Punjab

ਦੁਕਾਨਾਂ ਖੁਲ੍ਹਵਾਉਣ ਲਈ ਚੌਧਰੀ ਨੂੰ ਮਿਲਿਆ ਵਪਾਰੀਆਂ ਦਾ ਮੰਡਲc

25 ਫ਼ੀਸਦੀ ਬੰਦ ਕੀਤੀਆਂ ਦੁਕਾਨਾਂ ਨੂੰ ਵੀ ਮੁੜ ਚਾਲੂ ਕੀਤਾ ਜਾਵੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਪੰਜਾਬ ਸਰਕਾਰ ਵੱਲੋਂ ਐਲਾਨੇ ਮਿੰਨੀ ਲਾਕਡਾਊਨ ਦੇ ਕਾਰਨ ਬੰਦ ਪਏ ਕਾਰੋਬਾਰ ਨੂੰ ਮੁੜ ਚਾਲੂ ਕਰਵਾਉਣ ਲਈ ਵਪਾਰੀਆਂ ਦਾ ਇੱਕ ਮੰਡਲ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਮਿਲਿਆ, ਵਪਾਰੀਆਂ ਦੀਆਂ ਮੰਗਾਂ ਸੁਣਨ ਲਈ ਵਿਧਾਇਕ ਰਜਿੰਦਰ ਬੇਰੀ ਵੀ ਹਾਜ਼ਰ ਸਨ। ਵਪਾਰੀਆਂ ਦੇ ਆਗੂ ਰਵਿੰਦਰ ਧੀਰ, ਬਲਜੀਤ ਸਿੰਘ ਆਹਲੂਵਾਲੀਆ, ਨਰਿੰਦਰ ਸਿੰਘ ਸੱਗੂ, ਅਮਿਤ ਸਹਿਗਲ, ਅਨਿਲ ਅਰੋੜਾ, ਰਾਕੇਸ਼ ਗੁਪਤਾ, ਵਿਪਨ, ਪ੍ਰਿੰਜ਼ਾ, ਸੰਦੀਪ ਗਾਂਧੀ, ਰਮਨ ਅਰੋੜਾ, ਮੋਹਿੰਦਰ ਸ਼ੂਰ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ, ਦਿਲਪ੍ਰੀਤ ਖਹਿੜਾ, ਨੇ ਸਾਂਝੇ ਤੌਰ ਤੇ ਮੈਂਬਰ ਪਾਰਲੀਮੈਂਟ ਕੋਲ ਅਪੀਲ ਕੀਤੀ, ਕਿ ਵਪਾਰੀਆਂ ਦੇ 75 ਫ਼ੀਸਦੀ ਕੰਮ ਚਾਲੂ ਹਨ। ਜਦ ਕਿ 25 ਫੀਸਦੀ ਦੁਕਾਨਾਂ ਕੋਰੋਨਾ ਕਰਕੇ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਪਾਰੀ ਹਰ ਪੱਖੋਂ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੁੰਦੇ ਹਨ। 25 ਫ਼ੀਸਦੀ ਦੁਕਾਨਾਂ ਬੰਦ ਕੀਤੀਆਂ ਦੁਕਾਨਾਂ ਨੂੰ ਵੀ ਮੁੜ ਚਾਲੂ ਕੀਤਾ ਜਾਵੇ, ਵਪਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਟਰਾਂਸਪੋਰਟ ਨੂੰ ਅੱਧੀ ਸਮਰੱਥਾ ਦੇ ਨਾਲ ਚਾਲੂ ਕੀਤਾ ਗਿਆ ਹੈ। ਉਸੇ ਤਰੀਕੇ ਨਾਲ ਉਦਯੋਗ ਦੇ ਪ੍ਰਤੀ ਵੀ ਕਈ ਵਧੀਆ ਨਤੀਜੇ ਨੀਤੀਆਂ ਬਣਾਏ ਜਾਣ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਕੇਵਲ 25 ਫ਼ੀਸਦ ਕਾਰੋਬਾਰ ਹੀ ਬੰਦ ਹਨ। ਇਹ ਕਰੋਨਾ ਦੇ ਮਾਮਲੇ ਦਾ ਹੱਲ ਨਹੀਂ ਹੈ, ਵਪਾਰੀਆਂ ਨੇ ਦੁਕਾਨਾਂ ਦੇ ਨਾਲ ਹੋਟਲ ਇੰਡਸਟਰੀ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਵਿਧਾਇਕ ਰਜਿੰਦਰ ਬੇਰੀ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਹਿਲਾਂ ਹੀ ਇਹ ਮੁੱਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਅਤੇ ਛੇਤੀ ਹੀ ਇਸਦਾ ਕੋਈ ਹੱਲ ਕੱਢਿਆ ਜਾਵੇਗਾੇ

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!