
ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ 1 ਕੀਤਾ ਕਾਬੂ
ਜਲੰਧਰ (ਅਮਰਜੀਤ ਸਿੰਘ ਲਵਲਾ)
ਥਾਣਾ ਭਾਰਗੋ ਕੈਂਪ ਜਲੰਧਰ ਇੰਸਪੈਕਟਰ ਅਜਾਇਬ ਸਿੰਘ ਮੁੱਖ ਥਾਣਾ ਅਫਸਰ ਜਲੰਧਰ ਦੀ ਅਗਵਾਈ ਹੇਠ ਏਐਸਆਈ ਗੋਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਬਾ-ਸਵਾਰੀ ਪ੍ਰਾਈਵੇਟ ਵਹੀਕਲਾ ਦੇ ਗਸ਼ਤ ਵੀ ਚੈਕਿੰਗ ਸਬੰਧੀ ਸਤੀ ਮੰਦਰ ਬਸਤੀ ਸ਼ੇਖ ਰੋਡ ਤੋਂ ਮਾਤਾ ਰਾਣੀ ਚੋਕ ‘ਤੇ ਮਾਡਲ ਹਾਊਸ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਰਾਇਲ ਪੈਲੇਸ ਵਾਲੀ ਗਲੀ ਕੋਲ ਪੁੱਜੀ ਤਾਂ ਰਾਇਲ ਪੈਲੇਸ ਵਾਲੀ ਗਲੀ ਵਿਚੋਂ ਇਕ ਮੋਨਾ ਕਲੀਨ ਸ਼ੇਵ ਵਿਅਕਤੀ ਆਪਣੇ ਮੋਢੇ ਦੇ ਪਿੱਛੇ ਪਲਾਸਟਿਕ ਦਾ ਬੋਰਾ ਵਜਨਦਾਰ ਚੁੱਕਿਆ ਪੈਦਲ ਆਉਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਕੇ ਪਿੱਛੇ ਨੂੰ ਕਾਹਲੀ ਨਾਲ ਗਲੀ ਵਿਚ ਮੁੜਨ ਲੱਗਾ, ਜਿਸਨੂੰ ਏਐਸਆਈ ਗੋਪਾਲ ਸਿੰਘ ‘ਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਰਵੀ ਕੁਮਾਰ ਉਰਫ ਰਵੀ ਗੰਜਾ ਪੁੱਤਰ ਲੇਟ ਉਮ ਪ੍ਰਕਾਸ਼ ਵਾਸੀ ਮਕਾਨ ਨੰਬਰ 104/7, ਨੇੜੇ ਲੜਕਿਆ ਦਾ ਸਰਕਾਰੀ ਸਕੂਲ ਭਾਰਗੋ ਕੈਪ ਦੱਸਿਆ ‘ਤੇ ਉਸਦੇ ਬੋਰੇ ਦੀ ਤਲਾਸ਼ੀ ਕਰਨ ‘ਤੇ ਉਸ ਪਾਸੋ 12 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਕਿੰਗ ਸੁਪਰ ਵਿਸਕੀ ਬਾਮਦ ਹੋਣ ‘ਤੇ ਮੁੱਕਦਮਾ ਨੰਬਰ 108 ਮਿਤੀ 13-9-2021 ਅ/ਧ 61-1-14-ਅਕਸਾਇਜ਼ ਐਕਟ ਦਰਜ ਰਜਿਸਟਰ ਕੀਤਾ ਗਿਆ। ਥਾਣਾ ਮੁਖੀ ਨੇ ਕਿਹਾ ਇਸ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ।



