
ਦਿਨਕਰ ਗੁਪਤਾ ਦੇ ਛੁੱਟੀ ਜਾਣ ‘ਤੇ, ਇਕਬਾਲ ਪ੍ਰੀਤ ਸਿੰਘ ਸਹੋਤਾ ਸੰਭਾਲਣਗੇ ਕਮਾਨ
ਚੰਡੀਗੜ੍ਹ (ਗਲੋਬਲ ਆਜਤੱਕ ਬਿਊਰੋ)
ਚੰਡੀਗੜ੍ਹ ਪੰਜਾਬ ਪੁਲਿਸ ਦੀ ਕਮਾਨ 1988 ਦੇ ਆਈਪੀਐਸ ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਹੱਥ ਹੋਵੇਗੀ। ਜਾਣਕਾਰੀ ਅਨੁਸਾਰ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਇਕ ਮਹੀਨੇ ਦੀ ਛੁੱਟੀ ਤੇ ਕੇਂਦਰੀ ਡੈਪੂਟੇਸ਼ਨ ਤੇ ਜਾਣ ਦੀ ਇਜਾਜ਼ਤ ਮੰਗੀ ਸੀ। ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਅਨੁਰਾਗ ਵਰਮਾ ਵੱਲੋਂ ਜਾਰੀ ਹੁਕਮ ਅਨੁਸਾਰ ਦਿਨਕਰ ਗੁਪਤਾ ਦੇ ਛੁੱਟੀ ਤੇ ਰਹਿਣ ਤੱਕ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਦਾ ਚਾਰਜ ਦਿੱਤਾ ਗਿਆ ਹੈ। ਸੂਬੇ ਚ ਸੱਤਾ ਤਬਦੀਲੀ ਹੋਣ ਦੇ ਬਾਅਦ ਡੀਜੀਪੀ ਦਿਨਕਰ ਗੁਪਤਾ ਨੂੰ ਬਦਲਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਸੂਤਰ ਦੱਸਦੇ ਹਨ ਕਿ ਡੀਜੀਪੀ ਦੇ ਇਹ ਨਾਂ ਲਏ ਐੱਸ ਚਟੋਪਾਧਿਆਏ, ਵੀ ਕੇ ਭਾਵੜਾ ਅਤੇ ਇਕਬਾਲਪ੍ਰੀਤ ਸਿੰਘ ਸਹੋਤਾ ਦੇ ਨਾਂ ਦੀ ਚਰਚਾ ਹੋ ਰਹੀ ਸੀ।
ਸਭ ਤੋਂ ਵੱਡੀ ਗੱਲ ਹੈ ਕਿ ਡੀਜੀਪੀ ਦੀ ਅਸਾਮੀਆਂ ਲਈ ਯੂਪੀਐਸਸੀ ਦੀ ਕਲੀਅਰੈਂਸ ਅਤੇ ਘੱਟੋ ਘੱਟ ਦੋ ਸਾਲ ਦੀ ਸਰਵਿਸ ਬਕਾਇਆ ਰਹਿਣ ਵਾਲੇ ਅਧਿਕਾਰੀ ਨੂੰ ਹੀ ਲਾਇਆ ਜਾ ਸਕਦਾ ਹੈ। ਪੰਜਾਬ ਸਰਕਾਰ ਕੋਲ ਡੀਜੀਪੀ ਦਿਨਕਰ ਗੁਪਤਾ ਨੂੰ ਬਦਲਣਾ ਸੌਖਾ ਕਾਰਜ ਨਹੀਂ ਸੀ ਇਸ ਲਈ ਉਹ ਛੁੱਟੀ ਤੇ ਚਲੇ ਗਏ ਹਨ।



