
ਚੋਣ ਜ਼ਾਬਤਾ ਲੱਗਣ ਤੋਂ ਹੁਣ ਤੱਕ ਨਸ਼ਿਆਂ ਦੇ ਮਾਮਲੇ ‘ਚ 16 ਮੁਕੱਦਮੇ ਦਰਜ ਕਰਕੇ 21 ਵਿਅਕਤੀਆਂ ਨੂੰ ਕੀਤਾ ਕਾਬੂ
334180 ਮਿਲੀ ਲਿਟਰ ਨਾਜਾਇਜ਼ ਸ਼ਰਾਬ, 147750 ਮਿਲੀ ਲਿਟਰ ਅੰਗਰੇਜ਼ੀ ਸ਼ਰਾਬ ਅਤੇ 2325545 ਲਿਟਰ ਲਾਹਣ ਬਰਾਮਦ, 40 ਮੁਲਜ਼ਮ ਗ੍ਰਿਫ਼ਤਾਰ
94.48 ਫੀਸਦੀ ਅਸਲਾ ਕਰਵਾਇਆ ਜਮ੍ਹਾ, ਗਣਤੰਤਰ ਦਿਵਸ ਦੇ ਮੱਦੇਨਜ਼ਰ ਡਰੋਨ ਰਾਹੀਂ ਚਲਾਈ ਜਾ ਰਹੀ ਤਲਾਸ਼ੀ ਮੁਹਿੰਮ
ਜਲੰਧਰ (ਅਮਰਜੀਤ ਸਿੰਘ ਲਵਲਾ)
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ‘ਤੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।
ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤੱਕ ਦਿਹਾਤੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਕਾਰਵਾਈ ਕਰਦਿਆਂ ਕੁੱਲ 16 ਮੁਕੱਦਮੇ ਦਰਜ ਕਰ ਕੇ 21 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 2 ਕਿਲੋ ਅਫੀਮ, 529 ਕਿਲੋ ਡੋਡੇ ਚੂਰਾ ਪੋਸਤ, 100 ਗ੍ਰਾਮ ਚਰਸ, 37 ਰਾਮ ਹੈਰੋਇਨ, 350 ਗ੍ਰਾਮ ਗਾਂਜਾ, 380 ਨਸ਼ੀਲੀਆਂ ਗੋਲੀਆਂ, 100 ਨਸ਼ੀਲੇ ਕੈਪਸੂਲ ਅਤੇ 165 ਨਸ਼ੀਲੇ ਟੀਕੇ ਬਰਾਮਦ ਕੀਤੇ ਗਏ ਹਨ।
ਸ਼ਰਾਬ ਦੀ ਬਰਾਮਦਗੀ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁੱਲ 54 ਮੁਕੱਦਮੇ ਦਰਜ ਕਰਕੇ 40 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ 334180 ਮਿਲੀ ਲਿਟਰ ਨਾਜਾਇਜ਼ ਸ਼ਰਾਬ, 147750 ਮਿਲੀ ਲਿਟਰ ਅੰਗਰੇਜ਼ੀ ਸ਼ਰਾਬ, 2140 ਕਿਲੋ ਲਾਹਣ ਅਤੇ 23,25,545 ਲੀਟਰ ਲਾਹਣ, 16 ਡਰੰਮ, ਇੱਕ ਗੈਸ ਸਿਲੰਡਰ, 2 3, 1 ਚੁੱਲਾ ‘ਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚੋਣਾਂ ਦੌਰਾਨ ਖਲਲ ਪਾਉਣ ਵਾਲੇ 257 ਵਿਅਕਤੀਆਂ ਖਿਲਾਫ਼ ਰੋਕੂ ਕਾਰਵਾਈ ਕਰਕੇ 78 ਵਿਅਕਤੀਆਂ ਨੂੰ ਪਾਬੰਦ ਕਰਵਾਇਆ ਗਿਆ ਅਤੇ ਚੋਣਾ ਦੌਰਾਨ 9 ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ-ਦਿਹਾਤੀ ਵਿੱਚ ਕੁੱਲ 8473 ਅਸਲਾ ਲਾਇਸੰਸਧਾਰਕ ਹਨ, ਜਿਨਾਂ ਵਿੱਚੋਂ 94.48 ਫੀਸਦੀ ਅਸਲਾ ਜਮ੍ਹਾ ਕਰਵਾਇਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦਾ ਅਸਲਾ ਵੀ ਜਮ੍ਹਾ ਕਰਵਾਇਆ ਜਾ ਰਿਹਾ ਹੈ।
ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ-ਦਿਹਾਤੀ ਵਿੱਚ 03 ਪੈਰਾ ਮਿਲਟਰੀ ਫੋਰਸ e3ਦੀਆਂ ਕੰਪਨੀਆਂ ਮੰਗਵਾਈਆਂ ਗਈਆਂ ਹਨ। ਇਨ੍ਹਾਂ ਕੰਪਨੀਆਂ ਦੇ ਕਰਮਚਾਰੀਆਂ ਅਤੇ ਜ਼ਿਲ੍ਹਾ ਪੁਲਿਸ ਦੇ ਮੁਲਾਜ਼ਮਾਂ ਵੱਲੋਂ 24 ਘੰਟਿਆਂ ਦੇ ਨਾਕੇ ਬਦਲ-ਬਦਲ ਕੇ ਲਗਾਏ ਜਾਂਦੇ ਹਨ ਅਤੇ ਫਲੈਗਮਾਰਚ ਵੀ ਕੱਢਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਦੇ ਮੱਦੇਨਜ਼ਰ ਸਬ ਡਵੀਜ਼ਨ ਸ਼ਾਹਕੋਟ, ਫਿਲੌਰ, ਨਕੋਦਰ, ਕਰਤਾਰਪੁਰ ਅਤੇ ਆਦਮਪੁਰ ਅਧੀਨ ਆਉਂਦੇ ਥਾਣਿਆਂ ਦੇ 2 ਵਿੱਚ ਪੈਂਦੇ3 ਮੰਡ ਏਰੀਆਂ, 3ਬਜ਼ਾਰਾਂ ਵਿੱਚ ਭੀੜ ਭੜਕੇ ਵਾਲੀਆਂ ਥਾਵਾਂ, ਬੈਂਕਾ, ਏਟੀਐਮ ਬੱਸ ਸਟੈਂਡ, ਰੇਲਵੇ ਸਟੇਸ਼ਨ ‘ਤੇ ਡਰੋਨ ਰਾਹੀਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਵਾਪਰ ਨਾ ਸਕੇ। ਉਨ੍ਹਾਂ ਦੱਸਿਆ ਕਿ 21,22 ਅਤੇ 23 ਜਨਵਰੀ ਨੂੰ ਡਰੋਨ ਰਾਹੀਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਥਾਣਾ ਸ਼ਾਹਕੋਟ, ਥਾਣਾ ਮਹਿਤਪੁਰ ਅਤੇ ਲੋਹੀਆਂ ਦੇ ਏਰੀਆਂ ਵਿੱਚੋਂ 23,22,114 ਮਿਲੀ ਲਿਟਰ ਲਾਹਣ ਅਤੇ 11250 ਮਿਲੀ ਲਿਟਰ ਨਾਜਾਇਜ਼ ਸ਼ਰਾਬ, ਲੋਹੇ ਦੇ 5 ਡਰੰਮ,1 ਚਾਲੂ ਭੱਠੀ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ। ਇਸ ਤਰ੍ਹਾਂ ਐਕਸਾਇਜ ਵਿਭਾਗ ਦੇ ਅਫ਼ਸਰਾਂ ਨਾਲ ਤਾਲਮੇਲ ਕਰਕੇ ਐਕਸਾਈਜ਼ ਦੀ ਰਿਕਵਰੀ ਵੀ ਕੀਤੀ ਜਾ ਰਹੀ ਹੈ।
ਐਸਐਸਪੀ ਨੇ ਲੋਕਾਂ ਨੂੰ ਕਿਸੇ ਵੀ 2 ਸ਼ੱਕੀ ਗਤੀਵਿਧੀ ਅਤੇ ਵਿਅਕਤੀ ਬਾਰੇ ਸੂਚਨਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ।



