂੰ ਪੁੱਤਰ ਰਮੇਸ਼ ਕੁਮਾਰ, ਤਿੰਨੋਂ ਨਿਵਾਸੀ ਕਿਸ਼ਨਪੁਰਾ ਵਜੋਂ ਹੋਈ ਹੈ।
ਏਡੀਸੀਪੀ ਜਗਜੀਤ ਸਿੰਘ ਸਰੋਹਾ, ਏਸੀਪੀ ਸੁਖਜਿਦਰ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਸ਼ੋਕ ਕੁਮਾਰ, ਪੁੱਤਰ ਸਰਦਾਰੀ ਲਾਲ ਨਿਵਾਸੀ ਗ੍ਰੀਨ ਪਾਰਕ ਦੁਆਰਾ ਕਿ ਉਹ ਦਾਲਾਂ ਵੇਚਣ ਦਾ ਵਪਾਰੀ ਹੈ। ਉਸਨੇ ਆਪਣੇ ਨੌਕਰ ਵਿਸ਼ਾਲ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ 2 ਲੱਖ 28 ਹਜ਼ਾਰ ਰੁਪਏ ਦਿੱਤੇ। ਉਹ ਉਨ੍ਹਾਂ ਕੋਲ ਆਇਆ ‘ਤੇ ਕਿਹਾ ਕਿ ਉਹਨਾਂ ਦੇ ਪੈਸੇ ਲੁਟੇਰਿਆਂ ਨੇ ਲੁੱਟ ਲਿਆ ਹੈ।
ਜਦੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ, ਤਾਂ ਸੀਸੀਟੀਵੀ ਕੈਮਰੇ ,ਦੀ ਮਦਦ ਨਾਲ ਇਹ ਮਾਮਲਾ ਸਾਹਮਣੇ ਆਇਆ, ਕਿ ਵਿਸ਼ਾਲ ਨੇ ਆਪਣੇ ਦੋ ਸਾਥੀਆਂ ਸ਼ੁਭਮ ‘ਤੇ ਕਰਨ ਦੇ ਨਾਲ ਮਿਲ ਕੇ ਲੁੱਟ ਦਾ ਡਰਾਮਾ ਕੀਤਾ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸਦੇ ਕਬਜ਼ੇ ਵਿਚੋਂ ਰੁਪਏ ਵੀ ਬਰਾਮਦ ਕੀਤੇ ਗਏ ਹਨ। ਥਾਣਾ 3 ਦੇ ਇੰਚਾਰਜ ਨੇ ਕਿਹਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ, ‘ਤੇ ਕਾਨੂੰਨ ਮੁਤਾਬਕ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।



