
ਦਿਹਾਤੀ ਪੁਲਿਸ ਦੇ ਸੀਆਈਏ ਸਟਾਫ-2 ਨੂੰ ਮਿਲੀ ਵੱਡੀ ਸਫਲਤਾ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ‘ਤੇ ਇੱਕ ਟਰੱਕ ਸਮੇਤ 2 ਕਾਬੂ
ਡੋਡੇ ਚੂਰਾ ਪੋਸਤ ‘ਤੇ ਇੱਕ ਟਰੱਕ ਸਮੇਤ 2 ਗ੍ਰਿਫ਼ਤਾਰ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੱਘ ਲਵਲਾ)
ਨਵੀਨ ਸਿੰਗਲਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਪ੍ਰੀਤ ਸਿੰਘ ਢਿੱਲੋਂ ਪੀਪੀਐਸ, ਪੁਲਿਸ ਕਪਤਾਨ, ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ‘ਤੇ ਰਣਜੀਤ ਸਿੰਘ ਬਦੇਸ਼ਾ ਪੀਪੀਐਸ, ਉੱਪ ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ, ਦੀ ਅਗਵਾਈ ਹੇਠ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਵਲੋਂ 26 ਕਿਲੋ ਗ੍ਰਾਮ ਛੋਡੇ ਚੂਰਾ ਪੋਸਤ ਸਮੇਤ ਇੱਕ ਟਰੱਕ ਨੰਬਰ ਪੀਬੀ-06-ਐਮ-2677 ‘ਤੇ 2 ਵਿਅਕਤੀਆ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਢਿੱਲੋਂ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ ਸੀਆਈਏ ਸਟਾਫ-2 ਜਲੰਧਰ ਦਿਹਾਤੀ ਦੇ ਇੰਚਾਰਜ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਗੁਪਤ ਸੂਚਨਾ ਮਿਲਣ ‘ਤੇ ਏਐਸਆਈ ਗੁਰਮੀਤ ਰਾਮ ਦੀ ਨਿਗਰਾਨੀ ਵਿੱਚ ਵਿਸ਼ੇਸ਼ ਟੀਮ ਤਿਆਰ ਕੀਤੀ ਗਈ।
ਜਿਸ ‘ਤੇ ਪਿੰਡ ਦਿਆਲਪੁਰ ਵਿਖੇ ਜਲੰਧਰ ਅੰਮ੍ਰਿਤਸਰ ਹਾਈਵੇ ‘ਤੇ ਨਾਕਾਬੰਦੀ ਦੌਰਾਨ ਸੀਆਈਏ ਸਟਾਫ-2 ਦੀ ਪੁਲਿਸ ਪਾਰਟੀ ਵਲੋਂ ਇੱਕ ਟਰੱਕ ਨੰਬਰ ਪੀਬੀ-06-ਐੱਮ-2677 ਦੀ ਚੈਕਿੰਗ ਦੌਰਾਨ ਇਸਦੀ ਬਾਡੀ ਵਿੱਚ ਬਣੇ ਹੋਏ ਸਪੈਸ਼ਲ ਕੈਬਿਨ ਵਿੱਚ 26 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਦੀ ਬ੍ਰਾਮਦਗੀ ਕਰਕੇ ਟਰੱਕ ਦੇ ਡਰਾਈਵਰ ਹਰਜਿੰਦਰ ਕੁਮਾਰ ਉਰਫ ਬੱਬਾ (ਉਮਰ 48 ਸਾਲ) ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਖਾਲੂ ਥਾਣਾ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਅਤੇ ਟਰੰਕ ਦੇ ਕਲੀਨਰ ਮਨੀ (ਉਮਰ 20 ਸਾਲ) ਪੁੱਤਰ ਸਰਵਨ ਸਿੰਘ ਵਾਸੀ ਪਿੰਡ ਖਾਲੂ ਥਾਣਾ ਫੱਤੂਢੀਂਗਾ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕੀਤਾ ਹੈ।
ਦੋਵਾਂ ਦੋਸ਼ੀਆ ਹਰਜਿੰਦਰ ਕੁਮਾਰ ਉਰਫ ਬੱਬਾ ਅਤੇ ਮਨੀ ਦੇ ਵਿਰੁੱਧ ਮੁਕੱਦਮਾ ਨੰਬਰ 93 ਮਿਤੀ 09.05.2021 ਅ/ਧ 15-61-85 ਐਨਡੀਪੀਐਸ ਐਕਟ ਥਾਣਾ ਕਰਤਾਰਪੁਰ ਜਲੰਧਰ (ਦਿਹਾਤੀ) ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕੱਦਮੇ ਦੀ ਤਫਤੀਸ਼ ਸੀਆਈਏ ਸਟਾਫ-2 ਦੀ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਦੋਸ਼ੀਆ ਨੇ ਆਪਣੀ ਪੁੱਛ-ਗਿੱਛ ਵਿੱਚ ਹਰਜਿੰਦਰ ਸਿੰਘ ਉਰਫ ਬੱਬਾ ਅਤੇ ਮਨੀ ਉਕਤ ਨੇ ਦੱਸਿਆ ਕਿ ਉਹ ਪੰਜਾਬ ਤੋਂ ਟਰੱਕ ਨੰਬਰ ਪੀਬੀ-06-ਐਮ-2677 ਵਿੱਚ ਹਦਵਾਣਾ ਭਰਕੇ ਸ੍ਰੀਨਗਰ ਗਏ ਸੀ, ‘ਤੇ ਗੱਡੀ ਖਾਲੀ ਕਰਨ ਤੋਂ ਬਾਅਦ ਟਰੱਕ ਵਿੱਚ ਬਣਾਏ ਸਪੈਸ਼ਲ ਕੈਬਿਨ ਵਿੱਚ ਡੋਡੇ ਚੂਰਾ ਪੋਸਤ ਭਰ ਕੇ ਲੈ ਆਏ।
ਜੋ ਉਹਨਾਂ ਨੇ ਪੰਜਾਬ ਆ ਕੇ ਮੁਨਾਫਾ ਕਮਾ ਕੇ ਅੱਗੇ ਗਾਹਕਾਂ ਨੂੰ ਵੇਚਣਾ ਸੀ। ਦੋਵਾਂ ਹੀ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਮੁਕੱਦਮਾ ਵਿੱਚ ਹੋਰ ਤਫਤੀਸ਼ ਕੀਤੀ ਜਾਵੇਗੀ। ਮੁਜਰਮਾਂ ਖਿਲਾਫ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।



