
ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਸਨ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਦਿਹਾਤੀ ਪੁਲਿਸ ਨੇ ਫਿਰੌਤੀ ਲੈ ਕੇ ਹੱਤਿਆ ‘ਤੇ ਲੁੱਟ ਖੋਹ ਕਰਨ ਵਾਲੇ ਗਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ‘ਤੇ ਉਨ੍ਹਾਂ ਕੋਲੋਂ 2 ਇਨੋਵਾ ਗੱਡੀਆਂ, 5 ਪਿਸਤੌਲਾਂ ‘ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਉੱਪਰ ਕਲਾਂ ਨਿਵਾਸੀ ਪਵਨ ਕੁਮਾਰ ਉਰਫ ਮਟਰ, ਖ਼ਾਲਸਾ ਨੂਰਮਹਿਲ, ਜਲੰਧਰ, ਪਿੰਡ ਕੋਟ ਬਾਦਲ ਖਾਂ, ਨੂਰਮਹਿਲ ਨਿਵਾਸੀ ਅਮਨਦੀਪ ਸਿੰਘ, ਹਰਿੰਦਰਪਾਲ (ਦੋਵੇਂ ਭਰਾ) ਲਸੂੜੀ ਮੱਲਾ, ਸ਼ਾਹਕੋਟ ਨਿਵਾਸੀ ਗੁਰਿੰਦਰ ਸਿੰਘ, ਉੱਪਲ ਜਗੀਰ, ਨੂਰਮਹਿਲ ਨਿਵਾਸੀ ਗਗਨਦੀਪ ਸਿੰਘ, ਪਿੰਡ ਨਰੂਆਣਾ, ਹੁਸ਼ਿਆਰਪੁਰ ਨਿਵਾਸੀ ਗੁਰਦੀਪ ਸਿੰਘ ਉਰਫ ਗੋਪੀ ਦੇ ਰੂਪ ‘ਚ ਹੋਈ ਹੈ।
ਐੱਸ ਐੱਸ ਪੀ ਨਵੀਨ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਕੋਲ ਗੁਪਤ ਸੂਚਨਾ ਆਈ ਸੀ ਕਿ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਕੁਝ ਮੈਂਬਰ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਪਿੰਡ ਕੋਟ ਬਾਦਲ ਖਾਂ, ਥਾਣਾ ਨੂਰਮਹਿਲ ‘ਚ ਇਕ ਖਾਲੀ ਪਲਾਟ ਤੋਂ ਗ੍ਰਿਫ਼ਤਾਰ ਕਰ ਲਿਆ। ਉੱਥੇ ਮੁਲਜ਼ਮਾਂ ਦੀਆਂ 2 ਗੱਡੀਆਂ ਜਿਹੜੀਆਂ ਲੁੱਟੀਆਂ ਹੋਈਆਂ ਸਨ, ਬਰਾਮਦ ਕੀਤੀਆਂ ਗਈਆਂ। ਗੱਡੀਆਂ ਚੋਂ 6 ਪਿਸਤੌਲ ‘ਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ, ਤਾਂ ਪਤਾ ਲੱਗਿਆ ਕਿ ਸਾਰੇ ਨੂਰਮਹਿਲ, ਤੱਲ੍ਹਣ ਰੋਡ ਸਥਿਤ ਪੈਟਰੋਲ ਪੰਪ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸਨ।
ਇਸ ਲਈ ਉਨ੍ਹਾਂ ਨੂੰ ਰੋਕ ਰੈਕੀ ਵੀ ਕਰ ਰੱਖੀ ਸੀ। ਐਤਵਾਰ ਰਾਤ ਨੂੰ ਲੁੱਟ ਦੀ ਤਿਆਰੀ ਕਰ ਰਹੇ ਸਨ। ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਤਿੰਨ ਦਿਨ ਦੇ ਰਿਮਾਂਡ ‘ਤੇ ਲਿਆ ਹੈ।
*ਮਾਸਟਰ ਮਾਈਂਡ ਪਵਨ ਉਰਫ ਮਟਰ ਦੇ ਖ਼ਿਲਾਫ਼ ਦਰਜ ਹਨ ਦਰਜਨ ਤੋਂ ਵੱਧ ਮਾਮਲੇ*
ਗਰੋਹ ਦੇ ਮਾਸਟਰਮਾਈਂਡ ਪਵਨ ਉਰਫ ਮਟਰ ਦੇ ਖਿਲਾਫ ਧੋਖਾਦੇਹੀ, ਲੁੱਟ-ਖੋਹ, ਹੱਤਿਆ ਦੀ ਕੋਸ਼ਿਸ਼ ਸਮੇਤ ਹਥਿਆਰ ਐਕਟ ਦੇ ਦਰਜਨ ਭਰ ਤੋਂ ਵੱਧ ਮਾਮਲੇ ਦਰਜ ਹਨ। ਉਸਦੇ ਖਿਲਾਫ ਥਾਣਾ ਨਵੀਂ ਬਾਰਾਦਰੀ ਕਮਿਸ਼ਨਰੇਟ ਜਲੰਧਰ, ਥਾਣਾ ਸ਼ਾਹਕੋਟ, ਥਾਣਾ ਸਦਰ ਨਕੋਦਰ, ਸੁਲਤਾਨਪੁਰ ਲੋਧੀ ਥਾਣਾ ਸਦਰ ਕਪੂਰਥਲਾ ਥਾਣਾ ਸਿਟੀ ਨਕੋਦਰ, ਥਾਣਾ ਨੂਰਮਹਿਲ ‘ਚ ਮਾਮਲੇ ਦਰਜ ਹਨ।
*ਪੁਲਿਸ ਐਨਕਾਊਂਟਰ ‘ਚ ਮਾਰੇ ਗਏ ਗੈਂਗਸਟਰ ਕਾਕਾ ਦੇ ਨਾਲ ਸਨ ਗੋਪੀ ਦੇ ਸਬੰਧ ਪੰਜ ਸ਼ਹਿਰਾਂ ਦੀ ਪੁਲੀਸ ਨੂੰ ਸੀ ਇਸ ਦੀ ਲੋੜ*
ਗਿਰੋਹ ‘ਚ ਸ਼ਾਮਲ ਗੁਰਪ੍ਰੀਤ ਗੋਪੀ ਦੇ ਗੈਂਗਸਟਰਾਂ ਦੇ ਨਾਲ ਵੀ ਸਬੰਧ ਸਨ ‘ਤੇ ਉਹ 5 ਸ਼ਹਿਰਾਂ ਦੀ ਪੁਲਿਸ ਨੂੰ ਲੋੜੀਂਦਾ ਹੈ। ਗੋਪੀ ਗੈਂਗਸਟਰ ਵੀਰੇਂਦਰ ਉਰਫ ਕਾਕਾ ਸ਼ੂਟਰ ਜੋ 2020 ‘ਚ ਹੁਸ਼ਿਆਰਪੁਰ ‘ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ‘ਤੇ ਮਨਦੀਪ ਸਿੰਘ ਉਰਫ ਮੰਨਾ ਨਿਵਾਸੀ ਉੱਪਲ ਖ਼ਾਲਸਾ, ਨੂਰਮਹਿਲ ਨਾਲ ਜੁਡ਼ਿਆ ਹੋਇਆ ਹੈ, ਜੋ ਇਸ ਵੇਲੇ ਲੁਧਿਆਣਾ ਜੇਲ੍ਹ ‘ਚ ਬੰਦ ਹੈ। ਗੁਰਪ੍ਰੀਤ ਨੇ ਹੀ ਕਾਕਾ ‘ਤੇ ਮੰਨਾ ਨੂੰ ਮਾਹਿਲਪੁਰ, ਹੁਸ਼ਿਆਰਪੁਰ ‘ਚ ਲੁਕਣ ਦੀ ਥਾਂ ਦਿੱਤੀ ਸੀ। ਜਦੋਂ ਪੁਲਿਸ ਐਨਕਾਊਂਟਰ ਹੋਇਆ ਸੀ ਤਾਂ ਉੱਥੋਂ ਗੋਪੀ ਦਾ ਮੋਟਰਸਾਈਕਲ ਪੁਲਿਸ ਨੂੰ ਮਿਲਿਆ ਸੀ। ਉਸ ਮਾਮਲੇ ‘ਚ ਵੀ ਪੁਲਿਸ ਨੂੰ ਗੋਪੀ ਲੋੜੀਂਦਾ ਹੈ। 2019 ‘ਚ ਗੁਰਪ੍ਰੀਤ ਨੇ ਸਾਥੀਆਂ ਸਮੇਤ ਮਾਹਲਪੁਰ, ਹੁਸ਼ਿਆਰਪੁਰ ਤੋਂ ਕ੍ਰੇਟਾ ਗੱਡੀ ਖੋਹੀ ਸੀ, ਜਿਸ ਨੂੰ ਬਾਅਦ ਵਿੱਚ ਨਵਾਂਸ਼ਹਿਰ ਤੋਂ ਬਰਾਮਦ ਕੀਤਾ ਗਿਆ, ਇਸ ਮਾਮਲੇ ‘ਚ ਗੁਰਪ੍ਰੀਤ ਪੀਓ ਹੈ। 2019 ‘ਚ ਹੀ ਗੁਰਪ੍ਰੀਤ ਨੇ ਸੰਜੇ ਨਿਵਾਸੀ ਪਿੰਡ ਉੱਪਲ ਨੂਰਮਹਿਲ ‘ਤੇ ਜਾਨਲੇਵਾ ਹਮਲਾ ਕੀਤਾ ‘ਤੇ ਉਸ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਹੋਇਆ ਸੀ ‘ਤੇ ਉਸ ਵਿੱਚ ਵੀ ਉਹ ਭਗੌੜਾ ਹੈ। 2019 ‘ਚ ਹੀ ਗੁਰਪ੍ਰੀਤ ਨੇ ਕਪੂਰਥਲਾ ‘ਚ ਗੱਡੀ ਖੋਹੀ ਸੀ ‘ਤੇ ਫਾਇਰ ਵੀ ਕੀਤਾ ਤਾਂ ਉਥੇ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ‘ਤੇ ਉਹ ਭਗੌੜਾ ਹੈ। ਉਸਦੇ ਖ਼ਿਲਾਫ਼ ਵੀ ਮਾਮਲੇ ਦਰਜ ਹਨ।
*ਮੰਨਾ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਸਕਦੀ ਹੈ ਪੁਲਿਸ*
ਗਰੋਹ ਦੇ ਕੁਝ ਮੈਂਬਰ ਜੇਲ੍ਹ ‘ਚ ਵੀ ਬੈਠੇ ਹਨ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ 6 ਮੈਂਬਰੀ ਗਿਰੋਹ ਨਹੀਂ ਹੈ, ਸਗੋਂ ਉਨ੍ਹਾਂ ਦੇ ਕੁਝ ਸਾਥੀ ਜੇਲ੍ਹ ‘ਚ ਬੈਠੇ ਹੀ ਗਰੋਹ ਨੂੰ ਚਲਾ ਰਹੇ ਹਨ। ਰਿਮਾਂਡ ਦੌਰਾਨ ਪੁਲਿਸ ਉਨ੍ਹਾਂ ਦਾ ਵੀ ਪਤਾ ਲਗਾਏਗੀ ‘ਤੇ ਮਾਮਲਾ ਦਰਜ ਕਰੇਗੀ। ਉੱਥੇ ਗੈਂਗਸਟਰ ਮੰਨਾ ਨੂੰ ਵੀ ਪੁਲਿਸ ਇਸ ਮਾਮਲੇ ‘ਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਰੰਟ ‘ਤੇ ਲਿਆ ਸਕਦੀ ਹੈ।



