JalandharPunjab

ਦਿਹਾਤੀ ਪੁਲਿਸ ਨੇ 1 ਨਸ਼ਾ ਤਸਕਰ ਪਾਸੋ ਨਸ਼ੇ ਦੀਆਂ ਗੋਲੀਆ ‘ਤੇ 100 ਕੈਪਸੂਲ ਸਮੇਤ ਕਾਬੂ

ਨਸ਼ਾ ਤਸਕਰ ਪਾਸੋ ਨਸ਼ੇ ਦੀਆਂ ਗੋਲੀਆ ‘ਤੇ 100 ਕੈਪਸੂਲ ਸਮੇਤ ਕਾਬੂ*
ਜਲੰਧਰ *ਗਲੋਬਲ ਆਜਤੱਕ*
ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਪੁਲਿਸ ਵੱਲ 1 ਨਸ਼ਾ ਤਸਕਰ ਪਾਸੋ ਨਸੀਲੀਆਂ ਗੋਲੀਆ ਅਤੇ 100 ਨਸ਼ੀਲੇ ਕੈਪਸੂਲ ਬਿਨਾ ਮਾਰਕਾ ਰੰਗ ਨੀਲਾ ਬ੍ਰਾਮਦ ਕਰਕੇ ਕੀਤਾ ਗ੍ਰਿਫਤਾਰ। ਨਸ਼ਾ ਸਮੱਗਲਰਾ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਮਲਪ੍ਰੀਤ ਸਿੰਘ ਚਾਹਲ ਪੀਪੀਐਸ, ਪੁਲਿਸ ਕਪਤਾਨ  ਇੰਨਵੈਸਟੀਗੇਸ਼ਨ ਅਤੇ ਕੈਲਾਸ਼ ਚੰਦਰ ਪੀਪੀਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਦੀ ਯੋਗ ਅਗਵਾਈ ਹੇਠ ਐਸਆਈ ਕੁਲਵੰਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਦੀ ਪੁਲਿਸ ਪਾਰਟੀ ਵੱਲੋ 1 ਨਸ਼ਾ ਤਸਕਰ ਪਾਸੋ 20 ਨਸੀਲੀਆਂ ਗੋਲੀਆ ਅਤੇ 100 ਨਸ਼ੀਲੇ ਕੈਪਸੂਲ ਬਿਨਾ ਮਾਰਕਾ ਰੰਗ ਨੀਲਾ ਬ੍ਰਾਮਦ ਕਰਕੇ ਕੀਤਾ ਗ੍ਰਿਫਤਾਰ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੈਲਾਸ਼ ਚੰਦਰ ਪੀਪੀਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਆਦਮਪੁਰ ਨੇ ਦੱਸਿਆ ਕਿ ਏਐਸਆਈ ਜੰਗ ਬਹਾਦਰ ਪੁਲਿਸ ਚੌਕੀ ਇੰਚਾਰਜ ਪਚਰੰਗਾ ਸਮੇਤ ਸਾਥੀ ਕਰਮਚਾਰੀਆਂ ਵੱਲੋ ਸੁਖਵਿੰਦਰ ਮੱਟੂ ਊਰਫ ਵੱਡਾ ਚਿਤਰੀ ਪੁੱਤਰ ਦਰਸ਼ਨ ਲਾਲ ਵਾਸੀ ਜੱਲੋਵਾਲ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦੀ ਤਲਾਸ਼ੀ ਕਰਨ ਤੇ ਲਿਫਾਫੇ ਵਿੱਚੋਂ 20 ਨਸੀਲੀਆਂ ਗੋਲੀਆ ਖੁਲੇ ਨਸੀਲੇ 100 ਕੈਪਸੂਲ ਰੰਗ ਨੀਲਾ ਬਿਨਾ ਮਾਰਕਾ ਬ੍ਰਮਾਦ ਹੋਏ ਜਿਸ ਤੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰ 46 ਅ/ਧ 22/61/85 ਐਨਡੀਪੀਐਸ ਐਕਟ ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸੁਖਵਿੰਦਰ ਮੱਟੂ ਊਰਫ ਵੱਡਾ ਚਿਤਰੀ ਉਕਤ ਨੂੰ ਮੁਕੱਦਮਾ ਨੰ 42- ਅ/ਧ 21- ਬੀ ਐਨਡੀਪੀਐਸ ਐਕਟ  ਵਾਧਾ ਜੁਰਮ 29 ਐੱਨਡੀਪੀਐੱਸ ਐਕਟ ਥਾਣਾ ਭੋਗਪੁਰ ਵਿੱਚ ਨਾਮਜੱਦ ਕੀਤਾ ਗਿਆ ਸੀ। ਜੋ ਆਪਣੀ ਗ੍ਰਿਫਤਾਰੀ ਤੋ ਡਰਦਾ ਹੋਇਆ ਇੱਧਰ-ਉਧਰ ਹੋਇਆ ਫਿਰਦਾ ਸੀ।ਜਿਸ ਨੂੰ ਇਸ ਮੁਕੱਦਮਾ ਵਿੱਚ ਵੀ ਗ੍ਰਿਫਤਾਰ ਕੀਤਾ ਹੈ। ਜਿਸ ਪਾਸੋ ਪੁਛ-ਗਿਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਹੈ ਤੇ ਅੱਗੋਂ ਕਿਸ-ਕਿਸ ਨੂੰ ਸਪਾਲਈ ਕਰਦਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਏਗਾ ‘ਤੇ ਬਣਦੀ ਕਾਰਵਾਈ ਕੀਤੀ ਜਾਏਗੀ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!