JalandharPunjab

ਦਿਹਾਤੀ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਅਗਵਾਹ ਕਾਂਡ ਦੇ ਮਾਮਲੇ ‘ਚ ਦੋ ਕਾਬੂ

*ਮਹਿਤਪੁਰ ਪੁਲਿਸ ਨੇ ਅਗਵਾਹ ਕਾਂਡ ਦੀ ਗੁੱਥੀ 4 ਘੰਟੇਆ ‘ਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ*
ਜਲੰਧਰ *ਗਲੋਬਲ ਆਜਤੱਕ*
ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਮਹਿਤਪੁਰ ਦੀ ਪੁਲਿਸ ਵੱਲੋ ਅਗਵਾ ਕਰਨ ਵਾਲੇ ਮੁਲਜਮਾਂ ਨੂੰ 4 ਘੰਟੇ ਚ  ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਿਲ ਕੀਤੀ। ਸਵਪਨ ਸ਼ਰਮਾ, ਆਈਪੀਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸਾਂ ਨਿਰਦੇਸ਼ਾਂ ਅਨੁਸਾਰ ਕੰਵਲਪ੍ਰੀਤ ਸਿੰਘ ਚਾਹਲ, ਪੀਪੀਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਦੀ ਅਗਵਾਈ ਹੇਠ ਜਸਬਿੰਦਰ ਸਿੰਘ, ਪੀਪੀਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਹਦਾਇਤ ‘ਤੇ ਇੰਸਪੈਕਟਰ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਮੁਕੱਦਮਾ ਨੰਬਰ 39-ਜੁਰਮ-365-
ਭ/ਦ ਥਾਣਾ ਮਹਿਤਪੁਰ ਵਿੱਚ ਦੋਸ਼ੀਅਨ ਸੁਧੀਰ ਕੁਮਾਰ ਉਰਫ ਬੱਗਾ ਪੁੱਤਰ ਪਵਨ ਕੁਮਾਰ ਵਾਸੀ ਮਕਾਨ ਨੰਬਰ 199/2 ਕਮਲਾ ਕਲੋਨੀ ਨਾਭਾ ਥਾਣਾ ਸਦਰ ਨਾਭਾ ਜਿਲ੍ਹਾ ਪਟਿਆਲਾ ਅਤੇ ਕੁਲਜੀਤ ਸਿੰਘ ਉਰਫ ਦਾਰਾ ਪੁੱਤਰ ਸੁਰਿੰਦਰ ਸਿੰਘ ਵਾਸੀ ਲਾਧੀਆ ਕਲਾ ਥਾਣਾ ਹੈਬੋਵਾਲ ਜਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਬਿੰਦਰ ਸਿੰਘ, ਪੀਪੀਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਇੰਸਪੈਕਟਰ ਇਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਮਹਿਤਪੁਰ ਨੇ ਮੁਕੱਦਮਾ ਉਕਤ ਬਰਬਿਆਨ ਗੁਰਮੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮਣਸੀਆ ਬਾਜਣ ਥਾਣਾ ਸਿੱਧਵਾ ਬੇਟ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਕਿ ਮੁਦਈ ਮੁਕੱਦਮਾ ਗੁਰਮੀਤ ਸਿੰਘ ਅਤੇ ਉਸ ਦਾ ਮਾਲਕ ਵਰਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫਤਿਹਪੁਰ ਥਾਣਾ ਸਮਰਾਲਾ ਜਿਲ੍ਹਾ ਪਟਿਆਲਾ ਜੋ ਤੂੜੀ ਵਾਲੀ ਟਰਾਲੀ ਭਰਨ ਦਾ ਕੰਮ ਕਰਦੇ ਹਨ। ਉਹ ਪਰਜੀਆ ਪਿੰਡ ਕੰਮ ਕਰ ਰਹੇ ਸਨ ਕਿ ਉਹਨਾਂ ਦੀ ਟਰਾਲੀ ਦਾ ਰਿੰਮ ਟੁੱਟ ਗਿਆ ਤਾਂ ਉਹ ‘ਤੇ ਉਸਦਾ ਮਾਲਕ ਵਰਿੰਦਰ ਸਿੰਘ ਰਿੰਮ ਠੀਕ ਕਰਾਉਣ ਲਈ ਮਹਿਤਪੁਰ ਖਾਲਸਾ ਟਾਈਰ ਵਾਲੇ ਦੀ ਦੁਕਾਨ ਤੇ ਆਏ ਜਿੱਥੇ ਸਮਾਂ ਕ੍ਰੀਬ 2:15 ਦਿਨ ਦਾ ਹੋਵੇਗਾ ਕਿ 4/5 ਵਿਅਕਤੀ ਗੱਡੀ ਚੋਂ ਉਤਰ ਕੇ ਦੁਕਾਨ ਤੇ ਆਏ ਜਿਨ੍ਹਾਂ ਵਿਚੋਂ ਇੱਕ ਵਿਅਕਤੀ ਸੁਧੀਰ ਕੁਮਾਰ ਤੇ ਉਨ੍ਹਾਂ ਦੇ ਨਾਲ ਅਣਪਛਾਤੇ ਵਿਅਕਤੀ ਜੋ ਵਰਿੰਦਰ ਸਿੰਘ ਨੂੰ ਕੁਟਮਾਰ ਕਰਕੇ ਉਸ ਨੂੰ ਧੱਕੇ ਨਾਲ ਗੱਡੀ ਵਿੱਚ ਅਗਵਾ ਕਰਕੇ ਲੈ ਗਏ ਸਨ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!