HealthJalandharPunjab

ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਵਿਦਿਆਰਥੀ ਸਮਾਜ ਸੇਵੀ ਸੰਸਥਾਵਾਂ ਨਾਲ ਪੂਰਨ ਸਹਿਯੋਗ ਕਰਨ—ਓਜਸਵੀ ਅਲੰਕਾਰ

ਗੌਰਮਿੰਟ ਆਈਟੀਆਈ ਮੇਹਰ ਚੰਦ ’ਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ’ਤੇ ਕਰਵਾਇਆ ਗਿਆ

*ਐਸਡੀਐਮ ਹਰਪ੍ਰੀਤ ਸਿੰਘ ਵਲੋਂ ਵੀ ਕੀਤਾ ਗਿਆ ਖੂਨਦਾਨ*
ਜਲੰਧਰ *ਗਲੋਬਲ ਆਜਜਤੱਕ*(ਅਮਰਜੀਤ ਸਿੰਘ ਲਵਲਾ)
ਅੱਜ ਗੌਰਮਿੰਟ ਆਈਟੀਆਈ ਮੇਹਰ ਚੰਦ ਜਲੰਧਰ ਵਿਖੇ ਸਮਾਜ ਸੇਵੀ ਸੰਸਥਾ ਦਿਸ਼ਾਦੀਪ, ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ  ਅਤੇ ਜ਼ਿਲਾ ਰੈਡ ਕਰਾਸ ਸੁਸਾਇਟੀ ਜਲੰਧਰ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਦਿਵਸ ’ਤੇ ਇਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸ਼ਰਧਾਂਜਲੀ ਸਮਾਗਮ ਵਿੱਚ ਆਈਟੀਆਈ ਦੇ ਵਿਦਿਆਰਥੀਆਂ ਵੱਲੋਂ ਪਿ੍ਰੰਸੀਪਲ ਤਰਲੋਚਨ ਸਿੰਘ ਟਾਈਗਰ ਦੀ ਅਗਵਾਈ ਹੇਠ 38 ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਖੂਨਦਾਨ ਕੀਤਾ।
ਇਸ ਖੂਨਦਾਨ ਕੈਂਪ ਦਾ ਉਦਘਾਟਨ ਮਾਨਯੋਗ ਓਜਸਵੀ ਅਲੰਕਾਰ ਆਈਏਐੱਸ ਜਲੰਧਰ ਵਲੋਂ ਕੀਤਾ ਗਿਆ। ਸੰਸਥਾ ਦੀ ਐਨਸੀਸੀ ਵਿੰਗ ਦੀ ਟੁੱਕੜੀ ਵੱਲੋਂ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਓਜਸਵੀ ਅਲੰਕਾਰ ਅਤੇ ਹਰਪ੍ਰੀਤ ਸਿੰਘ ਅਟਵਾਲ ਨੂੰ ਸਲਾਮੀ ਦਿੱਤੀ ਗਈ। ਪ੍ਰੋ. ਬਹਾਦਰ ਸਿੰਘ ਸੁਨੇਤ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਹਾਜ਼ਰ ਹੋਏ। ਇਸ ਮੌਕੇ ਐਸਡੀਐਮ ਜਲੰਧਰ-1 ਹਰਪ੍ਰੀਤ ਸਿੰਘ ਅਟਵਾਲ  ਨੇ ਖ਼ੁਦ ਖ਼ੂਨਦਾਨ ਕਰ ਕੇ ਵਿਦਿਆਰਥੀਆਂ ਸਾਹਮਣੇ ਇਕ ਮਿਸਾਲ ਕਾਇਮ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ  ਓਜਸਵੀ ਅਲੰਕਾਰ ਆਈਏਐਸ ਨੇ ਕਿਹਾ ਕਿ ਖੂਨਦਾਨ, ਨੇਤਰਦਾਨ ਅਤੇ ਵਾਤਾਵਰਨ ਬਚਾਉਣ ਲਈ ਰੁੱਖ ਲਗਾ ਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣਾ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੀ ਕਲਪਨਾ ਨੂੰ ਸਾਕਾਰ ਕਰਨ ਵਿੱਚ  ਸਮਾਜ ਸੇਵੀ ਸੰਸਥਾ ਦਿਸ਼ਾਦੀਪ ਅਤੇ ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ  ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਉਪਰਾਲੇ ਕਰਨ ਲਈ ਅਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਲਾਇਨ ਐਸਐਮ ਸਿੰਘ ਸੰਸਥਾਪਕ ਅਤੇ ਚੀਫ ਐਗਜੀਕਿਊਟਿਵ ਅਫਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਜਲਦ ਹੀ ਪੰਜਾਬ ਵਿਧਾਨ ਸਭਾ ਵਿੱਚ ਇਕ ਮਤਾ ਪੇਸ਼ ਕਰਨ ਦੀ ਕੋਸ਼ਿਸ ਕਰ ਰਹੇ ਹਨ ਕਿ ਦੁਰਘਟਨਾਵਾਂ ਵਿੱਚ ਮਰਨ ਵਾਲੇ ਵਿਅਕਤੀਆਂ ਦਾ ਜੇਕਰ ਕਾਰਨੀਆਂ ਕਾਨੂੰਨੀ ਤੌਰ ’ਤੇ ਲੈ ਲਿਆ ਜਾਵੇ ਤਾਂ ਪੰਜਾਬ ਵਿੱਚ ਕਾਰਨੀਆਂ ਅੰਨਾਪਣ ਨੂੰ ਖਤਮ ਕੀਤਾ ਜਾ ਸਕੇਗਾ। ਲਾਇਨ ਨੇ ਇਹ ਵੀ ਕਿਹਾ ਕਿ ਉਹ ਇਸ ਵਰੇ ਲੋਕ ਸਭਾ ਵਿਚ ਵੀ ਇਕ ਅਜਿਹਾ ਹੀ ਪ੍ਰਾਈਵੇਟ ਬਿੱਲ ਪੇਸ਼ ਕਰਨ ਦੀ ਕੋਸਿਸ ਵਿੱਚ ਹਨ ਜਿਸ ਨਾਲ ਅਗਲੇ 6 ਵਰਿਆਂ ਵਿੱਚ ਭਾਰਤ ਵਿੱਚ ਕਾਰਨੀਆਂ ਅੰਨੇਪਣ ਨੂੰ ਮੁਕੰਮਲ ਤੌਰ ’ਤੇ ਖ਼ਤਮ ਕੀਤਾ ਜਾ ਸਕੇਗਾ ਅਤੇ ਦਾਨ ਕੀਤੀਆਂ ਗਈਆਂ ਅੱਖਾਂ ਟ੍ਰਾਂਸਪਲਾਂਟ ਕਰ ਕੇ ਅੰਨੇਪਣ ਦੇ ਸ਼ਿਕਾਰ ਵਿਅਕਤੀਆਂ ਨੂੰ ਜ਼ਿੰਦਗੀ ਵਿਚ ਰੋਸ਼ਨੀ ਮਿਲ ਸਕੇਗੀ।
ਇਸ ਤੋਂ ਇਲਾਵਾ ਓਜਸਵੀ ਅਲੰਕਾਰ ਆਈਏਐਸ, ਹਰਪ੍ਰੀਤ ਸਿੰਘ ਅਟਵਾਲ ਪੀਸੀਐਸ ਐੱਸਡੀਐਮ ਜਲੰਧਰ-1 ਨੇ ਅੱਖਾਂ ਦਾਨ ਕਰਨ ਦਾ ਪ੍ਰਣ ਪੱਤਰ ਭਰਨ ਦੀ ਇੱਛਾ ਪ੍ਰਗਟਾਓਣ ਉਪਰੰਤ ਪਿ੍ਰੰਸੀਪਲ ਤਰਲੋਚਨ ਸਿੰਘ, ਆਈਡੀ ਸਿੰਘ ਮਿਨਹਾਸ ਸੈਕਟਰੀ ਜ਼ਿਲਾ ਰੈੱਡ ਕਰਾਸ, ਪ੍ਰੋ. ਬਹਾਦਰ ਸਿੰਘ ਸੁਨੇਤ, ਲਾਇਨ ਐਸਐਮ ਸਿੰਘ, ਕਿਰਨ ਨਾਗਪਾਲ, ਪ੍ਰਧਾਨ ਨਿਸ਼ਕਾਮ ਸੇਵਾ ਵੈੱਲਫੇਅਰ ਸੁਸਾਇਟੀ, ਬਲਵਿੰਦਰ ਸਿੰਘ ਬਾਜਵਾ ਚੇਅਰਮੈਨ ਦਿਸ਼ਾਦੀਪ, ਸੁਸ਼ਮਾ ਡੋਗਰਾ ਵਾਈਸ ਪ੍ਰੈਜੀਡੈਂਟ ਨਿਸ਼ਕਾਮ ਸੇਵਾ ਸੁਸਾਇਟੀ, ਵਿਕਰਮਜੀਤ ਸਿੰਘ, ਇੰਸਟਰਕਟਰ, ਸਰਬਜੀਤ ਕੌਰ ਚੇਅਰਮੈਨ ਦਿਸ਼ਾਦੀਪ ਇਸਤਰੀ ਵਿੰਗ, ਡਾ. ਕੁਸਮ ਠਾਕਰ ਪ੍ਰਧਾਨ ਆਈਐੱਸਬੀਟੀਆਈ, ਪੰਜਾਬੀਆਂ, ਕੁਮਾਰਜੀਵ ਚੁੰਬਰ ਡਾਇਰੈਕਟਰ ਪੀਆਰ ਅਤੇ ਪ੍ਰੈੱਸ, ਦਿਸ਼ਾਦੀਪ, ਤਰਸੇਮ ਜਲੰਧਰੀ ਉਪ ਚੇਅਰਮੈਨ, ਆਈਟੀਆਈ ਵੂਮੈਨ ਵਿੰਗ ਦੇ ਪਿ੍ਰੰਸੀਪਲ ਰੁਪਿੰਦਰ ਕੌਰ, ਲੈਫਟੀਨੈਂਟ ਕੁਲਦੀਪ ਸ਼ਰਮਾ ਐੱਨਸੀਸੀ ਵਿੰਗ, ਗੁਰਿੰਦਰ ਸਿੰਘ ਬਰਾੜ ਇੰਸਪੈਕਟਰ ਵਿਜੀਲੈਂਸ, ਪ੍ਰਗਟ ਸਿੰਘ ਇੰਸਟਰੰਕਟਰ ਨਾਲ ਮਿਲਕੇ ਫਲਦਾਰ ਪੌਦੇ ਲਗਾਏ ਗਏ।  ਲਾਇਨ ਐਸਐਮ ਸਿੰਘ ਸੁਸ਼ਮਾ ਡੋਗਰਾ, ਤਰਸੇਮ ਜਲੰਧਰੀ ਸੁਰਿੰਦਰ ਕੁਮਾਰ ਅਤੇ ਕਿਰਨ ਨਾਗਪਾਲ ਨੂੰ ਆਈਟੀਆਈ ਵੱਲੋਂ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ  ਵਿਕਰਮਜੀਤ ਸਿੰਘ ਨੇ ਸੰਸਥਾ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਗਿਆ।

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published. Required fields are marked *

Back to top button
error: Content is protected !!