
ਨਸ਼ੇ ਦਾ ਧੰਦਾ ਕਰਨ ਵਾਲੀਆਂ ਮਾਂ-ਧੀ ਗ੍ਰਿਫ਼ਤਾਰ
ਨਸ਼ੇ ਦਾ ਧੰਦਾ ਕਰਨ ਵਾਲੀਆਂ ਇਕ ਔਰਤ ‘ਤੇ ਉਸ ਦੀ ਧੀ ਨੂੰ ਕਾਬੂ ਕੀਤਾ
ਜਲੰਧਰ (ਇੰਦਰਜੀਤ ਲਵਲਾ)
ਥਾਣਾ ਰਾਮਾਮੰਡੀ ਦੇ ਸਭ ਚੌਕੀ ਦਕੋਹਾ ਦੀ ਪੁਲੀਸ ਨੇ ਮੁਖਬਰ ਖਾਸ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਸਾਂਸੀ ਮੁਹੱਲਾ ਏਕਤਾ ਨਗਰ ਵਿਚੋਂ ਨਸ਼ੇ ਦਾ ਧੰਦਾ ਕਰਨ ਵਾਲੀਆਂ ਇਕ ਔਰਤ ‘ਤੇ ਉਸ ਦੀ ਧੀ ਨੂੰ ਕਾਬੂ ਕਰ ਕੇ
ਉਨ੍ਹਾਂ ਦੇ ਕਬਜ਼ੇ ਚੋਂ ਡੋਡੇ ਅਤੇ ਗਾਂਜਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ, ਇੰਸਪੈਕਟਰ ਸੁਲੱਖਣ ਸਿੰਘ ਨੇ ਦੱਸਿਆ ਕਿ ਚੌਕੀ ਦਕੋਹਾ ਦੇ ਇੰਚਾਰਜ ਏਐਸਆਈ ਸੁਰਿੰਦਰਪਾਲ ਸਿੰਘ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਸੀ। ਕਿ ਸਾਂਸੀ ਮੱਲਾ ਏਕਤਾ ਨਗਰ ਫੇਸ ਇੱਕ ਵਿਚ ਰਹਿਣ ਵਾਲੀ ਰੂਪੋ ਤੇ ਉਸਦੀ ਉਸ ਦੀ ਧੀ ਮਾਲਾ ਨਸ਼ੇ ਦਾ ਧੰਦਾ ਕਰਦੀਆਂ ਸਨ। ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਜੋਗਿੰਦਰਪਾਲ ਨੇ ਪੁਲਸ ਪਾਰਟੀ ਸਮੇਤ ਉਕਤ ਮੁਹੱਲੇ ਵਿਚ ਛਾਪੇਮਾਰੀ ਕਰ ਕੇ ਦੋਵਾਂ ਮਾਂ ਧੀ ਨੂੰ ਕਾਬੂ ਕਰ ਲਿਆ। ਪੁਲਸ ਨੇ ਰੂਪਾ ਕੋਲੋਂ ਤਿੱਨ ਕਿਲੋ ਚੂਰਾ ਪੋਸਤ ਡੋਡੇ ਤੇ ਮਾਲਾ ਕੋਲੋਂ ਅੱਧਾ ਕਿੱਲੋ ਗਾਂਜਾ ਬਰਾਮਦ ਕੀਤਾ ਹੈ। ਇੰਸਪੈਕਟਰ ਸੁਲੱਖਣ ਸਿੰਘ ਨੇ ਦੱਸਿਆ ਕਿ ਦੋਵਾਂ ਖਿਲਾਫ ਐੱਨਡੀਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਲਈ ਪੁਲੀਸ ਰਿਮਾਂਡ ਲਿਆ ਜਾ ਰਿਹਾ ਹੈ।



