JalandharPunjab

ਨਸ਼ੇ ਦੀਆਂ 135 ਗੋਲੀਆਂ ਸਣੇ 2 ਕਾਬੂ

ਦੋਹਾਂ ਮੁਲਜ਼ਮਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ
ਜਲੰਧਰ (ਗਲੋਬਲ ਆਜਤੱਕ, ਅਮਰਜੀਤ ਸਿੰਘ ਲਵਲਾ)
ਸਥਾਨਕ ਪੁਲਿਸ ਵੱਲੋਂ ਸੰਸਾਰਪੁਰ ਵਿਖੇ ਗਸ਼ਤ ਦੌਰਾਨ 135 ਨਸ਼ੇ ਦੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਥਾਣਾ ਛਾਉਣੀ ਦੇ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਦੀਪ ਸਿੰਘ ਵਾਸੀ ਨਿੰਮਾ ਵਾਹ ਮਾਲਾ ਜਮਸ਼ੇਰ ਖਾਸ ਤੇ ਹਰਿੰਦਰ ਸਿੰਘ ਵਾਸੀ ਪੱਤੀ ਗਿੱਲਾਂ ਜਮਸ਼ੇਰ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਏਐਸਆਈ ਕਰਨੈਲ ਸਿੰਘ ਸਮੇਤ ਪੁਲਸ ਪਾਰਟੀ ਸੰਸਾਰਪੁਰ ਜੀਟੀ ਰੋਡ ਤੇ ਗਸ਼ਤ ਕਰ ਰਹੇ ਸਨ ਇਕ ਸਕੂਟਰੀ ਨੰਬਰ ਪੀਬੀ-08-ਈਐੱਚ- 9689 ਮਾਰਕਾ ਡੈਸਟਿਨੀ ‘ਤੇ ਸਵਾਰ 2 ਨੌਜਵਾਨ ਜੋ ਪੁਲਿਸ ਪਾਰਟੀ ਨੂੰ ਦੇਖ ਕੇ 2 ਲਿਫਾਫੇ ਸੁੱਟ ਕੇ ਪਿੱਛੇ ਦੌੜਨ ਲੱਗੇ ਜਿਨ੍ਹਾਂ ਨੂੰ ਮੌਕੇ ‘ਤੇ ਏਐੱਸਆਈ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ। ਦੋਵਾਂ ਵਿਅਕਤੀਆਂ ਵੱਲੋਂ ਸੁੱਟੇ ਗਏ ਲਿਫਾਫੇ ਦੀ ਜਾਂਚ ਕਰਨ ਤੇ ਉਨ੍ਹਾਂ ਚੋਂ ਹਲਕੇ ਸੰਤਰੀ ਰੰਗ ਦੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਜਿਨ੍ਹਾਂ ਦੀ ਕੁੱਲ ਗਿਣਤੀ ਇੱਕ ਸੌ ਪੈਂਤੀ ਹੈ ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਖਿਲਾਫ ਥਾਣਾ ਛਾਉਣੀ ਵਿਖੇ ਐੱਨਡੀਪੀਐੱਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।         ◼  ਨਸ਼ੀਲੇ ਪਦਾਰਥਾਂ ਦੇ ਮੁੱਖ ਸਮੱਗਲਰ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ–:                                             ਇਲਾਕੇ ‘ਚ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਸਾਰਪੁਰ ਦੇ ਰਹਿਣ ਵਾਲੇ 2 ਮੁੱਖ ਮੁਲਜ਼ਮ 2 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੇ ਗ੍ਰਿਫਤ ਤੋਂ ਦੂਰ ਹਨ। ਛਾਉਣੀ ਪੁਲੀਸ ਵੱਲੋਂ ਦੋਹਾਂ ਮੁਲਜ਼ਮਾਂ ਦੇ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹੋਏ ਹਨ। ਸੂਤਰਾਂ ਅਨੁਸਾਰ ਛਾਉਣੀ ਪੁਲੀਸ ਵੱਲੋਂ 2 ਮਹੀਨੇ ਪਹਿਲਾਂ ਕੀਤੇ ਗਏ ਛਾਪੇਮਾਰੀ ਦੌਰਾਨ ਹੀ ਦੋਵੇਂ ਤਸਕਰ ਭੱਜਣ ‘ਚ ਸਫਲ ਹੋ ਗਏ ਸਨ।

ਸੂਤਰ ਦੱਸਦੇ ਹਨ ਕਿ ਛਾਉਣੀ ਥਾਣੇ ਵਿਚ ਤਾਇਨਾਤ ਥਾਣਾ ਸਦਰ ਤੋਂ ਬਦਲ ਕੇ ਆਏ ਕੁਝ ਪੁਰਾਣੇ ਪੁਲਿਸ ਮੁਲਾਜ਼ਮਾਂ ਦੀ ਸਾਂਝ ਕਾਰਨ ਹੀ ਭੱਜਣ ‘ਚ ਸਫਲ ਹੋਏ ਹਨ ‘ਤੇ ਛਾਉਣੀ ਪੁਲਿਸ ਛੋਟੀਆਂ ਮੋਟੀਆਂ ਬਰਾਮਦਗੀਆਂ ਦਿਖਾ ਕੇ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸੰਬੰਧੀ ਗੱਲਬਾਤ ਕਰਨ ਤੇ ਥਾਣਾ ਮੁਖੀ ਅਜੈਬ ਸਿੰਘ ਨੇ ਦੱਸਿਆ ਕਿ ਛਾਉਣੀ ਪੁਲੀਸ ਵੱਲੋਂ ਬੜੇ ਜ਼ੋਰ ਨਾਲ ਦੋਵਾਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਕਈ ਥਾਂਵਾਂ ‘ਤੇ ਛਾਪੇਮਾਰੀ ਵੀ ਕੀਤੀ ਗਈ ਹੈ, ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਛਾਉਣੀ ਵਿਖੇ ਮਾਮਲੇ ਦਰਜ ਹਨ। ਉਨ੍ਹਾਂ ਥਾਣਾ ਛਾਉਣੀ ਦੇ ਕਿਸੇ ਮੁਲਜ਼ਮ ਦੀ ਸਾਂਝ ਨੂੰ ਸਿਰੇ ਤੋਂ ਨਕਾਰ ਦਿੱਤਾ।

Related Articles

Leave a Reply

Your email address will not be published. Required fields are marked *

Back to top button
error: Content is protected !!