Punjab

ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਉਡਾਈਆਂ ਧੱਜੀਆਂ, ਜ਼ਿਲ੍ਹੇ ‘ਚ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ

ਮਿੰਨੀ ਲਾਕਡਾਊਨ 'ਚ ਜਾਰੀ ਛੋਟ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਨੂੰ ਖ਼ੁਦ ਦੁਕਾਨਾਂ ਬੰਦ ਕਰਵਾਉਣੀਆਂ ਪਈਆਂ

ਜਲੰਧਰ ਦੇ ਜੋਤੀ ਚੌਂਕ, ਸ਼ੇਖਾਂ ਬਾਜ਼ਾਰ ਦੇ ਕੋਲ ਪੁਲਸ ਨੇ 3 ਵਜੇ ਤੋਂ ਬਾਅਦ ਪਹੁੰਚ ਕੇ ਦੁਕਾਨਾਂ ਬੰਦ ਕਰਵਾਈਆਂ।
ਜਲੰਧਰ (ਅਮਰਜੀਤ ਸਿੰਘ ਲਵਲਾ)
ਪ੍ਰਸ਼ਾਸਨ ਵੱਲੋਂ ਹੁਣ ਜ਼ਿਲ੍ਹੇ ‘ਚ ਅੱਜ ਤੋਂ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਜ਼ਰੂਰੀ ਸੇਵਾਵਾਂ ਵਾਲੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਜਦਕਿ ਬਾਕੀ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਹ ਸਾਰੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਜਾਰੀ ਰਹਿਣਗੇ। ਨਾਈਟ ਕਰਫ਼ਿਊ ਰੋਜ਼ਾਨਾ ਵਾਂਗ 6 ਵਜੇ ਤੋਂ ਹੀ ਲੱਗੇਗਾ ‘ਤੇ ਤਿੰਨ ਵਜੇ ਤੱਕ ਸਾਰੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ।
ਹੋਮ ਡਿਲਿਵਰੀ ਸਰਵਿਸ ਨੂੰ ਵਾਧੂ ਸਮਾਂ ਦਿੱਤਾ ਗਿਆ ਹੈ। ਪੈਟਰੋਲ ਪੰਪ, ਮੈਡੀਕਲ ਸੇਵਾਵਾਂ, ‘ਤੇ ਫੈਕਟਰੀ ‘ਚ ਕੰਮ ਕਰਨ ਵਾਲਿਆਂ ਨੂੰ 24 ਘੰਟੇ ਦੀ ਛੋਟ ਹੈ। ਸ਼ਹਿਰ ‘ਚ ਬਾਜ਼ਾਰ ਤਿੰਨ ਹਿੱਸਿਆਂ ‘ਚ ਵੰਡੇ ਗਏ ਹਨ। ਪਹਿਲਾ ਹਿੱਸਾ ਗ੍ਰਾਸਰੀ, ਬਿਜਲੀ ਉਪਕਰਣ ‘ਤੇ ਰੀਪੇਅਰ ਆਦਿ ਹੈ, ਜੋਕਿ ਜ਼ਰੂਰੀ ਸੇਵਾਵਾਂ ‘ਚ ਸ਼ਾਮਲ ਹੈ। ਇਹ ਸਾਰੀਆਂ ਦੁਕਾਨਾਂ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਦੂਜੇ ਹਿੱਸੇ ‘ਚ ਹੇਅਰ ਸੈਲੂਨ, ਕਾਸਮੈਟਿਕ, ਕੱਪੜਾ, ਸਜਾਵਟ ਸਮੇਤ ਸਾਰੀਆਂ ਪ੍ਰੋਡਕਟਸ ਸ਼ਾਮਲ ਹਨ। ਇਹ ਸਾਰੀਆਂ ਦੁਕਾਨਾਂ 9 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੀਆਂ। ਇਸ ਦੇ ਨਾਲ ਹੀ ਹੋਟਲ, ਰੈਸਟੋਰੈਂਟਾਂ ਵਾਲੇ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਿਰਫ਼ ਹੋਮ ਡਿਲਿਵਰੀ ਹੀ ਕਰ ਸਕਣਗੇ।
ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਮਿਲਣਗੀਆਂ ਇਹ ਸੇਵਾਵਾਂ
ਸਵੇਰੇ 7 ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣ ਵਾਲੀਆਂ ਦੁਕਾਨਾਂ ‘ਚ ਕਰਿਆਣਾ ਸਟੋਰ, ਰਾਸ਼ਨ ਡਿਪੂ, ਦੁੱਧ, ਸਬਜ਼ੀ-ਫਲ, ਡੇਅਰੀ-ਪੋਲਟਰੀ, ਫਰੋਜ਼ਨ ਫੂਡ, ਬੀਜ, ਮੋਬਾਇਲ-ਲੈਪਟਾਪ, ਰੀਪੇਅਰ, ਆਟੋ ਮੋਬਾਇਲ, ਪਾਰਟਸ ‘ਤੇ ਰੀਪੇਅਰ, ਵਾਹਨਾਂ ਦੀ ਰੀਪੇਅਰਿੰਗ, ਪਲੰਬਰ, ਬਿਜਲੀ ਦੇ ਉਪਕਰਣ ਦੀਆਂ ਦੁਕਾਨਾਂ, ਵੈਲਡਿੰਗ ਵਰਕਰਸ, ਟਾਇਰ ਪੰਕਚਰ, ਬੈਟਰੀ ਇਨਵਰਟਰ ਦੀਆਂ ਦੁਕਾਨਾਂ, ਕਾਰਾਂ, ਖਾਦ ਬੀਜ, ਖੇਤੀ ਉਪਕਰਣ, ਬਾਗਬਾਨੀ ਉਪਕਰਣ, ਸ਼ਰਾਬ ਦੇ ਠੇਕੇ ਹੋਲਸੇਲ ਸਰਵਿਸ ਆਦਿ ਸੇਵਾਵਾਂ ਸ਼ਾਮਲ ਹਨ।
ਜੋ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 3 ਵਜੇ ਖੁੱਲ੍ਹਣਗੀਆਂ, ਉਨ੍ਹਾਂ ਦੇ ਦੁਕਾਨਦਾਰ ਹੋਮ ਡਿਲਿਵਰੀ ਸ਼ਾਮ 5 ਵਜੇ ਤੱਕ ਕਰ ਸਕਣਗੇ। ਸਾਰਿਆਂ ਲਈ ਜ਼ਰੂਰੀ ਹੈ, ਕਿ ਸਾਧਾਰਨ ਕਾਉਂਟਰ 3 ਵਜੇ ਤੱਕ ਬੰਦ ਕੀਤੇ ਜਾਣ।
ਸਵੇਰੇ 9 ਤੋਂ 3 ਵਜੇ ਤੱਕ ਮਿਲਣਗੀਆਂ ਇਹ ਸੇਵਾਵਾਂ
ਇਸ ਦੇ ਨਾਲ ਹੀ ਕੱਪੜਾ, ਕਾਸਮੈਟਿਕ, ਹੋਮ ਡੈਕੋਰ, ਦਰਜੀ, ਹੇਅਰ ਸੈਲੂਨ, ਬਿਊਟੀ ਪਾਰਲਰ, ਇਲੈਕ੍ਰਾਨਿਕਸ, ਖੇਡ ਸਾਮਾਨ, ਪੈਕਿੰਗ ਇੰਡਸਟਰੀ, ਫੁੱਟਵੀਅਰ ਆਦਿ ਦੁਕਾਨਾਂ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹ ਸਕਣਗੀਆਂ। ਇਸ ਦੇ ਨਾਲ ਹੀ ਸਾਰੇ ਬੈਂਕ, ਏਟੀਐੱਮ, ਰੋਜ਼ਾਨਾ ਵਾਂਗ ਹੀ ਖੁੱਲ੍ਹੇ ਰਹਿਣਗੇ। ਇਨ੍ਹਾਂ ਦੇ ਨਾਲ ਵਿੱਤੀ ਸੰਸਥਾਵਾਂ ਵੀ ਸ਼ਾਮਲ ਹਨ। ਇੱਟਾਂ ਦੇ ਭੱਠੇ, ਭਵਨ ਨਿਰਮਾਣ ਦਾ ਕੰਮ ਰੋਜ਼ਾਨਾ ਦੇ ਸ਼ੈਡਿਊਲ ਅਨੁਸਾਰ ਹੀ ਹੋਵੇਗਾ। ਕਰਫ਼ਿਊ ਦੌਰਾਨ ਮੁਲਾਜ਼ਮਾਂ ਕੋਲ ਆਪਣੀ ਕੰਪਨੀ ਦਾ ਆਈਡੀ ਕਾਰਡ ਹੋਣਾ ਚਾਹੀਦਾ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!