
ਨਾਜਾਇਜ਼ ਕੁਨੈਕਸ਼ਨਾਂ ਦਾ ਕੀਤਾ ਵਿਰੋਧ–ਸੂਰੀਆ ਐਨਕਲੇਵ ਵੈੱਲਫੇਅਰ ਸੋਸਾਇਟੀ
ਪਾਣੀ ਦਾ ਕੁਨੈਕਸ਼ਨ ਜੋੜਨ ਦਾ ਯਤਨ ਕਰ ਰਹੇ ਨਗਰ ਨਿਗਮ ਮੁਲਾਜ਼ਮਾਂ ‘ਤੇ ਕਮਲ ਵਿਹਾਰ ਦੇ ਲੋਕਾਂ
ਜਲੰਧਰ (ਇੰਦਰਜੀਤ ਸਿੰਘ ਲਵਲਾ)
ਕਮਲ ਵਿਹਾਰ ਕਲੋਨੀ ਦੇ ਪਾਣੀ ਦੀ ਸਪਲਾਈ ਦਾ ਨਾਜਾਇਜ਼ ਕੁਨੈਕਸ਼ਨ ਦਾ ਉਸ ਸਮੇਂ ਵਿਰੋਧ ਕੀਤਾ ਗਿਆ। ਜਦੋਂ ਉਸ ਨੂੰ ਸੂਰਿਆ ਇਨਕਲੇਵ ਨਾਲ ਜੋੜਨ ਦਾ ਯਤਨ ਕੀਤਾ ਗਿਆ।
ਸੂਰਿਆ ਇਨਕਲੇਵ 4 ਮਰਲੇ ਬਲਾਕਾਂ ਵਿੱਚ ਲੋਕਾਂ ਨੇ ਬਿਨਾਂ ਮਨਜ਼ੂਰੀ ਦੇ ਪਾਣੀ ਦਾ ਕੁਨੈਕਸ਼ਨ ਜੋੜਨ ਦਾ ਯਤਨ ਕਰ ਰਹੇ ਸਨ। ਲੋਕਾਂ ਨੂੰ ਰੋਕ ਦਿੱਤਾ, ‘ਤੇ ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਦੇ ਬੁਲਾਰੇ ਰਾਜੀਵ ਧਮੀਜਾ ਮੌਕੇ ਤੇ ਪੁੱਜੇ। ਪਾਣੀ ਦਾ ਕੁਨੈਕਸ਼ਨ ਜੋੜਨ ਦਾ ਯਤਨ ਕਰ ਰਹੇ ਨਗਰ ਨਿਗਮ ਮੁਲਾਜ਼ਮਾਂ ‘ਤੇ ਕਮਲ ਵਿਹਾਰ ਦੇ ਲੋਕਾਂ ਨੂੰ ਰੋਕਿਆ, ਉਨ੍ਹਾਂ ਕਿਹਾ ਕਿ ਪਾਣੀ ਦੇ ਕੁਨੈਕਸ਼ਨ ਜੋੜਨ ਦੀ ਮਨਜ਼ੂਰੀ ਦਿਖਾਈ ਜਾਏ ‘ਤੇ ਬਿਨਾਂ ਮਨਜ਼ੂਰੀ ਦੇ ਕੁਨੈਕਸ਼ਨ ਨਹੀਂ ਕਰਨ ਦਿੱਤੇ ਜਾਏਗਾ।
ਇਹ ਵਰਨਣਯੋਗ ਹੈ, ਕਿ ਇੰਪਰੂਵਮੈਂਟ ਟਰੱਸਟ ਦੀ ਸੂਰਿਆ ਇਨਕਲੇਵ ਕਾਲੋਨੀ ਹੈ, ‘ਤੇ ਉਸ ਦੇ ਟਿਊਬਵੈੱਲ ਤੋਂ ਨਗਰ ਨਿਗਮ ਦੀ ਹੱਦ ‘ਚ ਆਉਂਦੀ ਕਮਲ ਵਿਹਾਰ ਕਾਲੋਨੀ ਦੀ ਗਲੀ ਨੰਬਰ 14 ਨੂੰ ਪਾਣੀ ਦਿੱਤਾ ਜਾਣਾ ਸੀ।ਧਮੀਜਾ ਨੇ ਕਿਹਾ ਕਿ ਬਿਨਾਂ ਮਨਜ਼ੂਰੀ ਦੇ ਕੁਨੈਕਸ਼ਨ ਨਹੀਂ ਕਰਨ ਦਿੱਤਾ ਜਾਏਗਾ ਇਸ ਮੌਕੇ ਤੇ ਸੂਰਿਆ ਇਨਕਲੇਵ ਦੇ ਰਮੇਸ਼ ਵੋਹਰਾ, ਸਨੀ ਸ਼ਰਮਾ, ਜਗਦੀਸ਼ ਰਾਮ, ਜੈ ਦੀਪਕ, ਅਨਿਲ ਗੁਪਤਾ, ਸੰਜੀਵ ਲੂਥਰਾ, ਤੇ ਹੋਰ ਮੌਜੂਦ ਸਨ।



