Punjab

ਨਵੇਂ ਸਿੰਗਲ ਟਰੈਕ ‘ਮਾਫ’ ਦਾ ਪੋਸਟਰ ਗਾਇਕ ਗੁਰਜੰਟ ਨੇ ਰਿਲੀਜ਼ ਕੀਤਾ

ਨਵੇਂ ਸਿੰਗਲ ਟਰੈਕ ‘ਮਾਫ’ ਦਾ ਪੋਸਟਰ ਗਾਇਕ ਗੁਰਜੰਟ ਨੇ ਰਿਲੀਜ਼ ਕੀਤਾ।
ਜਲੰਧਰ (ਅਮਰਜੀਤ ਸਿੰਘ ਲਵਲਾ)
ਗਾਇਕ ਗੁਰਜੰਟ ਦੇ ਸਿੰਗਲ ਟਰੈਕ ਮਾਫ ਦਾ ਪੋਸਟਰ ਅੱਜ ਪ੍ਰੈਸ ਕਲੱਬ ਵਿਖੇ ਹੈਪੀ ਬਾਬਾ ਛਪਾਰ ‘ਤੇ ਜੋਬਨ ਬੀਟਸ, ਦੇ ਮਾਲਕ ਜਸਕਰਨ ਸਿੰਘ ਵਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਨੇ ਦੱਸਿਆ ਕਿ 28 ਅਪ੍ਰੈਲ ਨੂੰ ਮਾਫ ਟਰੈਕ ਦਰਸ਼ਕਾਂ ਦੀ ਝੋਲੀ ਪਾਇਆ ਜਾਵੇਗਾ।

ਇਸ ਸਿੰਗਲ ਟਰੈਕ ਨੂੰ ਪ੍ਰੋਡਿਊਸਰ ਹੈਪੀ ਬਾਬਾ ਛਪਾਰ, ਤੇ ਕੰਪਨੀ ਜੋਬਨ ਬੀਟਸ, ਵਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਮਾਡਲ ਅੰਕਿਤਾ ਸੈਲੀ ਹਨ। ਇਸ ਦਾ ਮਿਊਜ਼ਿਕ ਜੱਸ ਕੀਜ਼ ਵਲੋਂ ਤਿਆਰ ਕੀਤਾ ਗਿਆ ਹੈ। ਜਿਸ ਨੂੰ ਲਿਖਿਆ ਹੈ, ਲਵਲੀ ਬਾਗਰੀਆਂ ਨੇ ਇਸ ਗੀਤ ਦਾ ਵੀਡੀਓ ਪਲਾਤੂਨੀਕੋ ਟੀਮ ਵਲੋਂ ਸ਼ੂਟ ਕੀਤਾ ਗਿਆ ਹੈ। ਜੋ ਕਿ ਯੂਟਿਊਬ ਦੇ ਨਾਲ ਨਾਲ ਪੰਜਾਬ ਚੈਨਲਾਂ ‘ਤੇ ਚੱਲੇਗਾ।
ਇਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਣ ਦੀ ਉਮੀਦ ਹੈ। ਗੁਰਜੰਟ ਨੇ ਦੱਸਿਆ ਕੇ ਹੈਪੀ ਬਾਬਾ ਦੇ ਆਸ਼ੀਰਵਾਦ ਨਾਲ ‘ਤੇ ਸਾਰੀ ਟੀਮ ਦੀ ਮੇਹਨਤ ਨਾਲ ਮਾਫ ਗੀਤ ਬਹੁਤ ਸੋਹਣਾ ਤਿਆਰ ਹੋਇਆ। ਇਸ ਸਿੰਗਲ ਟਰੈਕ ਮਾਫ ਨੂੰ ਕਾਮਯਾਬ ਬਣਾਉਣ ‘ਚ ਗੁਰਜੀਤ ਮੈਰੀਲੈਂਡ, ਮੇਜਰ ਧੋਗੜੀ, ਜੀਤ ਹੇਰਾਂ, ਜਸਕਰਨ ਹੇਅਰ, ਪਿਦੰਰ ਚੀਮਾਂ, ਜੋਗਾ ਹੇਅਰ, ‘ਤੇ ਸਨਦੀਪ ਹੋਣਾ ਦਾ ਬਹੁਤ ਯੋਗਦਾਨ ਹੈ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!