JalandharPunjab

ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਮੁਰਗਿਆਂ ਵਾਲੀ ਗੱਡੀ ‘ਚ ਚੂਰਾ ਪੋਸਤ ਸਪਲਾਈ ਕਰਨ ਵਾਲਾ 1 ਕਾਬੂ

ਹੈਰੋਇਨ ਸਮੇਤ ਨਾਈਜੀਰੀਅਨ ਔਰਤ ਤੇ ਉਸ ਦਾ ਸਾਥੀ ਕਾਬੂ

ਹੈਰੋਇਨ ਦੀ ਕੀਮਤ ਲੱਖਾਂ ‘ਚ ਦੱਸੀ ਜਾ ਰਹੀ
ਜਲੰਧਰ (ਅਮਰਜੀਤ ਸਿੰਘ ਲਵਲਾ)
ਸੀਆਈਏ ਦਿਹਾਤ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਨਾਕੇਬੰਦੀ ਦੌਰਾਨ ਸ੍ਰੀਨਗਰ ਤੋਂ ਮੁਰਗੇ ਸਪਲਾਈ ਕਰਨ ਵਾਲੀ ਗੱਡੀ ‘ਚ ਲੁਕੋ ਕੇ ਚੂਰਾ ਪੋਸਤ ਲਿਆ ਪੰਜਾਬ ‘ਚ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੂੰ ਕਾਬੂ ਕਰਕੇ ਭਾਰੀ ਮਾਤਰਾ ‘ਚ ਚੂਰਾ ਪੋਸਤ ਬਰਾਮਦ ਕੀਤਾ। ਇਸ ਤੋਂ ਇਲਾਵਾ ਨਾਕਾਬੰਦੀ ਦੌਰਾਨ ਇਕ ਨਾਈਜੀਰੀਅਨ ਔਰਤ ‘ਤੇ ਉਸਦੇ ਸਾਥੀ ਨੂੰ ਲੱਖਾਂ ਦੀ ਹੈਰੋਇਨ ਸਮੇਤ ਕਾਬੂ ਕੀਤਾ।
ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਟਾਂਡੀ ਮੋੜ ਭੋਗਪੁਰ ਵੱਲ ਗਸ਼ਤ ਕਰ ਰਹੀ ਸੀ ਕਿ ਮੁਖ਼ਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦਲਜੀਤ ਸਿੰਘ ਵਾਸੀ ਦਸੂਹਾ ‘ਤੇ ਰਵਿੰਦਰ ਸਿੰਘ ਵਾਸੀ ਭਾਗੋਵਾਲ ਕਪੂਰਥਲਾ ਜੋ ਸ੍ਰੀਨਗਰ ਤੋਂ ਮੁਰਗੇ ਸਪਲਾਈ ਕਰਨ ਵਾਲੀ ਗੱਡੀ ‘ਚ ਨਸ਼ਾ ਵੇਚਦੇ ਹਨ ‘ਤੇ ਚੂਰਾ ਪੋਸਤ ਗੱਡੀ ‘ਚ ਲੁਕੋ ਕੇ ਵੱਖ-ਵੱਖ ਸ਼ਹਿਰਾਂ ‘ਚ ਸਪਲਾਈ ਕਰਦੇ ਹਨ। ਫੋਰਸ ਕੈਂਪਰ ਗੱਡੀ ਨੰਬਰ ਪੀਬੀ-04-ਆਰ- 9018 ‘ਚ ਭਾਰੀ ਮਾਤਰਾ ‘ਚ ਚੂਰਾ ਲੁਕੋ ਕੇ ਲਿਆ ਰਹੇ ਹਨ। ਉਸ ਗੱਡੀ ਨੂੰ ਦਲਜੀਤ ਸਿੰਘ ਵਾਸੀ ਦਸੂਹਾ ਚਲਾ ਰਿਹਾ ਹੈ ‘ਤੇ ਅਰਵਿੰਦਰ ਸਿੰਘ ਗੱਡੀ ਦੇ ਅੱਗੇ-ਅੱਗੇ ਇਨੋਵਾ ਗੱਡੀ ਨੰਬਰ ਪੀਬੀ-08-ਡੀਜੀ-8657 ‘ਚ ਰਸਤਾ ਸਾਫ਼ ਹੈ, ਬਾਰੇ ਦਲਜੀਤ ਸਿੰਘ ਨੂੰ ਦੱਸ ਰਿਹਾ ਹੈ। ਮੁਖ਼ਬਰ ਨੇ ਦੱਸਿਆ ਕਿ ਇਹ ਗੱਡੀਆਂ ਭੁਲੱਥ ਤੋਂ ਭੋਗਪੁਰ ਵਾਲੀ ਸਾਈਡ ਆ ਰਹੀਆਂ ਹਨ। ਜਿਸ ‘ਤੇ ਪੁਲਿਸ ਨੇ ਨਾਕਾਬੰਦੀ ਕਰਕੇ ਫੋਰਸ ਕੈਂਪਰ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ‘ਚ ਪਲਾਸਟਿਕ ਦੀਆਂ ਬੋਰੀਆਂ ਚੋਂ ਪੁਲਿਸ ਨੂੰ 110 ਕਿੱਲੋ ਚੂਰਾ ਪੋਸਤ ਬਰਾਮਦ ਕੀਤਾ। ਪੁਲਿਸ ਨੇ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਦਲਜੀਤ ਸਿੰਘ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ‘ਤੇ ਜੇਲ੍ਹ ਚੋਂ ਉਹ ਜ਼ਮਾਨਤ ‘ਤੇ ਆਇਆ ਹੋਇਆ ਹੈ। ਜ਼ਮਾਨਤ ‘ਤੇ ਆਉਣ ਤੋਂ ਬਾਅਦ ਫਿਰ ਨਸ਼ਾ ਸਪਲਾਈ ਕਰਨ ‘ਚ ਲੱਗ ਗਿਆ। ਉਨ੍ਹਾਂ ਦੱਸਿਆ ਕਿ ਦਲਜੀਤ ਸਿੰਘ ਨੂੰ ਅਦਾਲਤ ਚੋਂ ਪੁਲਸ ਰਿਮਾਂਡ ‘ਤੇ ਲੈ ਕੇ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ‘ਤੇ ਉਸ ਦੇ ਨੈੱਟਵਰਕ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸੇ ਤਰ੍ਹਾਂ ਸਬ ਇੰਸਪੈਕਟਰ ਅਜੀਤ ਸਿੰਘ ਨੇ ਨਾਕਾਬੰਦੀ ਦੌਰਾਨ ਬਿਧੀਪੁਰ ਫਾਟਕ ਲਾਗਿਓਂ ਸਵਿਫਟ ਡਿਜ਼ਾਇਰ ਗੱਡੀ ਨੰਬਰ ਡੀਐੱਲ-01 2-ਸੀ-5636 ‘ਤੇ ਆ ਰਹੀ ਇਕ ਨਾਈਜੀਰੀਅਨ ਪੈਟਰੀਸ਼ੀਆ ਵਾਸੀ ਨਵੀਂ ਦਿੱਲੀ ‘ਤੇ ਉਸ ਦੇ ਸਾਥੀ ਨਰੇਸ਼ ਕੁਮਾਰ ਵਾਸੀ ਨਵੀਂ ਦਿੱਲੀ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 190 ਗ੍ਰਾਮ ਹੈਰੋਇਨ ਬਰਾਮਦ ਕੀਤੀ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਪੈਟਰੀਸ਼ੀਆ ਦਾ ਪਤੀ ਪੋਲ ਪਹਿਲਾਂ ਹੀ ਨਸ਼ਾ ਤਸਕਰੀ ਦੇ ਮਾਮਲੇ ‘ਚ ਜੇਲ੍ਹ ਵਿੱਚ ਬੰਦ ਹੈ ‘ਤੇ ਉਸ ਦੇ ਜੇਲ੍ਹ ‘ਚ ਜਾਣ ਤੋਂ ਬਾਅਦ ਪਤਨੀ ਨਸ਼ੇ ਦੇ ਧੰਦੇ ਨੂੰ ਚਲਾਉਣ ਲੱਗ ਪਈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਅਦਾਲਤ ਚੋਂ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ। ਰਿਮਾਂਡ ਦੌਰਾਨ ਇਨ੍ਹਾਂ ਦੇ ਨੈੱਟਵਰਕ ਦੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਨੇ ਦੱਸਿਆ ਕਿ ਅਦਾਲਤ ‘ਚ ਪੇਸ਼ ਕਰਕੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!