
ਨਕਸ਼ਿਆਂ ਦੀ ਐੱਨਓਸੀ ਦੇ ਅਧਿਕਾਰ ਏਟੀਪੀ ਤੱਕ ਸੀਮਤ ਰੱਖਣ
ਨਕਸ਼ਿਆਂ ਦੀ ਫ਼ੀਸ ਨਗਰ ਨਿਗਮ ਵਿੱਚ ਜਮ੍ਹਾਂ ਕਰਾਉਣ ਦੀ ਸਹੂਲਤ ਲੋਕਾਂ ਨੂੰ ਮੁਹੱਈਆ ਹੋਵੇ
ਜਲੰਧਰ (ਅਮਰਜੀਤ ਸਿੰਘ ਲਵਲਾ)
ਟਾਊਨ ਪਲੈਨਿੰਗ ਐਂਡ ਬਿਲਡਿੰਗ ਬ੍ਰਾਂਚ ਦੀ ਐਡਹਾਕ ਕਮੇਟੀ ਨੇ ਨਕਸ਼ਿਆਂ ਦੀ ਐੱਨਓਸੀ ਦੇ ਅਧਿਕਾਰ ਏਟੀਪੀ ਤੱਕ ਸੀਮਤ ਰੱਖਣ ‘ਤੇ ਨਕਸ਼ਿਆਂ ਦੀ ਫ਼ੀਸ ਨਗਰ ਨਿਗਮ ਵਿੱਚ ਜਮ੍ਹਾਂ ਕਰਾਉਣ ਦੀ ਸਹੂਲਤ ਲੋਕਾਂ ਨੂੰ ਮੁਹੱਈਆ ਹੋਣੀ ਚਾਹੀਦੀ ਹੈ। ਇਸ ਸੰਬੰਧੀ ਐਡਹਾਕ ਕਮੇਟੀ ਦੀ ਮੀਟਿੰਗ ਨਗਰ ਨਿਗਮ ਸਥਿਤ ਮੇਅਰ ਦੇ ਮੀਟਿੰਗ ਹਾਲ ਵਿਚ ਹੋਈ, ਜਿਸ ਵਿਚ ਚੇਅਰਮੈਨ ਨਿਰਮਲ ਸਿੰਘ ਨਿੰਮਾ, ਤੋਂ ਇਲਾਵਾ ਇਲਾਕਾ ਮੈਂਬਰ ਸੁਸ਼ੀਲ ਕਾਲੀਆ, ਬਲਬੀਰ ਸਿੰਘ ਬਾਜਵਾ, ਪਰਮਜੀਤ ਸਿੰਘ ਰੇਰੂ, ਤੇ ਬਾਕੀ ਮੈਂਬਰ ਸ਼ਾਮਲ ਹੋਏ, ਉਕਤ ਮੁੱਦਿਆਂ ਤੇ ਵਿਚਾਰ ਕਰਨ ਲਈ ਆਉਂਦੇ ਸੋਮਵਾਰ 3 ਮਈ ਨੂੰ ਦੁਪਹਿਰ ਬਾਅਦ ਮੀਟਿੰਗ ਬੁਲਾਈ ਗਈ।
ਇਸ ਦੌਰਾਨ ਚੇਅਰਮੈਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਉਕਤ ਮੁੱਦਿਆਂ ਤੋਂ ਇਲਾਵਾ ਜਿਹੜੇ ਦੋ ਲੋਕਾਂ ਦੀਆਂ ਬੁੱਧਵਾਰ ਨੂੰ ਸ਼ਿਕਾਇਤਾਂ ਆਈਆਂ ਸਨ। ਉਨ੍ਹਾਂ ਤੇ ਵੀ ਵਿਚਾਰ ਕੀਤਾ ਗਿਆ ਅਤੇ ਇਹ ਮਾਮਲਾ ਸੋਮਵਾਰ ਦੀ ਮੀਟਿੰਗ ਵਿਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਠਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਲੋਕ ਆਨਲਾਈਨ ਨਕਸ਼ੇ ਤਾਂ ਜਮ੍ਹਾ ਕਰਾ ਦਿੰਦੇ ਹਨ। ਪਰ ਉਨ੍ਹਾਂ ਦੀ ਫੀਸ ਆਨਲਾਈਨ ਜਮ੍ਹਾਂ ਨਹੀਂ ਹੁੰਦੀ, ਕਿਉਂਕਿ ਸਾਰਿਆਂ ਨੂੰ ਆਨਲਾਈਨ ਸਿਸਟਮ ਬਾਰੇ ਸਮਝ ਨਹੀਂ ਅਤੇ ਨਕਸ਼ਾ ਤਾਂ ਜਮ੍ਹਾ ਹੋ ਜਾਂਦਾ ਹੈ। ਪਰ ਹਰ ਕਿਸੇ ਪਾਸ ਏਟੀਐਮ ਕਾਰਡ ਜਾਂ ਪੇਟੀਐਮ ਦੀ ਸਹੂਲਤ ਮੁਹੱਈਆ ਨਹੀਂ ਹੈ। ਇਸ ਲਈ ਨਕਸ਼ਾ ਫੀਸ ਨਗਰ ਨਿਗਮ ਵਿਖੇ ਜਮ੍ਹਾਂ ਕਰਵਾਉਣ ਦੀ ਲੋਕਾਂ ਨੂੰ ਸਹੂਲਤ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਲੋਕ ਨਕਸ਼ੇ ਜਮ੍ਹਾ ਕਰਵਾਉਂਦੇ ਹਨ। ਤਾਂ ਉਨ੍ਹਾਂ ਨੂੰ ਐੈੱਨਓਸੀ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਤੇ ਕਦੇ ਇੰਸਪੈਕਟਰ ਕੋਲ ਕਦੇ ਏਟੀਪੀ ਕਦੇ ਏ ਐੱਮ ਟੀ ਪੀ ਅਤੇ ਕਦੇ ਐੱਸਟੀਪੀ ਕੋਲ ਚੱਕਰ ਲਗਾਉਣੇ ਪੈਂਦੇ ਹਨ। ਇਸ ਲਈ ਕਮੇਟੀ ਨੇ ਮੰਗ ਕੀਤੀ ਹੈ। ਕਿ ਐਨਓਸੀ ਜਾਰੀ ਕਰਨ ਦਾ ਅਧਿਕਾਰ ਏਟੀਪੀ ਪੱਧਰ ਦੇ ਅਧਿਕਾਰੀ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਤਾਂ ਜੋ ਲੋਕਾਂ ਨੂੰ ਐਨਓਸੀ ਲਈ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਨਾ ਲਾਉਣੇ ਪੈਣ ਉਨ੍ਹਾਂ ਕਿਹਾ ਕਿ ਆਉਂਦੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਵਿਚ ਉਕਤ ਮੁੱਦਿਆਂ ਤੇ ਚਰਚਾ ਹੋਵੇਗੀ।



