ਨਗਰ ਨਿਗਮ ਕਮਿਸ਼ਨਰ ਨੇ ਜ਼ਮੀਨ ਦੀਆਂ ਰਜਿਸਟਰੀਆਂ ‘ਤੇ ਰੋਕ ਲਗਾਉਣ ਲਈ ‘ਤੇ ਬਿਜਲੀ ਪਾਣੀ ਦੇ ਕੁਨੈਕਸ਼ਨ ਕੱਟਣ ਲਈ ਕਿਹਾ
ਜਲੰਧਰ (ਅਮਰਜੀਤ ਸਿੰਘ ਲਵਲਾ)
ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਬਾਹਰੀ ਹਿੱਸਿਆਂ ‘ਚ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਦੇ ਮਾਲਕਾਂ ਜਾਂ ਕਲੋਨਾਈਜ਼ਰਾਂ ਖਿਲਾਫ਼ ਪਾਪਰਾ ਐਕਟ ਅਧੀਨ ਕਾਰਵਾਈ ਕਰਨ ਲਈ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ।
ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ ‘ਚ ਕਿਹਾ ਕਿ ਜਿਹਡ਼ੀਆਂ 29 ਕੱਟੀਆਂ ਗਈਆਂ ‘ਤੇ ਉਥੇ ਘਰ ਬਣ ਚੁੱਕੇ ਹਨ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਆ ਰਹੀਆਂ ਹਨ ‘ਤੇ ਕਲੋਨਾਈਜ਼ਰ ਛੁੱਟੀ ਵਾਲੇ ਦਿਨ ਚ ਕੰਮ ਕਰ ਕੇ ਕਲੋਨੀਆਂ ਬਣਾ ਰਹੇ ਹਨ।
ਕਮਿਸ਼ਨਰ ਨੇ ਉਕਤ ਪੱਤਰ ਦੀ ਨਕਲ ਪਾਵਰਕੌਮ ਨੂੰ ਵੀ ਭੇਜੀ ਹੈ ਜਿਸ ‘ਚ ਨਾਜਾਇਜ਼ ਕਾਲੋਨੀਆਂ ਨੂੰ ਬਿਜਲੀ ਦੇ ਕੁਨੈਕਸ਼ਨ ਨਾ ਦੇਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਪੁੱਤਰ ਦੀ ਨਕਲ ਨਗਰ ਨਿਗਮ ਦੀ ਓਐਂਡਐੱਮ ਬ੍ਰਾਂਚ ਨੂੰ ਵੀ ਭੇਜੀ ਗਈ ਹੈ ਜਿਸ ‘ਚ ਉਕਤ ਕਾਲੋਨੀਆਂ ਨੂੰ ਪਾਣੀ ਦੇ ਕੁਨੈਕਸ਼ਨ ਨਾ ਦੇਣ ਦੀ ਹਦਾਇਤ ਦਿੱਤੀ ਗਈ ਹੈ। ਜਿਸ ਤੋਂ ਇਲਾਵਾ ਸਬ ਰਜਿਸਟਰਾਰ ਨੂੰ ਵੀ ਕਿਹਾ ਹੈ ਕਿ ਉਹ ਨਾਜਾਇਜ਼ ਕਲੋਨੀਆਂ ਤੇ ਪਲਾਟਾਂ ਦੀਆਂ ਰਜਿਸਟਰੀਆਂ ਨਾ ਕੀਤੀਆਂ ਜਾਣ।
*ਨਾਜਾਇਜ਼ 29 ਕਾਲੋਨੀਆਂ ਜਿਨ੍ਹਾਂ ਤੇ ਹੋਵੇਗੀ ਕਾਰਵਾਈ*
ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਜਿਨ੍ਹਾਂ ਨਾਜਾਇਜ਼ ਕਾਲੋਨੀਆਂ ਖਿਲਾਫ਼ ਪਾਪਰਾ ਐਕਟ ਅਧੀਨ ਕਾਰਵਾਈ ਕਰਨ ਲਈ ਪੁਲੀਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ, ਉਨ੍ਹਾਂ ‘ਚ ਲਾਲ ਮੰਦਰ ਅਮਨ ਨਗਰ ਨੇੜੇ ਕਲੋਨੀ ਲਈ ਸੁਰਿੰਦਰ ਸਿੰਘ, ਲੰਮਾ ਪੁਲ ਤੇ ਕੋਟਲਾ ਰੋਡ ਤੇ ਸੰਤੋਖ ਸਿੰਘ, ਹਰਗੋਬਿੰਦ ਨਗਰ ‘ਚ ਰਾਜ ਕੁਮਾਰ, ਜਮਸ਼ੇਰ ‘ਤੇ ਨਵੀਂ ਕਲੋਨੀ ਮੋਹਨ ਵਿਹਾਰ ਨੇੜੇ, ਨਿਊ ਮਾਡਲ ਹਾਊਸ ਨੇੜੇ, ਪੁਰਾਣੀ ਫ਼ਗਵਾੜਾ ਰੋਡ, ਸਲੇਮਪੁਰ ਮੁਸਲਮਾਨਾਂ ਨੇੜੇ ਪਟੇਲ ਨਗਰ ਮਕਸੂਦਾਂ ਨੇੜੇ 2 ਕਲੋਨੀਆਂ ਮੰਦਰ ਗੁੱਗਾ ਜ਼ਾਹਰ ਪੀਰ ਨੇਡ਼ੇ ਸ਼ਿਵਾਜੀ ਨਗਰ ਵੈਸ਼ਨੂੰ ਧਾਮ ਮੰਦਰ, ਦੀਪ ਨਗਰ ਦੇ ਪਿਛਲੇ ਪਾਸੇ, ਕਾਲਾ ਸੰਘਿਆ ਰੋਡ ‘ਤੇ ਨਹਿਰ ਨੇੜੇ 66 ਕੇਵੀ ਪਾਵਰ ਸਟੇਸ਼ਨ, ਰਾਮਨਗਰ ਬੜਿੰਗ ਦੇ ਨੇੜੇ, ਸੁਭਾਨਾ ਨੇੜੇ, ਗੁਲਮੋਹਰ ਸਿਟੀ ਦੇ ਪਿਛਲੇ ਪਾਸੇ, ਢਿਲਵਾਂ ਕਾਦੀਆਂ ਨੇੜੇ ਪਿੰਡ ਬੜਿੰਗ ਕੈਂਟ ਨੇੜੇ, ਪਠਾਨਕੋਟ ਚੌਕ ਤੋਂ ਅੰਮ੍ਰਿਤਸਰ ਰੋਡ ਸੰਤ ਫੈਕਟਰੀ ਦੇ ਸਾਹਮਣੇ, ਰਾਜਨਗਰ, ਕਬੀਰ ਐਵੇਨਿਊ ਨੇੜੇ, ਕਾਲੀਆ ਕਾਲੋਨੀ ਫੇਸ 2 ਪਾਰਕ ਵੁੱਡ ਸ਼ਾਪ ਨੇੜੇ ‘ਤੇ ਟਰਾਂਸਪੋਰਟ ਨਗਰ ਤੋਂ ਬੁਲੰਦ ਪ੍ਰੋੜ੍ਹ ਆਦਿ ਸ਼ਾਮਲ ਹਨ।



