JalandharPunjab

ਨਾਜਾਇਜ਼ ਸ਼ਰਾਬ ਖਿਲਾਫ਼ ਵੱਡੀ ਕਾਰਵਾਈ-ਮੰਡ ਖੇਤਰ ‘ਚ 57 ਜ਼ਮੀਨਦੋਜ਼ ਖੱਡਾਂ ‘ਚੋਂ 57000 ਕਿਲੋਗ੍ਰਾਮ ਲਾਹਣ ਬਰਾਮਦ

ਟਿਊਬ ‘ਚੋਂ ਮਿਲੀ 50 ਬੋਤਲਾਂ ਨਾਜਾਇਜ਼ ਸ਼ਰਾਬ ਵੀ ਕੀਤੀ ਨਸ਼ਟ
ਜਲੰਧਰ (ਅਮਰਜੀਤ ਸਿੰਘ ਲਵਲਾ)
ਜਲੰਧਰ ਰੇਂਜ 1 ਅਤੇ 2 ਦੀਆਂ ਆਬਕਾਰੀ ਟੀਮਾਂ ਨੇ ਅੱਜ ਨਾਜਾਇਜ਼ ਸ਼ਰਾਬ ਮਾਫੀਆ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਬਿਲਗਾ, ਨੂਰਮਹਿਲ ਅਤੇ ਫਿਲੌਰ ਦੇ ਮੰਡ ਇਲਾਕੇ ਵਿੱਚ 57 ਜ਼ਮੀਨਦੋਜ਼ ਖੱਡਾਂ ਵਿੱਚੋਂ 57000 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਲੰਧਰ ਪੂਰਬੀ ਅਤੇ ਪੱਛਮ ਦੇ ਆਬਕਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ ਆਬਕਾਰੀ ਪੁਲਿਸ ਸਟਾਫ਼ ਦੇ ਨਾਲ ਬਿਲਗਾ, ਨੂਰਮਹਿਲ ਅਤੇ ਫਿਲੌਰ ਦੇ ਮੰਡ ਖੇਤਰ ਵਿੱਚ ਪਿੰਡ ਭੋਡੇ, ਬੁਰਜ, ਬੂਟੇ ਦਿਆ ਛੰਨਾ, ਬੇਹੜਾ ਅਤੇ ਧਰਮਾ ਦਿਆ ਛੰਨਾ ਨੇੜੇ ਸਵੇਰੇ ਸਰਚ ਅਭਿਆਨ ਚਲਾਇਆ ਗਿਆ। ਰੇਂਜ ਜਲੰਧਰ 1 ਅਤੇ 2 ਦੇ ਐਕਸਾਈਜ਼ ਇੰਸਪੈਕਟਰ ਰੇਸ਼ਮ ਲਾਲ, ਰਵਿੰਦਰ ਸਿੰਘ, ਰਾਮ ਮੂਰਤੀ, ਪਰਮਜੀਤ ਸਿੰਘ ਅਤੇ ਬਲਦੇਵ ਕ੍ਰਿਸ਼ਨ ਦੀ ਅਗਵਾਈ ਵਾਲੀ ਟੀਮ ਵੱਲੋਂ 57 ਜ਼ਮੀਨਦੋਜ਼ ਖੱਡਾਂ ਵਿੱਚੋਂ ਲਗਭਗ 57000 ਕਿਲੋਗ੍ਰਾਮ ਲਾਹਣ ਤੋਂ ਇਲਾਵਾ ਇੱਕ ਟਿਊਬ ਵਿੱਚੋਂ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਿਸ ਨੂੰ ਨਸ਼ਟ ਕਰ ਦਿੱਤਾ ਗਿਆ। ਟੀਮ ਵੱਲੋਂ ਤਿੰਨ ਲੋਹੇ ਦੇ ਡਰੰਮ ਅਤੇ ਲੋਹੇ ਦੇ ਪੰਜ ਕਨਟੇਨਰ ਵੀ ਜ਼ਬਤ ਕੀਤੇ ਗਏ ਹਨ।
ਬੁਲਾਰੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਨਾਜਾਇਜ਼ ਸ਼ਰਾਬ ਖਿਲਾਫ਼ ਸ਼ਿਕੰਜਾ ਹੋਰ ਕੱਸਿਆ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

 

Sidhi Galbaat
Sidhi Galbaat
Sidhi Galbaat
Sidhi Galbaat

Related Articles

Leave a Reply

Your email address will not be published.

Back to top button
error: Content is protected !!