ActionJalandharPunjab

ਨਗਰ ਨਿਗਮ ਦਾ ਬਿਲਡਿੰਗ ਵਿਭਾਗ ਨਾਜਾਇਜ਼ ਕਾਲੋਨੀਆਂ ਦੇ ਖਿਲਾਫ ਕਰੇਂਗਾ ਵੱਡੀ ਕਾਰਵਾਈ

*ਸੈਂਟਰ ਹਲਕਾ ‘ਤੇ ਕੈਂਟ ਹਲਕਾ   ਨਿਸ਼ਾਨੇ ‘ਤੇ ਅੱਜ ਹੋ ਸਕਦੀ ਕਾਰਵਾਈ*
ਜਲੰਧਰ (ਅਮਰਜੀਤ ਸਿੰਘ ਲਵਲਾ)
ਨਗਰ ਨਿਗਮ ਦਾ ਬਿਲਡਿੰਗ ਵਿਭਾਗ ਸ਼ਹਿਰ ‘ਚ ਨਾਜਾਇਜ਼ ਕਲੋਨੀਆਂ ‘ਤੇ ਨਾਜਾਇਜ਼ ਇਮਾਰਤਾਂ ‘ਤੇ ਵੱਡੇ ਐਕਸ਼ਨ ਦੀ ਤਿਆਰੀ ‘ਚ ਇਸ ਦੀ ਰੂਪ ਰੇਖਾ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ, ‘ਤੇ ਐੱਮਟੀਪੀ ਮੇਹਰਬਾਨ ਸਿੰਘ ਦੀ ਮੀਟਿੰਗ ‘ਚ ਬਣ ਗਈ ਹੈ। ਨਿਗਮ ਦੀ ਕਾਰਵਾਈ ਬੁੱਧਵਾਰ ਤੋਂ ਸ਼ੁਰੂ ਹੋ ਸਕਦੀ ਹੈ ਮੀਟਿੰਗ ‘ਚ ਫੈਸਲਾ ਕੀਤਾ ਗਿਆ ਹੈ ਕਿ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰੱਖੀ ਜਾਵੇਗੀ। ਨਿਗਮ ਦੇ ਏਜੰਡੇ ‘ਚ ਕੈਂਟ ਵਿਧਾਨ ਸਭਾ ਹਲਕੇ ਅਤੇ ਸੈਂਟਰ ਵਿਧਾਨ ਸਭਾ ਹਲਕੇ ਤਹਿਤ ਹੁਸ਼ਿਆਰਪੁਰ ਰੋਡ, ਦੀਆਂ ਕਲੋਨੀਆਂ ਸ਼ਾਮਲ ਹਨ। ਇਨ੍ਹਾਂ ਦੋਨਾਂ ਇਲਾਕਿਆਂ ‘ਚ ਵੱਡੇ ਪੱਧਰ ‘ਤੇ ਨਾਜਾਇਜ਼ ਕਲੋਨੀਆਂ ਉਸਾਰੀਆਂ ਜਾਂ ਰਹੀਆਂ ਹਨ। ਕੈਂਟ ਵਿਧਾਨ ਸਭਾ ਹਲਕੇ ‘ਚ ਆਉਂਦੇ ਮਾਡਲ ਟਾਊਨ, ਗੜ੍ਹਾ, ਅਰਬਨ ਸਟੇਟ, 66 ਫੁੱਟੀ ਰੋਡ ‘ਤੇ ਵੱਡੀ ਗਿਣਤੀ ‘ਚ ਕਮਰਸ਼ੀਅਲ ਇਮਾਰਤਾਂ ਵੀ ਬਣੀਆਂ ਹਨ। ਨਗਰ ਨਿਗਮ ਦੀ ਇਹ ਕਾਰਵਾਈ ਦੀ ਤਿਆਰੀ ਹਾਈਕੋਰਟ ‘ਚ ਚੱਲ ਰਹੇ ਕੇਸਾਂ ਨੂੰ ਲੈ ਕੇ ਵੀ ਮੰਨੀ ਜਾ ਰਹੀ ਹੈ, ਨਿਗਮ ਖ਼ਿਲਾਫ਼ ਕਈ ਕੇਸ ਹਾਈ ਕੋਰਟ ‘ਚ ਚੱਲ ਰਹੇ ਹਨ ਅਤੇ ਹਾਲ ਹੀ ‘ਚ ਕਾਂਗਰਸੀ ਆਗੂ ਮੇਜਰ ਸਿੰਘ ਨੇ ਵੀ ਪਹਿਲਾਂ ਹੀ ਚੱਲ ਰਹੀ ਇਕ ਜਨਹਿੱਤ ਪਟੀਸ਼ਨ ‘ਚ ਆਪਣੇ ਆਪ ਨੂੰ ਸ਼ਾਮਲ ਕਰਵਾ ਕੇ ਨਿਗਮ ਲਈ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਨਗਰ ਨਿਗਮ ਨੂੰ ਜਵਾਬ ਦੇਣਾ ਹੋਵੇਗਾ ਕਿ ਜਨਹਿੱਤ ਪਟੀਸ਼ਨ ‘ਚ ਜਿਨ੍ਹਾਂ ਕਲੋਨੀਆਂ-ਇਮਾਰਤਾਂ ਦਾ ਜ਼ਿਕਰ ਹੈ ਉਨ੍ਹਾਂ ਤੇ ਕੀ ਕਾਰਵਾਈ ਕੀਤੀ ਗਈ। ਮੇਜਰ ਸਿੰਘ ਨੇ ਆਪਣੀ ਪਟੀਸ਼ਨ ‘ਚ ਸਾਰੇ ਬਿਲਡਿੰਗ ਮਾਲਕਾਂ ਕਲੋਨੀ ਮਾਲਕਾਂ ਅਤੇ ਅਧਿਕਾਰੀਆਂ ਨੂੰ ਪਾਰਟੀ ਬਣਾਇਆ ਹੈ। ਇਸ ਮਾਮਲੇ ‘ਚ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ। ਮੇਜਰ ਸਿੰਘ ਦੀ ਪਟੀਸ਼ਨ ‘ਤੇ 84 ਲੋਕਾਂ ਨੂੰ ਹਾਈਕੋਰਟ ਤੋਂ ਨੋਟਿਸ ਜਾਰੀ ਹੋਇਆ ਹੈ ਇਨ੍ਹਾਂ ‘ਚ ਡਿਪਟੀ ਕਮਿਸ਼ਨਰ, ਨਿਗਮ ਕਮਿਸ਼ਨਰ ਲੋਕਲ ਬਾਡੀ ਸਰਕਾਰ ਦੇ ਕਈ ਸੀਨੀਅਰ ਅਫ਼ਸਰ, ਨਿਗਮ ਅਫ਼ਸਰਾਂ ‘ਤੇ ਪ੍ਰਾਪਰਟੀ ਮਾਲਕ ਸ਼ਾਮਲ ਹਨ। ਨਿਗਮ ਇਹ ਵੀ ਜੁਆਬਦੇਹ ਹੈ ਕਿ ਜੇਕਰ ਇਹ ਇਮਾਰਤਾਂ ਨਾਜਾਇਜ਼ ਹਨ ਤਾਂ ਫਿਰ ਇਨ੍ਹਾਂ ‘ਤੇ ਕਾਰੋਬਾਰ ਕਿਵੇਂ ਹੋ ਰਿਹਾ ਹੈ। ਇਨ੍ਹਾਂ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਨਿਗਮ ਅਫਸਰ ਹੁਣ ਆਪਣੇ ਬਚਾਓ ਲਈ ਸੁਣਵਾਈ ਤੋਂ ਪਹਿਲਾਂ ਇਨ੍ਹਾਂ ਨਾਜਾਇਜ਼ ਇਮਾਰਤਾਂ ਅਤੇ ਕਾਲੋਨੀਆਂ ‘ਤੇ ਵੱਡੀ ਕਾਰਵਾਈ ਕਰ ਸਕਦਾ ਹੈ। ਐੱਮਟੀਪੀ ਮੇਹਰਬਾਨ ਸਿੰਘ ਨੇ ਕਿਹਾ ਕਿ ਕਾਰਵਾਈ ਪਹਿਲਾਂ ਵੀ ਹੁੰਦੀ ਰਹੀ ਅਤੇ ਅੱਗੇ ਵੀ ਜਾਰੀ ਰਹੇਗੀ।
*ਕਲੋਨੀਆਂ ‘ਤੇ ਐਫਆਈਆਰ ਦਰਜ ਕਰਨ ਦੀ ਸਿਫ਼ਾਰਸ਼*
ਲਾਲ ਮੰਦਰ, ਅਮਨ ਨਗਰ ਨੇੜੇ, ਲੰਮਾ ਪਿੰਡ ਕੋਟਲਾ ਰੋਡ, ਹਰਗੋਬਿੰਦ ਨਗਰ ਨਜ਼ਦੀਕ, ਜਮਸ਼ੇਰ ਰੋਡ ਮੋਹਨ ਵਿਹਾਰ ਨੇੜੇ, ਨਿਊ ਮਾਡਲ ਹਾਊਸ, ਓਲਡ ਫਗਵਾੜਾ ਰੋਡ, ‘ਤੇ ਨਵੀਂ ਕਲੋਨੀ ਸਲੇਮਪੁਰ ਮੁਸਲਮਾਨਾ, ਪਟੇਲ ਨਗਰ, ਮਕਸੂਦਾਂ, ਦੇ ਨੇੜੇ ਜੀਵ ਸ਼ੈਲਟਰ, ਦੇ ਨੇੜੇ, ਅਮਨ ਨਗਰ ਦੇ ਨੇੜੇ, ਗੁੱਗਾ ਜਾਹਰ ਪੀਰ ਦੇ ਨੇੜੇ, ਪਟੇਲ ਨਗਰ ਨੇੜੇ, ਸ਼ਿਵਾਜੀ ਨਗਰ, ‘ਚ ਵੈਸ਼ਨੂੰ ਧਾਮ ਮੰਦਰ ਨੇੜੇ, ਦੀਪਨਗਰ ਦੀ ਬੈਕਸਾਈਡ, ਕਾਲਾ ਸੰਘਿਆ ਰੋਡ, ‘ਤੇ 66ਕੇਵੀ ਸਬ ਸਟੇਸ਼ਨ ਨੇੜੇ, ਰਾਮਨਗਰ ਵੜਿੰਗ ਦੇ ਨੇੜੇ, ਸੁਭਾਨਾ ਦੇ ਕੋਲ, ਗੁਲਮੋਹਰ ਸਿਟੀ ਦੀ ਬੈਕਸਾਈਡ, ਵੜਿੰਗ ਨੇੜੇ, ਪਿੰਡ ਸ਼ੇਖੇ ਦੇ ਨੇੜੇ, ਰਤਨਗੜ੍ਹ ਮੰਡ ਪੈਲੇਸ ਦੇ ਨੇੜੇ, ਨੰਦਨਪੁਰ ਪਿੰਡ, ਖੁਰਲਾ ਕਿੰਗਰਾ ਨੈਸ਼ਨਲ ਹਾਈਵੇ ‘ਤੇ ਸੰਤ ਬਰਾਸ ਦੇ ਸਾਹਮਣੇ ਰਾਜਨਗਰ, ਕਬੀਰ ਐਵੇਨਿਊ ਨੇੜੇ ਕਾਲੀਆ ਕਾਲੋਨੀ ਫੇਜ਼ ਦੋ ਨੇੜੇ, ਟਰਾਂਸਪੋਰਟ ਨਗਰ ਤੋਂ ਬੁਲੰਦਪੁਰ ਰੋਡ।
*35 ਕਾਲੋਨੀਆਂ ਦੇ ਖਿਲਾਫ਼ ਐੱਫਆਈਆਰ ਲਈ ਲਿਖਿਆ ਪੱਤਰ*
ਨਿਗਮ ਨੇ ਇਸ ਮਹੀਨੇ ਨਾਜਾਇਜ਼ ਕਾਲੋਨੀਆਂ ‘ਤੇ ਕਾਰਵਾਈ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਕਲੋਨੀਆਂ ਡਿਵੈੱਲਪ ਕਰਨ ਵਾਲੇ ਕਾਲੋਨਾਈਜ਼ਰਾਂ ‘ਤੇ ਕੇਸ ਦਰਜ ਕੀਤਾ ਜਾਣਾ ਹੈ। ਨਿਗਮ ਨੇ ਹਾਲ ਹੀ ‘ਚ ਵਿਕਸਿਤ ਹੋਈਆਂ 35 ਕਾਲੋਨੀਆਂ ਦੀ ਇਕ ਸੂਚੀ ਬਣਾਈ ਹੈ। ਨਿਗਮ ਕਮਿਸ਼ਨਰ ਨੇ ਕਾਲੋਨੀਆਂ ‘ਤੇ ਕਾਰਵਾਈ ਲਈ ਪੱਤਰ ਲਿਖਿਆ ਹੈ ਪੁਲਿਸ ਦੀ ਕਾਰਵਾਈ ਥੋੜ੍ਹੀ ਹੌਲੀ ਹੁੰਦੀ ਹੈ ਕਿਉਂਕਿ ਪੁਲਿਸ ਨੂੰ ਪਹਿਲਾਂ ਇਹ ਪਛਾਣ ਕਰਨੀ ਹੁੰਦੀ ਹੈ ਕਿ ਜ਼ਮੀਨ ਕਿਸ ਵਿਅਕਤੀ ਦੀ ਹੈ ਅਤੇ ਕਿਸ ਨੇ ਕਲੋਨੀ ਵਿਕਸਤ ਕੀਤੀ ਹੈ। ਜ਼ਿਆਦਾਤਰ ਮਾਮਲਿਆਂ ‘ਚ ਡਿਵੈਲਪਰ ਕੰਮ ਕਰਕੇ ਨਿਕਲ ਜਾਂਦੇ ਹਨ ‘ਤੇ ਫਸ ਜ਼ਮੀਨ ਵੇਚ ਚੁੱਕਿਆ ਕਿਸਾਨ ਜਾਂਦਾ ਹੈ।
*ਨਿਗਮ ਨਹੀਂ ਕਰ ਰਿਹਾ ਵਿਕਾਸ ਸ਼ਹਿਰ ‘ਚ ਸੈਂਕੜੇ ਨਾਜਾਇਜ਼ ਕਾਲੋਨੀਆਂ*
ਸ਼ਹਿਰ ‘ਚ ਨਾਜਾਇਜ਼ ਕਾਲੋਨੀਆਂ ਦਾ ਕਾਰੋਬਾਰ ਸਿਖਰਾਂ ‘ਤੇ ਬਣਿਆ ਹੋਇਆ ਹੈ। ਪ੍ਰਾਪਰਟੀ ਦਾ ਕਾਰੋਬਾਰ ਮੰਦੇ ਦੇ ਬਾਵਜੂਦ ਨਾਜਾਇਜ਼ ਕਾਲੋਨੀਆਂ ਖ਼ੂਬ ਵਿਕਸਿਤ ਹੋਈਆਂ ਹਨ। ਇਸ ਸਮੇਂ ਕੈਂਟ ਹਲਕੇ ਨੂੰ ਨਾਜਾਇਜ਼ ਕਲੋਨੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ ਹਾਈ ਕੋਰਟ ਦੇ ਇਕ ਹੁਕਮ ‘ਤੇ ਨਾਜਾਇਜ਼ ਕਾਲੋਨੀਆਂ ‘ਚ ਵੇਚੇ ਗਏ ਪਲਾਟਾਂ ਦੀ ਰਜਿਸਟਰੀ ਬਿਨਾਂ ਐੱਨਓਸੀ ਦੇ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਪਲਾਟ ਹੋਲਡਰ ਦੀ ਪਰੇਸ਼ਾਨੀ ਵੀ ਵਧ ਗਈ ਹੈ ਉਥੇ ਹੀ ਨਿਗਮ ਵੀ ਨਾਜਾਇਜ਼ ਕਾਲੋਨੀਆਂ ‘ਚ ਵਿਕਾਸ ਨਹੀਂ ਕਰਵਾ ਰਿਹਾ। ਨਾਜਾਇਜ਼ ਕਾਲੋਨੀਆਂ ‘ਚ ਵਿਧਾਇਕਾਂ ਨੂੰ ਸਰਕਾਰ ਤੋਂ ਮਿਲਣ ਵਾਲੇ ਫੰਡ ਨਾਲ ਵੀ ਕੰਮ ਕਰਵਾਇਆ ਜਾ ਰਿਹਾ ਹੈ। ਨਗਰ ਨਿਗਮ ਦਾ ਪੈਸਾ ਸੜਕ ਨਿਰਮਾਣ ‘ਤੇ ਖਰਚ ਕਰਨ ‘ਤੇ ਵੀ ਰੋਕ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!