Punjab

ਨਵਜੋਤ ਸਿੰਘ ਸਿੱਧੂ ਵਿਰੁੱਧ ਵਿਜੀਲੈਂਸ ਨੇ ਕੀਤੀ ਜਾਂਚ ਸ਼ੁਰੂ

ਵਿਜੀਲੈਂਸ ਨੇ 20 ਸਫ਼ਿਆਂ ਦਾ ਨੋਟ ਉੱਚ ਅਧਿਕਾਰੀਆਂ ਨੂੰ ਭੇਜਿਆ

ਨਵਜੋਤ ਸਿੱਧੂ ਦਾ ਟਵੀਟ
ਮੋਸਟ ਵੈਲਕਮ, ਡੂ ਯੂਅਰ ਬੈਸਟ’
ਚੰਡੀਗੜ੍ਹ, ਜਲੰਧਰ,(ਸਟੇਟ ਬਿਊਰੋ ਗਲੋਬਲ ਆਜਤੱਕ)
ਬੇਅਦਬੀ ‘ਤੇ ਨਸ਼ੇ ਦੇ ਮਾਮਲੇ ਨੂੰ ਲੈ ਕੇ ਕਰੀਬ ਦੋ ਮਹੀਨਿਆਂ ਤੋਂ ਟਵਿੱਟਰ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾਵਰ ਹੋਏ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ‘ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ, ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸਿੱਧੂ ਜੋੜੀ ਵਿਜੀਲੈਂਸ ਦੀ ਰਾਡਾਰ ਤੇ ਆ ਗਈ ਹੈ, ‘ਤੇ ਚੌਕਸੀ ਵਿਭਾਗ ਛੇਤੀ ਹੀ ਸਿੱਧੂ ਵਿਰੁੱਧ ਸ਼ਿਕੰਜਾ ਕੱਸ ਸਕਦਾ ਹੈ। ਵਿਜੀਲੈਂਸ ਨੇ 20 ਸਫ਼ਿਆਂ ਦਾ ਨੋਟ ਉੱਚ ਅਧਿਕਾਰੀਆਂ ਨੂੰ ਭੇਜਿਆ ਹੈ। ਜਿਸ ਵਿਚ ਕਈ ਦੋਸ਼ ਲਾਏ ਗਏ ਹਨ।
ਉਧਰ ਨਵਜੋਤ ਸਿੱਧੂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਵੀਟ ਕਰਕੇ ਚੁਣੌਤੀ ਦਿੰਦਿਆਂ ਲਿਖਿਆ ਮੋਸਟ ਵੈਲਕਮ, ਡੂ ਯੂਅਰ ਬੈਸਟ’। ਵਿਜੀਲੈਂਸ ਨੇ ਆਪਣੇ ਨੋਟ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਥਾਨਕ ਸਰਕਾਰਾਂ ਮੰਤਰੀ ਦੇ ਕਾਰਜਕਾਲ ਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵਲੋਂ ਕੀਤੀਆਂ ਗਈਆਂ ਕਥਿਤ ਬੇਨਿਯਮੀਆਂ ਦਾ ਜ਼ਿਕਰ ਕੀਤਾ ਹੈ। ਵਿਜੀਲੈਂਸ ਨੇ ਜ਼ੀਰਕਪੁਰ ਡੇਰਾਬਸੀ ਤਿੰਨ ਘਿਰਾਓ ‘ਚ ਹੋਈ ਲੈਂਡ ਡੀਲ ਅਤੇ ਅੰਮ੍ਰਿਤਸਰ ਵਿਖੇ ਨਗਰ ਸੁਧਾਰ ਟਰੱਸਟ ਵੱਲੋਂ ਵਿਕਰੀ ਲਈ ਬਣਾਏ ਗਏ। ਬੂਥ ਗਏ ਬੂਥ ਘੱਟ ਭਾਅ ਤੇ ਕਿਰਾਏ ‘ਤੇ ਆਪਣੇ ਚਹੇਤਿਆਂ ਨੂੰ ਦੇਣ ਦੇ ਦੋਸ਼ ਲਾਏ ਹਨ। ਨਾਲ ਹੀ ਇਹ ਵੀ ਕਿਹਾ ਹੈ, ਕਿ ਕਥਿਤ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ 6 ਕਰੀਬੀ ਲੋਕਾਂ ਇਨ੍ਹਾਂ ਬੇਨਾਮੀਆਂ ਵਿਚ ਸ਼ਾਮਲ ਹਨ। ਇਸ ਵਿਚ ਇਨ੍ਹਾਂ 6 ਲੋਕਾਂ ਦੇ ਸਿੱਧੂ ਨਾਲ ਸਬੰਧ ਬਾਰੇ ਦੱਸਿਆ ਗਿਆ ਹੈ।
ਵਿਜੀਲੈਂਸ ਦੇ ਇਸ ਨੋਟ ਵਿੱਚ ਮੋਹਾਲੀ, ਦੇ ਨਯਾਂ ਗਰਾਓਂ ਦੀ ਨਗਰ ਪੰਚਾਇਤ ਵਿਚ ਕਰੋਰਾਂ ਅਤੇ ਨੱਡਾ ਪਿੰਡ ਦੀ ਜ਼ਮੀਨ ਸ਼ਾਮਲ ਕਰਨ ਦੇ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੀ 500 ਏਕੜ ਜ਼ਮੀਨ ਦੀ ਵਰਤੋਂ ਲਈ ਨਗਰ ਪੰਚਾਇਤ ਦੀ ਹੱਦ ਵਧਾਉਣ ਦਾ ਮਾਮਲਾ ਅਦਾਲਤ ਚ ਚੱਲ ਰਿਹਾ ਸੀ। ਨੋਟ ਵਿਚ ਕਿਹਾ ਗਿਆ ਹੈ। ਕਿ ਸਿੱਧੂ ਦੇ ਓਐਸਡੀ ਰਹੇ ਰੁਪਿੰਦਰ ਸਿੰਘ ਉਰਫ ਬਨੀ ਸੰਧੂ ਇਸ ਤੋਂ ਪਹਿਲਾਂ ਕਿ ਇਸ ਦਾ ਕੁਝ ਕਰਵਾ ਪਾਉਂਦੇ ਮੰਤਰੀ ਦਾ ਵਿਭਾਗ ਬਦਲ ਗਿਆ। ਇਸੇ ਤਰ੍ਹਾਂ ਡੇਰਾਬਸੀ ਦੀ ਪ੍ਰਾਪਰਟੀ ਡੀਲਿੰਗ ਦੇ ਮਾਮਲੇ ਵਿਚ ਅੱਠ ਕਰੋੜ ਰੁਪਏ ਤੋਂ ਜ਼ਿਆਦਾ ਦਾ ਚੂਨਾ ਲੱਗਣ ਦੀ ਗੱਲ ਵੀ ਵਿਜੀਲੈਂਸ ਨੇ ਕਹੀ ਹੈ।
ਜ਼ੀਰਕਪੁਰ ਵਿੱਚ ਵੀ ਜਾਂਚ ਪਿੱਛੋਂ ਪਤਾ ਲੱਗਾ ਹੈ। ਕਿ ਨਵਜੋਤ ਕੌਰ ਸਿੱਧੂ ਦਾ ਪੀਏ ਰਜੀਵ ਕੁਮਾਰ ਜੋ ਪਿਛਲੀ ਸਰਕਾਰ ਵੇਲੇ ਡਾ. ਸਿੱਧੂ ਦੇ ਸਿਹਤ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਹੋਣ ਵਾਲੇ ਕਲਰਕ ਸੀ। ਵੱਲੋਂ ਸਾਈਟ ਪਲਾਨ ਤੋਂ ਬਿਨਾਂ ਹੀ ਫਾਈਲ ਨੂੰ ਮਨਜ਼ੂਰ ਕਰਵਾਇਆ ਗਿਆ, ‘ਤੇ ਫੀਸ ਵੀ ਜਮ੍ਹਾਂ ਨਹੀਂ ਕਰਵਾਈ ਗਈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!